T20 World Cup : ਸੁਪਰ-8 ਵਿੱਚ ਭਾਰਤ ਦੀ ਅਸਲੀ ਪ੍ਰੀਖਿਆ ਅੱਜ, ਦੱਖਣੀ ਅਫ਼ਰੀਕਾ ਦੀ ਮਜ਼ਬੂਤ ਗੇਂਦਬਾਜ਼ੀ ਨਾਲ ਹੋਵੇਗਾ ਟਾਕਰਾ

ਨਵੀਂ ਦਿੱਲੀ: T20 World Cup ਦੇ ਗਰੁੱਪ ਪੜਾਅ ਵਿੱਚ ਲਗਾਤਾਰ ਚਾਰ ਜਿੱਤਾਂ ਦਰਜ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਐਤਵਾਰ ਨੂੰ ਸੁਪਰ-8 ਦੇ ਅਹਿਮ ਮੁਕਾਬਲੇ…

T20 World Cup

ਨਵੀਂ ਦਿੱਲੀ: T20 World Cup ਦੇ ਗਰੁੱਪ ਪੜਾਅ ਵਿੱਚ ਲਗਾਤਾਰ ਚਾਰ ਜਿੱਤਾਂ ਦਰਜ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਐਤਵਾਰ ਨੂੰ ਸੁਪਰ-8 ਦੇ ਅਹਿਮ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਦੇ ਸਾਹਮਣੇ ਹੋਵੇਗੀ। ਹਾਲਾਂਕਿ ਭਾਰਤ ਨੇ ਖਿਤਾਬ ਬਚਾਉਣ ਦੀ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਟੀਮ ਇੰਡੀਆ ਦੀ ਅਸਲੀ ਪ੍ਰੀਖਿਆ ਹੁਣ ਸ਼ੁਰੂ ਹੋਣ ਜਾ ਰਹੀ ਹੈ।

ਅਫ਼ਰੀਕੀ ਗੇਂਦਬਾਜ਼ੀ ਬਣੀ ਚੁਣੌਤੀ

ਦੱਖਣੀ ਅਫ਼ਰੀਕਾ ਕੋਲ ਕਗਿਸੋ ਰਬਾਡਾ, ਲੁੰਗੀ ਐਨਗਿਡੀ, ਮਾਰਕੋ ਯਾਨਸਨ ਅਤੇ ਕੇਸ਼ਵ ਮਹਾਰਾਜ ਵਰਗੇ ਘਾਤਕ ਗੇਂਦਬਾਜ਼ ਹਨ, ਜੋ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਦੀ ਪੂਰੀ ਸਮਰੱਥਾ ਰੱਖਦੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਦੋਵੇਂ ਟੀਮਾਂ ਛੇਵੀਂ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ, ਅਜਿਹੇ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜੀ ਟੀਮ ਹਾਲਾਤਾਂ ਦਾ ਬਿਹਤਰ ਫਾਇਦਾ ਉਠਾਉਂਦੀ ਹੈ।

ਬੱਲੇਬਾਜ਼ੀ ਵਿੱਚ ਸੁਧਾਰ ਦੀ ਲੋੜ

ਭਾਰਤੀ ਟੀਮ ਲਈ ਜਿੱਤਾਂ ਦਾ ਸਿਲਸਿਲਾ ਭਾਵੇਂ ਜਾਰੀ ਹੈ, ਪਰ ਬੱਲੇਬਾਜ਼ੀ ਵਿੱਚ ਕਮੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਖਾਸ ਕਰਕੇ ਤਿਲਕ ਵਰਮਾ ਦੀ ਹੌਲੀ ਬੱਲੇਬਾਜ਼ੀ ਸਵਾਲਾਂ ਦੇ ਘੇਰੇ ਵਿੱਚ ਹੈ। ਉਨ੍ਹਾਂ ਨੇ ਪਿਛਲੇ ਮੈਚਾਂ ਵਿੱਚ ਪਾਕਿਸਤਾਨ ਖ਼ਿਲਾਫ਼ 24 ਗੇਂਦਾਂ ਵਿੱਚ 25 ਸਕੌਰ ਬਣਾਏ। ਇਸ ਦੇ ਨਾਲ ਹੀ ਦੱਸ ਦੇਈਏ ਕਿ ਨਾਮੀਬੀਆ ਵਿਰੁੱਧ 21 ਗੇਂਦਾਂ ਵਿੱਚ 25 ਸਕੌਰ ਬਣਾਏ ਹਨ। ਨੀਦਰਲੈਂਡ ਵਿਰੁੱਧ 27 ਗੇਂਦਾਂ ਵਿੱਚ 31 ਸਕੌਰ ਦਾ ਯੋਗਦਾਨ ਦਿੱਤਾ ਹੈ। ਤਿਲਕ ਦਾ ਸਟ੍ਰਾਈਕ ਰੇਟ (120) ਉਨ੍ਹਾਂ ਦੇ ਕਰੀਅਰ ਦੇ ਔਸਤ (141) ਨਾਲੋਂ ਕਾਫੀ ਘੱਟ ਹੈ। ਇਸ ਦੇ ਨਾਲ ਹੀ ਓਪਨਰ ਅਭਿਸ਼ੇਕ ਸ਼ਰਮਾ ਦੀ ਫਾਰਮ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਨਿਰੰਤਰਤਾ ਵੀ ਟੀਮ ਲਈ ਚੁਣੌਤੀ ਬਣੀ ਹੋਈ ਹੈ।

ਭਾਰਤ ਦਾ ਮਜ਼ਬੂਤ ਪੱਖ

ਭਾਰਤ ਨੂੰ ਖਿਤਾਬ ਦਾ ਦਾਅਵੇਦਾਰ ਬਣਾਉਣ ਵਿੱਚ ਉਸ ਦੇ ਗੇਂਦਬਾਜ਼ਾਂ ਦਾ ਵੱਡਾ ਹੱਥ ਹੈ। ਜਸਪ੍ਰੀਤ ਬੁਮਰਾਹ ਨੇ ਹੁਣ ਤੱਕ ਬੇਹੱਦ ਕਿਫ਼ਾਇਤੀ ਗੇਂਦਬਾਜ਼ੀ ਕਰਦਿਆਂ ਸਿਰਫ਼ 6 ਦੀ ਇਕਾਨਮੀ ਨਾਲ ਦੌੜਾਂ ਦਿੱਤੀਆਂ ਹਨ। ਦੂਜੇ ਪਾਸੇ, ਸਪਿਨਰ ਵਰੁਣ ਚੱਕਰਵਰਤੀ ਕਹਿਰ ਢਾਹ ਰਹੇ ਹਨ। ਉਨ੍ਹਾਂ ਨੇ 4 ਮੈਚਾਂ ਵਿੱਚ 9 ਵਿਕਟਾਂ ਝਟਕਾਈਆਂ ਹਨ ਅਤੇ ਉਨ੍ਹਾਂ ਦੀ ਇਕਾਨਮੀ ਰੇਟ 5.16 ਦੀ ਰਹੀ ਹੈ। ਪਾਕਿਸਤਾਨ ਸਮੇਤ ਕੋਈ ਵੀ ਟੀਮ ਹੁਣ ਤੱਕ ਭਾਰਤੀ ਗੇਂਦਬਾਜ਼ਾਂ ਦਾ ਸਹਿਜਤਾ ਨਾਲ ਸਾਹਮਣਾ ਨਹੀਂ ਕਰ ਸਕੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

Reality show ‘The 50’ : Karan Patel ਨੇ ਜਾਣੋ ਕਿਸ ਕਾਰਨ ਕਰਕੇ ਛੱਡਿਆ ਸ਼ੋਅ, ਟੀਮ ਨੇ ਦਿੱਤਾ ਸਪੱਸ਼ਟੀਕਰਨ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *