ਨਵਾਂਸ਼ਹਿਰ- ਨਵਾਂਸ਼ਹਿਰ ਵਿਚ ਚੰਡੀਗੜ੍ਹ ਚੌਕ ਉੱਤੇ ਸਥਿਤ ਵੈਲਕਮ ਹੋਟਲ ਵਿਚ ਸਵੇਰੇ 4 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮੌਕੇ ਉੱਤੇ ਪਹੁੰਚ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਕੀਤਾ।
Also Read: ਗੁਰਦਾਸਪੁਰ ‘ਚ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਇਸ ਦੌਰਾਨ ਹੋਟਲ ਮਾਲਕ ਮਨਜਿੰਦਰ ਵਾਲੀਆ ਨੇ ਦੱਸਿਆ ਕਿ ਉਹ ਰਾਤ ਤਕਰੀਬਨ 9:30 ਵਜੇ ਹੋਟਲ ਤੋਂ ਆਪਣੇ ਘਰ ਗਏ ਸਨ। ਸਵੇਰੇ 4 ਵਜੇ ਹੋਟਲ ਦੇ ਕਰਮਚਾਰੀ ਦਾ ਫੋਨ ਆਇਆ ਕਿ ਹੋਟਲ ਵਿਚ ਅੱਗ ਲੱਗ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹੋਟਲ ਪਹੁੰਚ ਗਿਆ। ਹੋਟਲ ਪਹੁੰਚਣ ਉੱਤੇ ਉਸ ਨੇ ਦੇਖਿਆ ਕਿ ਹੋਟਲ ਵਿਚ ਚਾਰੇ ਪਾਸੇ ਅੱਗ ਫੈਲੀ ਹੋਈ ਹੈ। ਪਿੱਛੇ ਦੇ ਦਰਵਾਜ਼ੇ ਤੋਂ ਅੰਦਰ ਜਾ ਕੇ ਮੇਨਸਵਿੱਚ ਆਫ ਕੀਤਾ ਉਦੋਂ ਤੱਕ ਫਾਇਰ ਬ੍ਰਿਗੇਡ ਵੀ ਮੌਕੇ ਉੱਤੇ ਆ ਗਈ ਤੇ ਕਾਫੀ ਦਿੱਕਤਾਂ ਦੇ ਬਾਅਦ ਅੱਗ ਉੱਤੇ ਕਾਬੂ ਕੀਤਾ ਗਿਆ। ਅੱਗ ਲੱਗਣ ਨਾਲ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਕਾਰਨ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਸ਼ਾਰਟ ਸਰਕਿਟ ਦੌਰਾਨ ਹੋਟਲ ਵਿਚ ਅੱਗ ਲੱਗਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ।
Also Read: ਹਰਿਆਣਾ ਬਜਟ ‘ਚ ਤੋਹਫਿਆਂ ਦੀ ਝੜੀ, ਕਿਸਾਨਾਂ, ਵਿਦਿਆਰਥੀਆਂ ਅਤੇ ਮਹਿਲਾਵਾਂ ਲਈ ਵੱਡੇ ਐਲਾਨ



