Earthquake : ਨੇਪਾਲ, ਚੀਨ ਤੇ ਉਤਰੀ ਭਾਰਤ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ

Earthquake News Today : ਨੇਪਾਲ, ਚੀਨ ਤੇ ਉਤਰੀ ਭਾਰਤ ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਅੱਜ ਸਵੇਰੇ ਤਕਰੀਬਨ 2 ਵਜੇ ਨੇਪਾਲ ਦੇ ਵਿਚ 6.3…

Earthquake News Today : ਨੇਪਾਲ, ਚੀਨ ਤੇ ਉਤਰੀ ਭਾਰਤ ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅੱਜ ਸਵੇਰੇ ਤਕਰੀਬਨ 2 ਵਜੇ ਨੇਪਾਲ ਦੇ ਵਿਚ 6.3 ਦੀ ਤੀਵਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੌਲੌਜੀ ਨੇ ਦੱਸਿਆ ਕਿ ਇਸ ਭੂਚਾਲ ਦੀ ਡੂੰਘਾਈ ਜਮੀਨ ਤੋਂ 10 ਕਿਲੋਮੀਟਰ ਨੀਚੇ ਸੀ। ਦੱਸਣਯੋਗ ਹੈ ਕਿ ਨੇਪਾਲ ਵਿਚ ਪਹਿਲਾਂ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਮਹੀਨੇ ਵਿਚ ਇਹ ਤੀਜੀ ਵਾਰ ਹੈ ਕਿ ਅਜਿਹੇ ਝਟਕੇ ਆਏ ਹਨ।

ਭੂਚਾਲ ਦੇ ਇਹ ਝਟਕੇ ਉੱਤਰੀ ਭਾਰਤ ਦੇ 7 ਰਾਜਾਂ ਵਿਚ ਮਹਿਸੂਸ ਕੀਤੇ ਗਏ ਹਨ। ਦਿੱਲੀ, ਉਤਰਾਖੰਡ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਯੂ.ਪੀ., ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ।

ਭਾਰਤ ਵਿਚ ਸਭ ਤੋਂ ਤੇਜ਼ ਝਟਕੇ ਉਤਰਾਖੰਡ ਦੇ ਪਿਥੋੜਗੜ੍ਹ ਚ ਮਹਿਸੂਸ ਕੀਤੇ ਹਏ ਹਨ। ਇੱਥੇ ਭੂਚਾਲ ਦੀ ਤੀਵਰਤਾ 6.3 ਸੀ ਕਿਉਂਕਿ ਨੇਪਾਲ ਦਾ ਭੂਚਾਲ ਕੇਂਦਰ ਇਥੋਂ ਕੇਵਲ 90 ਕਿ. ਮੀ. ਦੀ ਦੂਰੀ ਤੇ ਹੀ ਸਥਿਤ ਸੀ। ਸਵੇਰ ਦਾ ਸਮਾਂ ਹੋਣ ਕਰਕੇ ਲੋਕ ਕਾਫੀ ਪਰੇਸ਼ਾਨ ਹੋ ਗਏ ਤੇ ਸੜਕਾਂ ਤੇ ਆ ਗਏ।

Also Read : supreme court news

ਭਾਰਤ ਵਿਚ ਭੂਚਾਲ ਨਾਲ ਹਜੇ ਤੱਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ। ਪਰ ਝਟਕੇ ਤੇਜ਼ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਪਰ ਨੇਪਾਲ ਵਿਚ ਕਾਫੀ ਨੁਕਸਾਨ ਹੋਇਆ ਹੈ। ਇੱਥੇ ਇਕ ਘਰ ਦੇ ਢਹਿ ਜਾਣ ਨਾਲ 6 ਲੋਕਾਂ ਦੀ ਮੌਤ ਅਤੇ 5 ਲੋਕਾਂ ਜ਼ਖਮੀ ਹੋਂ ਦੀ ਦੀ ਖ਼ਬਰ ਸਾਹਮਣੇ ਆਈ ਹੈ।ਨੇਪਾਲ ਦੇ ਪ੍ਰਧਾਨਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *