ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈ ਕੇ ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਹੋ ਗਈ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਬੀਜੇਪੀ ਵੱਲੋਂ ਵੀ ਚੰਡੀਗੜ੍ਹ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬਾਲੀਵੁੱਡ ਅਭਿਨੇਤਰੀ ਕਿਰਨ ਖੇਰ ਤੇ ਇਕ ਵਾਰ ਫਿਰ ਤੋਂ ਦਾਅ ਖੇਡਿਆ ਗਿਆ ਹੈ। ਦਸ ਦਈਏ ਕਿ ਕਿਰਨ ਖੇਰ ਨੇ ਸਾਲ 2009 ਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਇਲਾਵਾ ਦਸ ਦਈਏ ਕਿ ਕਿਰਨ ਖੇਰ ਭਾਰਤੀ ਅਭਿਨੇਤਰੀ ਹੋਣ ਦੇ ਨਾਲ ਇਕ ਸਿਆਸੀ ਆਗੂ ਵੀ ਹੈ ਨਾਲ ਹੀ ਉਹ ਮੌਜੂਦਾ ਚੰਡੀਗੜ੍ਹ ਤੋਂ ਸਾਂਸਦ ਵੀ ਹਨ। ਕਿਰਨ ਖੇਰ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਚ ਵੀ ਬਣੀ ਰਹਿੰਦੀ ਹੈ।
ਲੋਕਸਭਾ ਦਾ ਇਕ ਸਭਾ ਦੌਰਾਨ ਕਿਰਨ ਦਾ ਖੇਰ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਚ ਉਹ ਗੰਭੀਰ ਮੁੱਦੇ ਤੇ ਮਖੌਲ ਕਰਦੀ ਹੋਏ ਨਜਰ ਆ ਰਹੇ ਸੀ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਬੀਜੇਪੀ ਦਾ ਇਹ ਫੈਸਲਾ ਕਿਹਨਾ ਰਾਸ ਆਉਂਦਾ ਹੈ।


