Sunny leone ਦੇ ਫੋਨ ਨੰਬਰ ਨੇ ਦਿੱਲੀ ਦੇ ਨੌਜਵਾਨ ਨੂੰ ਪਾਈਆ ਭਾਜੜਾਂ, ਜਾਣੋ ਕਿਉਂ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ ਦਿਨੀ ਸਿਨੇਮਾਘਰਾਂ ਚ ਫਿਲਮ ਅਰਜੁਨ ਪਟਿਆਲਾ ਰਿਲੀਜ ਹੋਈ। ਇਹ ਫਿਲਮ ਸਿਨੇਮਾਘਰਾਂ ‘ਚ ਆਪਣਾ ਦਮ ਤਾਂ ਨਹੀਂ ਦਿਖਾ ਸਕੀ ਪਰ ਇਸ ਫਿਲਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ ਦਿਨੀ ਸਿਨੇਮਾਘਰਾਂ ਚ ਫਿਲਮ ਅਰਜੁਨ ਪਟਿਆਲਾ ਰਿਲੀਜ ਹੋਈ। ਇਹ ਫਿਲਮ ਸਿਨੇਮਾਘਰਾਂ ‘ਚ ਆਪਣਾ ਦਮ ਤਾਂ ਨਹੀਂ ਦਿਖਾ ਸਕੀ ਪਰ ਇਸ ਫਿਲਮ ਦੇ ਕਾਰਨ ਇਕ ਨੌਜਵਾਨ ਨੂੰ ਮੁਸਿਬਤ ‘ਚ ਜਰੂਰ ਪਾ ਦਿੱਤਾ।

https://www.instagram.com/p/B0VbxoGhVVy/

ਤੁੱਸੀ ਵੀ ਇਹ ਸੋਚਣ ਲਈ ਮਜਬੂਰ ਹੋ ਗਏ ਹੋਣੇ ਕਿ ਆਖਿਰ ਅਜਿਹਾ ਕੀ ਹੋਇਆ ਕਿ ਫਿਲਮ ਦੇ ਕਾਰਨ ਕਿਸੇ ਨੌਜਵਾਨ ਨੂੰ ਮਸ਼ਕਲਾਂ ਆ ਰਹੀਆਂ ਹੋਣ। ਦਰਅਸਲ ਇਸ ਫਿਲਮ ਚ ਸੰਨੀ ਲਿਓਨ ਨੇ ਆਪਣਾ ਇਕ ਨੰਬਰ ਬੋਲਿਆ ਸੀ। ਇਹ ਨੰਬਰ ਦਿੱਲੀ ਚ ਰਹਿਣ ਵਾਲੇ ਇਕ ਸ਼ਖਸ ਦਾ ਹੈ।

ਜਿਸਨੂੰ ਇਸ ਨੰਬਰ ਤੇ ਹਰ ਰੋਜ਼ 100 ਤੋਂ 150 ਦੇ ਕਰੀਬ ਕਾਲਾਂ ਆ ਰਹੀਆਂ ਹਨ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਗਿਆ। ਉੱਥੇ ਹੀ ਇਸ ਮਾਮਲੇ ਤੇ ਨੌਜਵਾਨ ਦਾ ਕਹਿਣਾ ਹੈ ਕਿ  ਉਸਨੂੰ  ਲੋਕਾਂ ਦੇ ਫੋਨ ਆਉਂਦੇ ਹਨ ਤੇ ਫੋਨ ਤੇ ਲੋਕ ਸੰਨੀ ਦੇ ਨਾਲ ਗੱਲ ਨੂੰ ਆਖਦੇ ਹਨ। ਮੁਸਿਬਤ ਤਾਂ ਉਸ ਵੇਲੇ ਵੱਧ ਜਦੋ ਕਾਲਰ ਉਸਨੂੰ ਕਿਸੇ ਵੀ ਸਮੇਂ ਕਾਲ ਕਰ ਦਿੰਦੇ ਹਨ।

sunny leone

ਫਿਲਹਾਲ ਪੀੜਤ ਨੌਜਵਾਨ ਨੇ ਇਸ ਸੰਬੰਧੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਸੀ ਪਰ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਨੇ ਨੌਜਵਾਨ ਨੂੰ ਕਿਹਾ ਹੈ ਕਿ ਉਹ ਆਪਣਾ ਨੰਬਰ ਬਦਲ ਦੇਵੇ।

Sunny leone

ਜਿਸ ਤੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਹ ਇਸ ਨੰਬਰ ਨੂੰ ਪਿਛਲੇ 10-12 ਸਾਲ ਤੋਂ ਇਸਤੇਮਾਲ ਕਰ ਰਿਹਾ ਹੈ। ਨਾਲ ਹੀ ਉਕਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਕੋਰਟ ਤੱਕ ਲੈਕੇ ਜਾਣਗੇ ਤਾਂ ਜੋ ਉਹਨਾਂ ਨੂੰ ਮਦਦ ਮਿਲ ਸਕੇ।

Leave a Reply

Your email address will not be published. Required fields are marked *