ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਰੂਬੀ ਦੇ ਕਾਂਗਰਸ ਨਾਲ ਹੱਥ ਮਿਲਾਉਣ ਤੋਂ ਬਾਅਦ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇੱਕ ਪਾਸੇ ਜਿੱਥੇ ਚੋਣਾਂ ਸਿਰ ‘ਤੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਪਾਰਟੀ ਛੱਡਣਾ ਚਿੰਤਾ ਵਧਾ ਸਕਦਾ ਹੈ। ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਇਸ ਬਾਰੇ ਟਵੀਟ ਕੀਤਾ ਹੈ। ਆਮ ਆਦਮੀ ਦਾ ਮੁੱਖ ਮੰਤਰੀ ਚਿਹਰਾ ਹੋਣ ਦੇ ਐਲਾਨ ‘ਤੇ ਚੁਟਕੀ ਲੈਂਦਿਆਂ ਸੁਨੀਲ ਜਾਖੜ ਨੇ ਕਿਹਾ ਕਿ ‘ਆਪ’ OLX ‘ਤੇ ਇਸ਼ਤਿਹਾਰ ਦੇ ਕੇ ਸਿੱਖ ਮੁੱਖ ਮੰਤਰੀ ਉਮੀਦਵਾਰ ਦੀ ਭਾਲ ਕਰਨ ਦੀ ਯੋਜਨਾ ਬਣਾ ਰਹੀ ਹੈ।
Also Read: ਇਸ ਦੇਸ਼ ‘ਚ ਕੋਰੋਨਾ ਦੀ 5ਵੀਂ ਲਹਿਰ ਨੇ ਵਧਾਈ ਟੈਨਸ਼ਨ, ਮਾਹਰਾਂ ਦਿੱਤੀ ਚਿਤਾਵਨੀ
ਸੁਨੀਲ ਜਾਖੜ ਨੇ ਟਵੀਟ ਕੀਤਾ ਅਤੇ ਲਿਖਿਆ, ‘Need a suitable Sikh match’ (ਨਹੀਂ ਇਹ ਵਿਆਹੁਤਾ ਗਠਜੋੜ ਲਈ ਨਹੀਂ ਹੈ) ਇਸ ਤਰ੍ਹਾਂ ਆਪ OLX ਵੈੱਬਸਾਈਟ ‘ਤੇ ਸਿੱਖ CM ਉਮੀਦਵਾਰ ਦੀ ਖੋਜ ਕਰਨ ਦੀ ਯੋਜਨਾ ਬਣਾ ਰਹੇ ਸੀ। ਪਰ ਇਸਦੇ ਵਿਧਾਇਕ ਅਜੇ ਵੀ ਕਾਂਗਰਸ ਵਿੱਚ ਆ ਰਹੇ ਹਨ, ‘ਆਪ’ ਨੂੰ ਵਿਧਾਇਕ ਉਮੀਦਵਾਰਾਂ ਲਈ ਵੀ ਇਸ਼ਤਿਹਾਰ ਦੇਣਾ ਚਾਹੀਦਾ ਹੈ।
Also Read: ਗੂਗਲ ਲਈ ਵੱਡਾ ਝਟਕਾ, ਲੱਗੇਗਾ 2.8 ਬਿਲੀਅਨ ਡਾਲਰ ਦਾ ਜੁਰਮਾਨਾ


