ਢਾਈ ਕਿਲੋਂ ਦੇ ਹੱਥ ਵਾਲੇ ਸੰਨੀ ਦਿਓਲ ਲਈ ਨਹੀਂ ਆਸਾਨ ਗੁਰਦਾਸਪੁਰ ਦੀ ਰਾਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਹੋ ਗਈ ਜਿਸਦੇ ਚੱਲਦੇ ਉਹ ਆਪਣੇ ਦਮਦਾਰ ਉਮੀਦਵਾਰਾਂ ਨੂੰ ਚੋਣ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਹੋ ਗਈ ਜਿਸਦੇ ਚੱਲਦੇ ਉਹ ਆਪਣੇ ਦਮਦਾਰ ਉਮੀਦਵਾਰਾਂ ਨੂੰ ਚੋਣ ਦੇ ਮੈਦਾਨ  ਉਤਾਰ ਰਹੇ ਹਨ। ਇਸਦੇ ਚੱਲਦੇ ਹੀ ਬੀਜੇਪੀ ਪਾਰਟੀ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਬੀਜੇਪੀ ਪੰਜਾਬ ਦੀ ਕਿਸੇ ਸੀਟ ਦੇ ਲਈ ਕਿਸੇ ਸਟਾਰ ਪ੍ਰਚਾਰ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਇਸਦੇ ਚੱਲਦੇ ਹੀ ਬੀਤੇ ਦਿਨ ਬਾਲੀਵੁੱਡ ਦੇ ਸਟਾਰ ਸੰਨੀ ਦਿਓਲ ਪਿਛਲੇ ਦਿਨੀ ਬੀਜੇਪੀ ਵਿੱਚ ਸ਼ਾਮਲ ਹੋਏ ਜਿਸਤੋਂ ਬਾਅਦ ਇਹ ਕਿਹਾ ਜਾਣ ਲੱਗਿਆ ਸੀ ਕਿ ਉਹਨਾਂ ਨੂੰ ਗੁਰਦਾਸਪੁਰ ਤੋਂ ਚੋਣ ਮੈਦਾਨ ‘ਚ ਉਤਰ ਸਕਦੇ ਹਨ।

Sunny Deol Sunny Deol  ਇਹ ਕਹਿਣਾ ਵੀ ਸਹੀ ਰਿਹਾ ਬੀਜੇਪੀ ਪਾਰਟੀ ਨੇ ਆਪਣੇ ਗੁਰਦਾਸਪੁਰ ਹਲਕੇ ਤੋਂ ਸੰਨੀ ਦਿਓਲ ਨੂੰ ਚੋਣ ਅਖਾੜੇ ਚ ਉਤਾਰਿਆ ਹੈ। ਪਰ ਇਸ ਤੋਂ ਪਹਿਲਾ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਪਾਰਟੀ ਗੁਰਦਾਸਪੁਰ ਸੀਟ ਤੋਂ ਵਿਨੋਦ ਖੰਨਾ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਦੇ ਸਕਦੀ ਹੈ ਜਿਸ ਦੇ ਚੱਲਦੇ ਵਿਨੋਦ ਖੰਨਾ ਦੀ ਪਤਨੀ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਬੀਜੇਪੀ ਪਾਰਟੀ ਨੇ ਗੁਰਦਾਸਪੁਰ ਦੇ ਲਈ ਸੰਨੀ ਦਿਓਲ ਨੂੰ ਚੁਣਿਆ ਹੈ।

Sunny Deol

ਉੱਥੇ ਹੀ ਜੇਕਰ ਗੁਰਦਾਸਪੁਰ ਦੀ ਸੀਟ ਦੀ ਗੱਲ ਕੀਤੀ ਜਾਵੇ ਤਾਂ ਸੰਨੀ ਦਿਓਲ ਦੇ ਲਈ ਇਹ ਰਸਤਾ ਕਾਫੀ ਮੁਸ਼ਕਿਲ ਭਰਿਆ ਹੋ ਸਕਦਾ ਹੈ ਕਿਉਂਕਿ ਗੁਰਦਾਸਪੁਰ ਸੀਟ ਦੇ ਲਈ ਕਾਂਗਰਸ ਪਾਰਟੀ ਨੇ ਪਹਿਲਾ ਤੋੰ ਹੀ ਸੁਨੀਲ ਜਾਖੜ ਨੂੰ ਚੋਣ ਮੈਦਾਨ ਚ ਉਤਾਰ ਚੁੱਕੀ ਹੈ। ਜੋ ਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਉਪ ਚੋਣ ਜਿੱਤ ਚੁੱਕੇ ਹਨ।

Sunny Deol

ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਗੁਰਦਾਸਪੁਰ ਸੀਟ ਲਈ ਉਤਾਰਿਆ ਹੈ ਤੇ ਪੰਜਾਬ ਡੈਮੋਕ੍ਰੇਟਿਕ ਪਾਰਟੀ ਨੇ ਲਾਲ ਚੰਦ ਨੂੰ ਮੈਦਾਨ ਚ ਉਤਾਰਿਆ ਹੈ। ਦੱਸਣਯੋਗ ਗੱਲ ਹੈ ਕਿ ਲੋਕਸਭਾ ਚੋਣਾਂ ਨੂੰ ਲੈਕੇ ਇਹਨਾਂ ਚੋਣਾਂ ਚ ਹਿੱਸਾ ਲੈਣ ਲਈ ਕਈ ਫਿਲਮੀ ਸਿਤਾਰੇ ਪਾਰਟੀਆਂ ਵਿੱਚ ਸ਼ਾਮਿਲ ਹੋਏ ਹਨ ਕਈਆਂ ਨੂੰ ਇਹਨਾਂ ਚੋਣਾਂ ‘ਚ ਹਿੱਸਾ ਲੇਣ ਲਈ ਟਿਕਟ ਵੀ ਦਿੱਤੀ ਗਈ ਹੈ।

Leave a Reply

Your email address will not be published. Required fields are marked *