ਚੇਨਈ: ਤਮਿਲ ਸਿਨੇਮਾ ਦੇ ਦਿੱਗਜ ਅਦਾਕਾਰ Vijay Thalapathy ਨੇ ਫਿਲਮੀ ਪਰਦੇ ਤੋਂ ਬਾਅਦ ਹੁਣ ਰਾਜਨੀਤੀ ਦੇ ਮੈਦਾਨ ਵਿੱਚ ਵੀ ਵੱਡੀ ਜਿੱਤ ਹਾਸਲ ਕਰ ਲਈ ਹੈ। ਵਿਜੇ ਨੇ ਅਧਿਕਾਰਤ ਤੌਰ ‘ਤੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੀ ਇਸ ਇਤਿਹਾਸਕ ਪਾਰੀ ਦੀ ਸ਼ੁਰੂਆਤ ‘ਤੇ ਫਿਲਮੀ ਜਗਤ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਹੜ੍ਹ ਆਇਆ ਹੋਇਆ ਹੈ, ਜਿੱਥੇ ਵੱਡੇ ਸਿਤਾਰੇ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।
ਕਮਲ ਹਾਸਨ ਤੇ ਮਾਧਵਨ ਨੇ ਜਤਾਈ ਖੁਸ਼ੀ
தமிழக வெற்றிக் கழகத்தின் தலைவர், மாண்புமிகு தமிழ்நாடு முதலமைச்சர், தம்பி திரு. விஜய் @TVKVijayHQ அவர்களின் தலைமைத்துவத்தில் தமிழ்நாடு சிறக்கட்டும். புதிய உயரங்களை அடையட்டும்.
என் இதயப்பூர்வமான வாழ்த்துகளைத் தெரிவித்துக்கொள்கிறேன்.
— Kamal Haasan (@ikamalhaasan) May 10, 2026
ਦਿੱਗਜ ਅਦਾਕਾਰ ਕਮਲ ਹਾਸਨ ਨੇ ਐਕਸ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਤਾਮਿਲਨਾਡੂ ਦੇ ਮਾਨਯੋਗ ਮੁੱਖ ਮੰਤਰੀ ਅਤੇ ਮੇਰੇ ਭਰਾ ਵਿਜੇ ਦੀ ਅਗਵਾਈ ਵਿੱਚ ਸੂਬਾ ਨਵੀਆਂ ਬੁਲੰਦੀਆਂ ਨੂੰ ਛੂਹੇ। ਮੈਂ ਤੁਹਾਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਹਾਂ।” ਇਸ ਦੇ ਨਾਲ ਹੀ ਆਰ. ਮਾਧਵਨ ਨੇ ਵੀ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਵਿਜੇ ਦੀ ਇਹ ਪ੍ਰਾਪਤੀ ਸਭ ਲਈ ਫ਼ਖ਼ਰ ਵਾਲੀ ਗੱਲ ਹੈ। ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਉਨ੍ਹਾਂ ਦੇ ਮੁੱਖ ਮੰਤਰੀ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
View this post on Instagram
ਪੂਜਾ ਹੇਗੜੇ ਤੇ ਸ਼ਤਰੂਘਨ ਸਿਨਹਾ ਵੱਲੋਂ ਵਿਸ਼ੇਸ਼ ਸੰਦੇਸ਼
ਵਿਜੇ ਦੇ ਨਾਲ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਪੂਜਾ ਹੇਗੜੇ ਨੇ ਸਹੁੰ ਚੁੱਕ ਸਮਾਗਮ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, “ਚੀਫ਼ ਮਿਨਿਸਟਰ ਵਿਜੇ ਸਰ।” ਉਨ੍ਹਾਂ ਨੇ ਵਿਜੇ ਦੇ ਨਵੇਂ ਸਫਰ ਲਈ ਕਈ ਦੁਆਵਾਂ ਦਿੱਤੀਆਂ। ਦੂਜੇ ਪਾਸੇ, ਦਿੱਗਜ ਅਦਾਕਾਰ ਅਤੇ ਸਿਆਸਤਦਾਨ ਸ਼ਤਰੂਘਨ ਸਿਨਹਾ ਨੇ ਟਵੀਟ ਕਰਦਿਆਂ ਕਿਹਾ ਕਿ ਵਿਜੇ ਇਸ ਸਨਮਾਨ ਦੇ ਪੂਰੀ ਤਰ੍ਹਾਂ ਹੱਕਦਾਰ ਹਨ।
Heartiest congratulations! To C.Joseph Vijay on being sworn in as the hon’ble CM, Tamil Nadu. Truly well deserved & best wishes to Vijay & his team for a bright & fruitful tenure ahead. God Bless! Jai Hind!@TVKPartyHQ@actorvijay@TVKVijayHQ@YashwantSinha@Prithvrj…
— Shatrughan Sinha (@ShatruganSinha) May 10, 2026
ਉਨ੍ਹਾਂ ਨੇ ਵਿਜੇ ਅਤੇ ਉਨ੍ਹਾਂ ਦੀ ਟੀਮ ਨੂੰ ਇੱਕ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ‘ਜੈ ਹਿੰਦ’ ਦਾ ਨਾਅਰਾ ਬੁਲੰਦ ਕੀਤਾ।




