India vs Australia T20 : ਮੈਦਾਨ ‘ਤੇ ਹੋਈ ਰਿਕਾਰਡਾਂ ਦੀ ਬਾਰਿਸ਼, ਮੰਧਾਨਾ ਸਮੇਤ ਇਹਨਾਂ ਖਿਡਾਰਣਾਂ ਨੇ ਰਚਿਆ ਇਤਿਹਾਸ

ਚੰਡੀਗੜ੍ਹ : ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਦਰਮਿਆਨ ਖੇਡੇ ਗਏ ਲੜੀ ਦੇ ਆਖਰੀ ਟੀ-20 ਮੁਕਾਬਲੇ ਵਿੱਚ ਕਈ ਇਤਿਹਾਸਕ ਰਿਕਾਰਡ ਟੁੱਟੇ। ਜਿੱਥੇ ਭਾਰਤੀ ਬੱਲੇਬਾਜ਼ਾਂ ਸਮ੍ਰਿਤੀ…

ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਦਰਮਿਆਨ ਖੇਡੇ ਗਏ ਲੜੀ ਦੇ ਆਖਰੀ ਟੀ-20 ਮੁਕਾਬਲੇ ਵਿੱਚ ਕਈ ਇਤਿਹਾਸਕ ਰਿਕਾਰਡ ਟੁੱਟੇ।

ਚੰਡੀਗੜ੍ਹ : ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਦਰਮਿਆਨ ਖੇਡੇ ਗਏ ਲੜੀ ਦੇ ਆਖਰੀ ਟੀ-20 ਮੁਕਾਬਲੇ ਵਿੱਚ ਕਈ ਇਤਿਹਾਸਕ ਰਿਕਾਰਡ ਟੁੱਟੇ। ਜਿੱਥੇ ਭਾਰਤੀ ਬੱਲੇਬਾਜ਼ਾਂ ਸਮ੍ਰਿਤੀ ਮੰਧਾਨਾ ਤੇ ਜੈਮਿਮਾ ਰੌਡਰਿਗਜ਼ ਨੇ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ, ਉੱਥੇ ਹੀ ਆਸਟ੍ਰੇਲੀਆ ਦੀ ਦਿੱਗਜ ਖਿਡਾਰਨ ਐਲਿਸ ਪੇਰੀ ਨੇ ਵੀ ਇੱਕ ਖ਼ਾਸ ਮੁਕਾਮ ਹਾਸਲ ਕੀਤਾ।

ਸਮ੍ਰਿਤੀ ਮੰਧਾਨਾ ਦਾ ਟੀਮ ਖ਼ਿਲਾਫ਼ ਦਬਦਬਾ

ਭਾਰਤੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦਿਆਂ 55 ਗੇਂਦਾਂ ਵਿੱਚ 82 ਸਕੋਰ ਦੀ ਤੂਫਾਨੀ ਪਾਰੀ ਖੇਡੀ, ਜਿਸ ਵਿੱਚ 8 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਇਸ ਅਰਧ-ਸੈਂਕੜੇ ਦੇ ਨਾਲ ਹੀ ਮੰਧਾਨਾ ਆਸਟ੍ਰੇਲੀਆ ਵਿਰੁੱਧ T-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਅਰਧ-ਸੈਂਕੜੇ (8) ਲਗਾਉਣ ਵਾਲੀ ਦੁਨੀਆ ਦੀ ਪਹਿਲੀ ਬੱਲੇਬਾਜ਼ ਬਣ ਗਈ ਹੈ। ਸਾਲ 2016 ਵਿੱਚ ਡੈਬਿਊ ਕਰਨ ਵਾਲੀ ਮੰਧਾਨਾ ਨੇ ਆਸਟ੍ਰੇਲੀਆ ਖ਼ਿਲਾਫ਼ ਹੁਣ ਤੱਕ 29 ਮੈਚਾਂ ਵਿੱਚ 860 ਸਕੋਰ ਬਣਾਈਆਂ ਹਨ।

ਜੈਮਿਮਾ ਰੌਡਰਿਗਜ਼ ਨੇ ਪੂਰੀ ਕੀਤੀ ਸਕੋਰ ਦੀ ‘ਢਾਈ ਹਜ਼ਾਰੀ’

ਭਾਰਤ ਦੀ ਸਟਾਰ ਬੱਲੇਬਾਜ਼ ਜੈਮਿਮਾ ਰੌਡਰਿਗਜ਼ ਨੇ ਵੀ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 46 ਗੇਂਦਾਂ ਵਿੱਚ 59 ਸਕੋਰ ਬਣਾਏ। ਆਪਣੀ ਇਸ ਪਾਰੀ ਦੌਰਾਨ ਜੈਮਿਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ 2500 ਸਕੋਰ ਪੂਰੀਆਂ ਕਰ ਲਈਆਂ ਹਨ। ਉਹ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਤੋਂ ਬਾਅਦ ਇਹ ਮੁਕਾਮ ਹਾਸਲ ਕਰਨ ਵਾਲੀ ਚੌਥੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਜੈਮਿਮਾ ਨੇ ਆਪਣੇ 118ਵੇਂ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ।

ਐਲਿਸ ਪੇਰੀ ਦਾ ਇਤਿਹਾਸਕ 350ਵਾਂ ਮੈਚ

ਆਸਟ੍ਰੇਲੀਆ ਦੀ ਆਲਰਾਊਂਡਰ ਐਲਿਸ ਪੇਰੀ ਨੇ ਭਾਰਤ ਵਿਰੁੱਧ ਮੈਦਾਨ ਵਿੱਚ ਉਤਰਦਿਆਂ ਹੀ ਇਤਿਹਾਸ ਰਚ ਦਿੱਤਾ। ਉਹ ਆਸਟ੍ਰੇਲੀਆ ਲਈ 350 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਵਿਸ਼ਵ ਪੱਧਰ ‘ਤੇ ਪੇਰੀ ਤੋਂ ਵੱਧ ਮੈਚ ਸਿਰਫ਼ ਭਾਰਤ ਦੀ ਹਰਮਨਪ੍ਰੀਤ ਕੌਰ (357) ਅਤੇ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ (355) ਨੇ ਖੇਡੇ ਹਨ।

ਐਲਿਸਾ ਹੀਲੀ ਦੇ ਸੰਨਿਆਸ ਦਾ ਐਲਾਨ

ਇਸ ਦੌਰਾਨ ਆਸਟ੍ਰੇਲੀਆ ਦੀ ਮੌਜੂਦਾ ਕਪਤਾਨ ਐਲਿਸਾ ਹੀਲੀ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਅਗਲੇ ਮਹੀਨੇ ਭਾਰਤ ਵਿਰੁੱਧ ਹੋਣ ਵਾਲੇ ‘ਡੇ-ਨਾਈਟ ਟੈਸਟ’ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗੀ। ਐਲਿਸਾ ਹੀਲੀ ਦੇ ਸੰਨਿਆਸ ਦੇ ਐਲਾਨ ਨਾਲ ਮਹਿਲਾ ਕ੍ਰਿਕਟ ਦੇ ਇੱਕ ਸੁਹਿਰਦ ਦੌਰ ਦਾ ਅੰਤ ਹੋਣ ਜਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

T20 World Cup : ਸੁਪਰ-8 ਵਿੱਚ ਭਾਰਤ ਦੀ ਅਸਲੀ ਪ੍ਰੀਖਿਆ ਅੱਜ, ਦੱਖਣੀ ਅਫ਼ਰੀਕਾ ਦੀ ਮਜ਼ਬੂਤ ਗੇਂਦਬਾਜ਼ੀ ਨਾਲ ਹੋਵੇਗਾ ਟਾਕਰਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *