ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਰੜ ਇਕ ’ਚ ਨਿਜੀ ਸਕੂਲ ਅਧਿਆਪਿਕਾ ਸਰਬਜੀਤ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦਸ ਦਈਏ ਕਿ ਇਸ ਮਾਮਲੇ ’ਚ ਪੁਲਿਸ ਨੇ ਇਕ ਸ਼ਖਸ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਕਾਬਿਲੇਗੌਰ ਹੈ ਕਿ ਇਹ ਮਾਮਲਾ ਕਾਨਟ੍ਰੈਕਟ ਕਿਲਿੰਗ ਦਾ ਦੱਸਿਆ ਜਾ ਰਿਹਾ ਹੈ। ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਾਨਟ੍ਰੈਕਟ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਦਾ ਕਤਲ ਉਸਦੇ ਪਤੀ ਨੇ ਹੀ ਕਰਵਾਇਆ ਸੀ। ਜੀ ਹਾਂ ਮ੍ਰਿਤਕਾ ਦੇ ਪਤੀ ਨੇ ਉਸਨੂੰ ਜਾਨੋਂ ਮਰਵਾਉਣ ਦੇ ਲਈ 6 ਲੱਖ ਰੁਪਏ ਦਿੱਤੇ ਸੀ। ਮ੍ਰਿਤਕਾ ਦਾ ਆਪਣੇ ਪਤੀ ਦੇ ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਉੱਥੇ ਹੀ ਗ੍ਰਿਫਤਾਰ ਕੀਤੇ ਗਏ ਜਸਵਿੰਦਰ ਕੋਲੋਂ ਪੁਲਿਸ ਨੇ ਇਕ ਲਾਇਸੈਂਸੀ ਹਥਿਆਰ ਤੇ ਇਕ ਕਾਰ ਬਰਾਮਦ ਕੀਤੀ ਹੈ। ਕਾਬਿਲੇਗੌਰ ਹੈ ਕਿ 5 ਦਸੰਬਰ ਨੂੰ ਸਰਬਜੀਤ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਅਜੇ ਇਸ ਮਾਮਲੇ ਤੇ ਹੋਰ ਖੁਲਾਸੇ ਹੋਣੇ ਬਾਕੀ ਹੈ।

