Terrible accident on Amritsar-Pathankot highway: ਪੈਂਚਰ ਖੜ੍ਹੇ ਟਰੱਕ ‘ਚ ਤੇਜ਼ ਰਫ਼ਤਾਰ ਟਿੱਪਰ ਨੇ ਮਾਰੀ ਟੱਕਰ, ਕੈਬਿਨ ‘ਚ ਫਸੇ ਡਰਾਈਵਰ ਨੂੰ ਮੁਸ਼ਕਲ ਨਾਲ ਕੱਢਿਆ ਬਾਹਰ

ਗੁਰਦਾਸਪੁਰ : ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਪਿੰਡ ਗਿੱਲਾਂਵਾਲੀ ਦੇ ਨਜ਼ਦੀਕ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਹਾਈਵੇ ਕਿਨਾਰੇ ਖੜ੍ਹੇ ਇੱਕ…

ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਗਿੱਲਾਂਵਾਲੀ ਦੇ ਨਜ਼ਦੀਕ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।

ਗੁਰਦਾਸਪੁਰ : ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਪਿੰਡ ਗਿੱਲਾਂਵਾਲੀ ਦੇ ਨਜ਼ਦੀਕ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਹਾਈਵੇ ਕਿਨਾਰੇ ਖੜ੍ਹੇ ਇੱਕ ਪੈਂਚਰ ਟਰੱਕ ਵਿੱਚ ਪਿੱਛੋਂ ਆ ਰਹੇ ਰੇਤ ਨਾਲ ਲੱਦੇ ਤੇਜ਼ ਰਫ਼ਤਾਰ ਟਿੱਪਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟਿੱਪਰ ਸੜਕ ‘ਤੇ ਹੀ ਪਲਟ ਗਿਆ ਅਤੇ ਉਸ ਦਾ ਡਰਾਈਵਰ ਬੁਰੀ ਤਰ੍ਹਾਂ ਕੈਬਿਨ ਦੇ ਅੰਦਰ ਫਸ ਗਿਆ। ਰਾਹਗੀਰਾਂ ਅਤੇ ਪੁਲਿਸ ਨੇ ਭਾਰੀ ਮੁਸ਼ਕਲ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।

ਰੇਤ ਨਾਲ ਭਰੇ ਟਿੱਪਰ ਨੇ ਮਾਰੀ ਟੱਕਰ

ਹਾਦਸੇ ਦੇ ਸ਼ਿਕਾਰ ਹੋਏ ਖ਼ਰਾਬ ਟਰੱਕ ਦੇ ਮਾਲਕ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਰੇਤ ਲੋਡ ਕਰਕੇ ਲਿਆ ਰਿਹਾ ਸੀ। ਪਿੰਡ ਗਿੱਲਾਂਵਾਲੀ ਦੇ ਕੋਲ ਟਰੱਕ ਦਾ ਟਾਇਰ ਪੈਂਚਰ ਹੋਣ ਕਾਰਨ ਡਰਾਈਵਰ ਗੱਡੀ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਟਾਇਰ ਬਦਲ ਰਿਹਾ ਸੀ। ਇਸੇ ਦੌਰਾਨ ਪਠਾਨਕੋਟ ਵਾਲੇ ਪਾਸੇ ਤੋਂ ਹੀ ਆ ਰਹੇ ਇੱਕ ਹੋਰ ਤੇਜ਼ ਰਫ਼ਤਾਰ ਟਿੱਪਰ ਨੇ ਖੜ੍ਹੇ ਟਰੱਕ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।

SSF ਦੀ ਟੀਮ ਅਤੇ ਲੋਕਾਂ ਨੇ ਮੁਸ਼ਕਲ ਨਾਲ ਬਚਾਈ ਡਰਾਈਵਰ ਦੀ ਜਾਨ

ਟੱਕਰ ਤੋਂ ਬਾਅਦ ਪਲਟੇ ਹੋਏ ਟਿੱਪਰ ਦਾ ਡਰਾਈਵਰ ਉਸ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਿਆ ਸੀ ਅਤੇ ਦਰਦ ਨਾਲ ਕਰਾਹ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਐਸ.ਐਸ.ਐਫ. ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸਥਾਨਕ ਲੋਕਾਂ ਅਤੇ ਹੋਰ ਗੱਡੀ ਚਾਲਕਾਂ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਤੋਂ ਬਾਅਦ ਜ਼ਖ਼ਮੀ ਡਰਾਈਵਰ ਨੂੰ ਕੈਬਿਨ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Gurdaspur Accident : ਬਲੈਰੋ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *