ਸੁਰਜੀਤ ਰੱਖੜਾ ਨੇ ਕਾਂਗਰਸ ‘ਤੇ ਸਾਧੇ ਨਿਸ਼ਾਨੇ, ਕਾਂਗਰਸ ਠੱਗੀਆ-ਠੋਰੀਆ ਦੀ ਰੇਸ ‘ਚ ਸ਼ਾਮਿਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਪਟਿਆਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਪਟਿਆਲਾ ਹਲਕੇ ਤੋਂ ਅਕਾਲੀਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਸ਼ਹਿਰ ਦੀਆਂ ਮੀਟਿੰਗਾਂ ਕਰਨ ਤੋਂ ਬਾਅਦ ਪਿੰਡਾਂ ਦਾ ਰੁਖ ਕਰ ਲਿਆ ਹੈ। ਰੱਖੜਾ ਨੇ ਨਾਭਾ ਹਲਕੇ ਦੇ ਵੱਖ- ਵੱਖ ਪਿੰਡਾਂ ‘ਚ ਚੋਣ ਪ੍ਰਚਾਰ ਕੀਤਾ ਅਤੇ ਕਾਂਗਰਸ ਤੇ ਸ਼ਬਦੀ ਹਮਲੇ ਕੀਤੇ।

ਰੱਖੜਾ ਨੇ ਕਿਹਾ ਕਿ ਅਸੀਂ ਹਰ ਵੇਲੇ ਵਿਕਾਸ ਦੇ ਕੰਮਾਂ ਬਾਰੇ ਸੋਚਦੇ ਸੀ ਅਤੇ ਪਾਰਟੀ ਤਾਂ ਠੱਗੀਆ ਠੋਰੀਆ ਦੀ ਰੇਸ ‘ਚ ਸ਼ਾਮਲ ਹੈ ਅਤੇ ਪੈਸੇ ਲੈ ਕੇ ਟਿਕਟਾ ਦੀ ਵੰਡ ਹੋ ਰਹੀ ਹੈ। ਰੱਖੜਾ ਨੇ ਕਿਹਾ ਕਿ ਹਲਕੇ ‘ਚ ਪ੍ਰਨੀਤ ਕੌਰ ਦਾ ਕੋਈ ਆਧਾਰ ਨਹੀਂ ਹੈ ਅਤੇ ਲੋਕ 19 ਮਈ ਨੂੰ ਇਸ ਦਾ ਜਵਾਬ ਦੇਣਗੇ ।

Watch Video

 

 

 

Leave a Reply

Your email address will not be published. Required fields are marked *