ਗੱਲਬਾਤ ਤੋਂ ਬਾਅਦ ਵੀ ਭਾਰਤ ਤੇ ਚੀਨ ਵਿਚਾਲੇ ਸਰਹੱਦ ਉੱਤੇ ਬਣਿਆ ਹੋਇਆ ਹੈ ਤਣਾਅ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਫੌਜੀ ਅਤੇ ਕੂਟਨੀਤਿਕ ਪੱਧਰ ਉੱਤੇ ਚੱਲ ਰਹੀ ਗੱਲਬਾਤ ਤੋਂ ਬਾਅਦ ਵੀ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਘੱਟਦਾ ਹੋਇਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਫੌਜੀ ਅਤੇ ਕੂਟਨੀਤਿਕ ਪੱਧਰ ਉੱਤੇ ਚੱਲ ਰਹੀ ਗੱਲਬਾਤ ਤੋਂ ਬਾਅਦ ਵੀ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਘੱਟਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਹੈ। ਪੂਰਬੀ ਲੱਦਾਖ ਵਿਚ ਸਰਹੱਦ ਉੱਤੇ ਕਈਂ ਥਾਵਾਂ ‘ਤੇ ਦੋਵਾਂ ਦੇਸ਼ਾਂ ਦੇ ਸੈਨਿਕ ਅਜੇ ਵੀ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ ਅਤੇ ਸੈਨਾ ਦੇ ਪਿੱਛੇ ਹੱਟਣ ਦੀ ਪ੍ਰੀਕਿਰਿਆ ਵੀ ਲਗਭਗ ਰੁਕੀ ਪਈ ਹੈ।

ਦਰਅਸਲ 14 ਜੁਲਾਈ ਨੂੰ ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਵਿਚਾਲੇ ਆਪਣੀਆਂ-ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣ ਅਤੇ ਨਕਸ਼ੇ ਉੱਤੇ ਚਰਚਾ ਕਰਨ ਲਈ ਗੱਲਬਾਤ ਕੀਤੀ ਗਈ ਸੀ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਪੂਰੇ ਘਟਨਾਕ੍ਰਮ ਨਾਲ ਜੁੜੇ ਇਕ ਅਧਿਕਾਰੀ ਨੇ ਨਾਮ ਨਾ ਨਸ਼ਰ ਕਰਨ ਦੀ ਸ਼ਰਤ ਉੱਤੇ ਦੱਸਿਆ ਹੈ ਕਿ ”ਖੇਤਰ ਵਿਚ ਜਮੀਨੀ ਸਥਿਤੀ ‘ਚ ਅਜੇ ਵੀ ਕੋਈ ਤਬਦੀਲੀ ਨਹੀਂ ਹੋਈ ਹੈ, ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਆਪਣੇ ਫਾਰਵਰਡ ਅਤੇ ਗਹਰਾਈ ਵਾਲੇ ਖੇਤਰ ਵਿਚ ਬਹੁਤ ਵੱਡੀ ਗਿਣਤੀ ‘ਚ ਆਪਣੇ ਸੈਨਿਕਾਂ ਨੂੰ ਇੱਕਠਾ ਕੀਤਾ ਹੋਇਆ ਹੈ”। ਰਿਪੋਰਟਾਂ ਮੁਤਾਬਕ ਇਕ ਹੋਰ ਦੂਜੇ ਅਧਿਕਾਰੀ ਨੇ ਦੱਸਿਆ ਹੈ ਕਿ ”ਪੈਂਗੌਗ ਅਤੇ ਡੇਪਸਾਂਗ ਸਮੇਤ ਐਲਏਸੀ ਦੇ ਨਾਲ-ਨਾਲ ਵਿਵਾਦਤ ਖੇਤਰ ਵਿਚ ਸੈਨਿਕਾਂ ਦੇ ਪਿੱਛੇ ਹੱਟਣ ਨੂੰ ਲੈ ਕੇ ਕੋਈ ਹਰਕਤ ਨਹੀਂ ਹੋਈ ਹੈ। ਇਸ ਰੁਕਾਵਟ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿਚ ਲੰਬਾ ਸਮਾਂ ਲੱਗ ਸਕਦਾ ਹੈ”। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਰਦੀਆਂ ਵਿਚ ਤਣਾਅ ਹੋਰ ਵੀ ਵੱਧ ਸਕਦਾ ਹੈ ਅਤੇ ਭਾਰਤੀ ਹਥਿਆਰਬੰਦ ਸੈਨਾ ਇਸ ਲਈ ਤਿਆਰ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਆਪਣੇ ਲੱਦਾਖ ਦੌਰੇ ਦੌਰਾਨ ਇਹ ਕਹਿ ਚੁੱਕੇ ਹਨ ਕਿ ”ਇਸ ਸਮੇਂ ਸੀਮਾ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਮਾਮਲਾ ਹੱਲ ਹੋਣਾ ਚਾਹੀਦਾ ਹੈ ਪਰ ਕਦੋਂ ਤੱਕ ਹੱਲ ਹੋਵੇਗਾ ਇਸਦੀ ਅਜੇ ਮੈ ਕੋਈ ਗਾਰੰਟੀ ਨਹੀਂ ਦੇ ਸਕਦਾ ਹਾ। ਮੈ ਕੇਵਲ ਇਹ ਭਰੋਸਾ ਦਿਲਵਾ ਸਕਦਾ ਹਾਂ ਕਿ ਭਾਰਤੀ ਦੀ ਇਕ ਇੰਚ ਜ਼ਮੀਨ ਨੂੰ ਵੀ ਦੁਨੀਆ ਦੀ ਕੋਈ ਤਾਕਤ ਛੂਹ ਨਹੀਂ ਸਕਦੀ ਹੈ। ਅਸੀ ਸਰਹੱਦ ਉੱਤੇ ਦੁਸ਼ਮਣ ਦੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾ ਤਿਆਰ ਹਨ”।

Leave a Reply

Your email address will not be published. Required fields are marked *