Terrible tragedy in Thailand: ਬੈਂਕਾਕ ਦੇ ਪਬ ‘ਚ ਦੇਰ ਰਾਤ ਲੱਗੀ ਅੱਗ, 27 ਲੋਕਾਂ ਦੀ ਦਰਦਨਾਕ ਮੌਤ, ਦਰਜਨਾਂ ਜ਼ਖਮੀ

ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਮਸ਼ਹੂਰ ਪਬ ਵਿੱਚ ਐਤਵਾਰ ਦੇਰ ਰਾਤ ਵਾਪਰੇ ਇੱਕ ਭਿਆਨਕ ਅਗਨ-ਕਾਂਡ ਨੇ ਹਾਹਾਕਾਰ ਮਚਾ ਦਿੱਤੀ ਹੈ। ਇਸ ਦਰਦਨਾਕ…

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਮਸ਼ਹੂਰ ਪਬ ਵਿੱਚ ਐਤਵਾਰ ਦੇਰ ਰਾਤ ਵਾਪਰੇ ਇੱਕ ਭਿਆਨਕ ਅਗਨ-ਕਾਂਡ ਨੇ ਹਾਹਾਕਾਰ ਮਚਾ ਦਿੱਤੀ ਹੈ।

ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਮਸ਼ਹੂਰ ਪਬ ਵਿੱਚ ਐਤਵਾਰ ਦੇਰ ਰਾਤ ਵਾਪਰੇ ਇੱਕ ਭਿਆਨਕ ਅਗਨ-ਕਾਂਡ ਨੇ ਹਾਹਾਕਾਰ ਮਚਾ ਦਿੱਤੀ ਹੈ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਕੱਟੋ 27 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦਰਜਨਾਂ ਹੋਰ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਮਾਰਤ ਦੇ ਮੁੱਖ ਰਸਤੇ (ਐਂਟਰੀ ਗੇਟ) ਨੂੰ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਅੰਦਰ ਮੌਜੂਦ ਲੋਕਾਂ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲਿਆ ਅਤੇ ਚਾਰੇ ਪਾਸੇ ਚੀਕ-ਚਿਹਾਰਾ ਮਚ ਗਿਆ।

ਦੇਰ ਰਾਤ ਵਾਪਰਿਆ ਹਾਦਸਾ

ਬਚਾਅ ਕਰਮਚਾਰੀਆਂ ਮੁਤਾਬਕ ਇਹ ਹਾਦਸਾ ਉੱਤਰੀ ਬੈਂਕਾਕ ਦੇ ‘ਨਾ ਲਾਡਪਰਾਓ ਪਬ’ (Na Ladprao pub) ਵਿੱਚ ਅੱਧੀ ਰਾਤ ਦੇ ਕਰੀਬ ਵਾਪਰਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਰੀਬ 30 ਮਿੰਟ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬੈਂਕਾਕ ਦੇ ਗਵਰਨਰ ਚੈਡਚਾਰਟ ਸਿੱਤੀਪੁੰਤ ਨੇ ਮੀਡੀਆ ਨੂੰ ਦੱਸਿਆ ਕਿ ਅੱਗ ਛੱਤ ਤੱਕ ਫੈਲ ਗਈ ਸੀ ਅਤੇ ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ (ਧੂੰਏਂ) ਕਾਰਨ ਹੋਈ ਹੈ। ਹਾਦਸੇ ਵਿੱਚ 27 ਲੋਕਾਂ ਦੀ ਜਾਨ ਗਈ ਹੈ, ਜਦਕਿ 63 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 22 ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।

ਫਾਇਰ ਐਗਜ਼ਿਟ ਦੇ ਰਸਤੇ ‘ਚ ਰੁਕਾਵਟ ਹੋਣ ਦਾ ਖ਼ਦਸ਼ਾ

ਪ੍ਰਸ਼ਾਸਨ ਨੇ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਕਈ ਲਾਸ਼ਾਂ ‘ਫਾਇਰ ਐਗਜ਼ਿਟ’ (ਐਮਰਜੈਂਸੀ ਬਾਰੀ ਰਸਤੇ) ਦੇ ਨੇੜਿਓਂ ਮਿਲੀਆਂ ਹਨ, ਜਿਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਰਸਤੇ ਵਿੱਚ ਮੌਜੂਦ ਕਿਸੇ ਰੁਕਾਵਟ ਕਾਰਨ ਲੋਕ ਬਾਹਰ ਨਹੀਂ ਨਿਕਲ ਸਕੇ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਾਕੁਲ ਨੇ ਖ਼ੁਦ ਮੌਕੇ ਦਾ ਦੌਰਾ ਕੀਤਾ। ਪੀਐਮ ਮੁਤਾਬਕ ਪਬ ਵਿੱਚ ਪੇਸ਼ਕਾਰੀ ਕਰ ਰਹੇ ਇੱਕ ਸੰਗੀਤਕਾਰ (ਮਿਊਜ਼ੀਸ਼ੀਅਨ) ਨੇ ਦੱਸਿਆ ਕਿ ਬਿਜਲੀ ਗੁੱਲ ਹੋਣ ਤੋਂ ਠੀਕ ਪਹਿਲਾਂ ਸਟੇਜ ਦੇ ਨੇੜੇ ਇੱਕ ਸਰਕਟ ਬ੍ਰੇਕਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਸੀ, ਜਿਸ ਤੋਂ ਤੁਰੰਤ ਬਾਅਦ ਇੱਕ ਧਮਾਕਾ ਹੋਇਆ ਅਤੇ ਪੂਰਾ ਹਾਲ ਕਾਲੇ ਧੂੰਏਂ ਨਾਲ ਭਰ ਗਿਆ।

ਵੀਡੀਓ ‘ਚ ਦਿਖਿਆ ਖ਼ੌਫ਼ਨਾਕ ਮੰਜ਼ਰ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਪਬ ਦੇ ਅੰਦਰੋਂ ਨਿਕਲ ਰਹੀਆਂ ਅੱਗ ਦੀਆਂ ਭਿਆਨਕ ਲਪਟਾਂ ਅਤੇ ਆਸਮਾਨ ਵੱਲ ਉੱਠਦਾ ਕਾਲਾ ਧੂੰਆਂ ਸਾਫ਼ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਈ ਪੀੜਤਾਂ ਦੀਆਂ ਲਾਸ਼ਾਂ ਪਬ ਦੇ ਪਿਛਲੇ ਪਾਸੇ ਬਣੇ ਟਾਇਲਟਾਂ (Restrooms) ਵਿੱਚੋਂ ਮਿਲੀਆਂ ਹਨ, ਜਿੱਥੇ ਸ਼ਾਇਦ ਉਹ ਖ਼ੁਦ ਨੂੰ ਬਚਾਉਣ ਲਈ ਲੁਕੇ ਸਨ। ਅੱਗ ਬੁੱਝਣ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਪਬ ਦੇ ਅੰਦਰਲਾ ਸਾਰਾ ਫਰਨੀਚਰ ਅਤੇ ਸਾਮਾਨ ਸੜ ਕੇ ਕੋਲਾ ਹੋ ਚੁੱਕਿਆ ਨਜ਼ਰ ਆ ਰਿਹਾ ਹੈ।

ਬੈਂਡ ਦੇ ਮੈਂਬਰ ਵੀ ਹਾਦਸੇ ਦਾ ਸ਼ਿਕਾਰ

ਨੇੜੇ ਹੀ ਪਰਫਾਰਮ ਕਰ ਰਹੀ ਇੱਕ ਹੋਰ ਗਾਇਕਾ ਸੁਕੰਨਿਆ ਵੋਂਗਵੋਂਗਵਾਈ ਨੇ ਦੱਸਿਆ ਕਿ ਉਸ ਦੇ ਬੈਂਡ ਦੇ ਕਈ ਸਾਥੀ ਉਸ ਵੇਲੇ ਇਸੇ ਪਬ ਵਿੱਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਉਨ੍ਹਾਂ ਦੇ ਇੱਕ ਸਾਥੀ ਦੀ ਮੌਤ ਹੋ ਚੁੱਕੀ ਹੈ, ਤਿੰਨ ਹਸਪਤਾਲ ਵਿੱਚ ਹਨ ਅਤੇ ਇੱਕ ਮੈਂਬਰ ਹਾਲੇ ਵੀ ਲਾਪਤਾ ਹੈ। ਚਸ਼ਮਦੀਦਾਂ ਅਨੁਸਾਰ ਅੱਗ ਲੱਗਦੇ ਹੀ ਪੂਰੇ ਪਬ ਵਿੱਚ ਅੰਧੇਰਾ ਛਾ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਭੱਜਣ ਦਾ ਰਸਤਾ ਸਮਝ ਨਹੀਂ ਆਇਆ। ਅਧਿਕਾਰੀ ਹੁਣ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਕਿ ਕੀ ਪਬ ਦੇ ਅੰਦਰ ਸੁਰੱਖਿਆ ਨਿਯਮਾਂ ਦੀ ਅਣਦੇਖੀ ਕੀਤੀ ਗਈ ਸੀ, ਜਿਸ ਕਾਰਨ ਇੰਨਾ ਵੱਡਾ ਜਾਨੀ ਨੁਕਸਾਨ ਹੋਇਆ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Threat to blow up KVM School in Ludhiana; ਈਮੇਲ ਮਿਲਣ ਤੋਂ ਬਾਅਦ ਹੜਕੰਪ, ਬੱਚਿਆਂ ਦੀ ਕੀਤੀ ਗਈ ਹੰਗਾਮੀ ਛੁੱਟੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ

Leave a Reply

Your email address will not be published. Required fields are marked *