ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਉੱਤੇ ਅੱਜ ਜਨਤਾ ਕਰਫਿਊ ਵਾਲੇ ਦਿਨ ਲੋਕਾਂ ਦੁਆਰਾ ਤਾੜੀ ਅਤੇ ਥਾਲੀ ਵਜਾ ਕੇ ਕੋਰੋਨਾ ਵਾਇਰਸ ਨਾਲ ਨਜਿੱਠਣ ਵਾਲੇ ਡਾਕਟਰਾਂ ਨੂੰ ਆਪਣਾ ਸਨਮਾਨ ਦਿੱਤਾ ਗਿਆ ਹੈ। ਇਸ ਦੌਰਾਨ ਕੇਵਲ ਆਮ ਲੋਕਾਂ ਹੀ ਨਹੀਂ ਬਲਕਿ ਦੇਸ਼ ਦੇ ਵੱਡੇ-ਵੱਡੇ ਰਾਜਨੀਤਿਕ ਆਗੂ ਵੀ ਤਾੜੀ ਅਤੇ ਥਾਲੀ ਵਜਾਉਂਦੇ ਵਿਖਾਈ ਦਿੱਤੇ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੋਕਾਂ ਨੇ ਤਾੜੀ ਅਤੇ ਥਾਲੀ ਵਜਾ ਕੇ ਕੋਰੋਨਾ ਵਾਇਰਸ ਨਾਲ ਲੜਨ ਵਾਲਿਆਂ ਨੂੰ ਆਪਣਾ ਸਮੱਰਥਨ ਦਿੱਤਾ ਹੈ। ਪੰਜਾਬ, ਚੰਡੀਗੜ੍ਹ, ਯੂਪੀ, ਦਿੱਲੀ, ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਦੀਆਂ ਤਾੜੀਆਂ ਅਤੇ ਥਾਲੀਆਂ ਵਜਾਉਂਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਹਨ।
ਦਰਅਸਲ ਪੀਐਮ ਮੋਦੀ ਨੇ 19 ਮਾਰਚ ਨੂੰ ਰਾਸ਼ਟਰ ਸੰਬੋਧਨ ਦੌਰਾਨ 22 ਮਾਰਚ ਨੂੰ ਜਨਤਾ ਕਰਫਿਊ ਵਾਲੇ ਦਿਨ ਘਰਾਂ ਵਿਚ ਬੈਠ ਕੇ ਉਨ੍ਹਾਂ ਲੋਕਾਂ ਲਈ ਤਾੜੀ ਜਾਂ ਥਾਲੀ ਵਜਾ ਕੇ ਆਪਣਾ ਸਨਮਾਨ ਦੇਣ ਨੂੰ ਕਿਹਾ ਸੀ ਜਿਹੜੇ ਲੋਕ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਜੀਅ ਜਾਨ ਲਗਾ ਕੇ ਕੰਮ ਕਰ ਰਹੇ ਹਨ। ਇਸ ਦੌਰਾਨ ਦੇਸ਼ ਦੇ ਰਾਜਨੀਤਿਕ ਆਗੂ ਵੀ ਪੀਐਮ ਮੋਦੀ ਦੀ ਅਪੀਲ ਉੱਤੇ ਤਾੜੀ ਅਤੇ ਥਾਲੀ ਵਜਾਉਂਦੇ ਵਿਖਾਈ ਦਿੱਤੇ । ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ,ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਯੂਪੀ ਦੇ ਸੀਐਮ ਯੋਗੀ ਅਦਿਤਿਆਨਾਥ ਅਤੇ ਲੋਕ ਸਭਾ ਦੇ ਸਪੀਕਰ ਓਮ ਬੀਰਲਾ ਸਮੇਤ ਕਈ ਵੱਡੀਆਂ ਹਸਤੀਆਂ ਨੇ ਤਾੜੀ ਅਤੇ ਥਾਲੀ ਵਜਾ ਕੇ ਕੋਰੋਨਾ ਵਾਇਰਸ ਨਾਲ ਲੜਨ ਵਾਲਿਆਂ ਨੂੰ ਆਪਣਾ ਸਨਮਾਨ ਦਿੱਤਾ ਹੈ।
ये धन्यवाद का नाद है, लेकिन साथ ही एक लंबी लड़ाई में विजय की शुरुआत का भी नाद है। आइए, इसी संकल्प के साथ, इसी संयम के साथ एक लंबी लड़ाई के लिए अपने आप को बंधनों (Social Distancing) में बांध लें। #JantaCurfew
— Narendra Modi (@narendramodi) March 22, 2020
ਉੱਥੇ ਹੀ ਪੀਐਮ ਮੋਦੀ ਨੇ ਵੀ ਤਾੜੀ ਅਤੇ ਥਾਲੀ ਵਜਾਉਣ ਵਾਲਿਆਂ ਨੂੰ ਆਪਣਾ ਧੰਨਵਾਦ ਦਿੰਦੇ ਹੋਏ ਕਿਹਾ ਹੈ ਕਿ ਇਹ ਇਕ ਲੰਬੀ ਲੜਾਈ ਵਿਚ ਜਿੱਤ ਦੀ ਸ਼ੁਰੂਆਤ ਹੈ। ਆਓ ਇਸੇ ਦਰਿੜਤਾ ਦੇ ਨਾਲ, ਇਸੇ ਸੰਜਮ ਦੇ ਨਾਲ ਇਕ ਲੰਬੀ ਲੜਾਈ ਦੇ ਲਈ ਆਪਣੇ ਆਪ ਨੂੰ ਬੰਧਨਾਂ ਵਿਚ ਬੰਨ ਲਓ।

