ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਵਿਧਾਇਕ ਨੂੰ 10 ਕਰੋੜ ਦੇਣ ਦੇ ਇਲਜਾਮ ਲਗਾਏ ਜਿਸ ਤੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਤੇ ਸੁਨੀਲ ਜਾਖੜ ਨੇ ਆਪ ਨੂੰ ਕਿਹਾ ਕਿ ਉਹ ਪਹਿਲਾ ਆਪਣਾ ਘਰ ਸੰਭਾਲੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਤੋਂ ਪਹਿਲਾ ਵੀ ਆਪ ਟੁੱਟ ਚੁੱਕੀ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਦਿੱਗਜ਼ ਲੀਡਰ ਪਾਰਟੀ ਨੂੰ ਛੱਡ ਚੁੱਕੇ ਹਨ। ਨਾਲ ਹੀ ਜਾਖੜ ਨੇ ਇਹ ਵੀ ਕਿਹਾ ਕਿ ਘਰ ਦੇ ਮੈਂਬਰ ਕਿਸੇ ਨਾ ਕਿਸੇ ਵਿਕਲਪ ਵੱਲ ਜਰੂਰ ਜਾਂਦੇ ਹਨ। ਦੱਸਣਯੋਗ ਗੱਲ ਹੈ ਕਿ ਭਗਵੰਤ ਮਾਨ ਨੇ ਕਾਂਗਰਸ ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਸਾਡੇ ਵਿਧਾਇਕ ਨੂੰ 10 ਕਰੋੜ ਰੁਪਏ ਚ ਖਰੀਦਿਆਂ ਹੈ। ਨਾਲ ਹੀ ਉਹਨਾਂ ਨੇ ਸਾਡੇ ਵਿਧਾਇਕ ਨੂੰ ਅਹੁਦੇ ਦਾ ਵੀ ਲਾਲਚ ਦਿੱਤਾ ਹੈ।

