Supreme Court : ਛਾਵਲਾ ਗੈਂਗਰੇਪ ਕੇਸ ਦੇ ਤਿੰਨਾਂ ਦੋਸ਼ੀਆਂ ਨੂੰ ਸੁਪਰੀਮ ਕੋਰਟ ਨੇ ਕੀਤਾ ਬਰੀ
ਛਾਵਲਾ ਗੈਂਗਰੇਪ ਕੇਸ ਜਿਸ ਵਿਚ ਦਿੱਲੀ ਹਾਈ ਕੋਰਟ ਨੇ ਤਿੰਨ ਆਰੋਪੀਆਂ ਨੂੰ ਇਹ ਕਹਿੰਦੇ ਹੋਏ ਮੌਤ ਦੀ ਸਜਾ ਸੁਣਾਈ ਸੀ ਕਿ ‘ਅਜਿਹੇ ਜਾਨਵਰ ਸੜਕਾਂ ਤੇ ਸ਼ਿਕਾਰ ਭਾਲਦੇ ਨੇ’ ਨੂੰ ਅੱਜ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਹੈ। 2014 ਚ ਹੇਠਲੀ ਅਦਾਲਤ ਵੱਲੋਂ ਆਰੋਪੀਆਂ ਨੂੰ ਮੌਤ ਦੀ ਸਜਾ ਸੁਣਾਈ ਗਈ ਸੀ ਤੇ ਹਾਈ ਕੋਕਟ ਨੇ ਵੀ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਸੀ।
2012 ਵਿਚ ਹੋਈ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਸੁਪਰੀਮ ਕੋਰਟ ਹਾ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ। ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਜਿਸ ਦੀ ਅਗਵਾਈ ਜਸਟਿਸ ਉਦੈ ਉਮੇਸ਼ ਲਲਿਤ ਕਰ ਰਹੇ ਸੀ ਨੇ ਕਿਹਾ ਹੈ ਕਿ ਫੈਸਲੇ ਸਬੂਤਾਂ ਤੇ ਤਰਕ ਦੇ ਆਧਾਰ ਤੇ ਹੁੰਦੇ ਹਨ ਨਾ ਕਿ ਕਿਸੇ ਦੀਆਂ ਭਾਵਨਾਵਾਂ ਦੇ ਆਧਾਰ ਤੇ।
ਦੱਸਣਯੋਗ ਹੈ ਕਿ ਇਹ ਘਟਨਾ ਫਰਵਰੀ 2012 ਵਿੱਚ ਵਾਪਰੀ ਸੀ। ਪੀੜਿਤ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਤੇ ਉਸ਼ਸ ਦੀ ਲਾਸ਼ ਨੂੰ ਜਲਾ ਕੇ ਖੇਤ ਵਿਚ ਸੁੱਟ ਦਿੱਤਾ ਗਿਆ ਸੀ।
ਇਸ ਫੈਸਲੇ ਤੋਂ ਬਾਅਦ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਸੁਪਰੀਮ ਦੇ ਇਸ ਫੈਸਲੇ ਕਾਰਨ ਪੂਰੀ ਤਰ੍ਹਾਂ ਟੁੱਟ ਗਏ ਨੇ ਪਰ ਉਹ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਣਗੇ।
Also Read : punjabi khabra



