ਅੰਮ੍ਰਿਤਸਰ ਰੇਲ ਹਾਦਸਾ- ਸਿੱਧੂ ਜੋੜੇ ਲਈ ਜਾਰੀ ਹੋਇਆ ਸੰਮਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਰੇਲ ਹਾਦਸੇ ਦੇ ਬਾਅਦ ਸਿੱਧੂ ਜੋੜਾ ਵਿਵਾਦਾਂ ਵਿੱਚ ਫਸਿਆ ਹੋਇਆ ਹੈ। ਬੀਤੇ ਦਿਨ ਦੁਸਹਿਰੇ ਮੇਲੇ ਦਾ ਪ੍ਰਬੰਧਕ ਸੌਰਭ ਮਦਾਨ ਮਿੱਠੂ ਆਪਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਰੇਲ ਹਾਦਸੇ ਦੇ ਬਾਅਦ ਸਿੱਧੂ ਜੋੜਾ ਵਿਵਾਦਾਂ ਵਿੱਚ ਫਸਿਆ ਹੋਇਆ ਹੈ। ਬੀਤੇ ਦਿਨ ਦੁਸਹਿਰੇ ਮੇਲੇ ਦਾ ਪ੍ਰਬੰਧਕ ਸੌਰਭ ਮਦਾਨ ਮਿੱਠੂ ਆਪਣੇ ਪਰਿਵਾਰ ਸਮੇਤ ਜਾਂਚ ਕਮੀਸ਼ਨ ਅੱਗੇ ਪੇਸ਼ ਹੋਇਆ। ਸੂਤਰਾਂ ਤੋ ਪਤਾ ਚਲਿਆ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਅਤੇ ਨਵਜੋਤ ਕੌਰ ਦੇ ਖਿਲਾਫ ਜਾਂਚ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ।

amritsar

Amritsar Accident

accident

ਸੁਤਰਾਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਸਿੱਧੂ ਜੋੜੇ ਨੂੰ ਸੰਮਨ ਜਲੰਧਰ ਦੇ ਡਵੀਜਨਲ ਕਮਿਸ਼ਨਰ ਬੀ ਪਾਰਸ਼ੂਆਰਥਾ ਦੀ ਅਗਵਾਈ ਹੇਠ ਹੀ ਇਸ ਸੰਮਨ ਨੂੰ ਭੇਜਿਆ ਗਿਆ ਹੈ। ਇਸ ਸੰਮਨ ਵਿੱਚ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਨੂੰ 3 ਨਵੰਬਰ ਨੂੰ ਜਾਂਚ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

navjot kaur and navjot singh

ਦੱਸਿਆ ਜਾ ਰਿਹਾ ਹੈ ਕਿ ਜਾਂਚ ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਪੁਲਿਸ, ਰੇਲਵੇ ਪੁਲਿਸ ਅਤੇ ਰੇਲਵੇ ਵਿਭਾਗ ਦੇ ਅਧਿਕਾਰਿਆ ਦੇ  ਵੀ ਬਿਆਨ ਦਰਜ ਕਰਵਾਏ ਗਏ ਹਨ। ਜ਼ਿਕਰਯੋਗ ਹੈ ਕਿ ਦੁਸਹਿਰੇ ਵਾਲੇ ਦਿਨ ਇਕ ਅੰਮ੍ਰਿਤਸਰ ਵਿੱਖੇ ਬਹੁਤ ਹੀ ਭਿਆਨਕ ਰੇਲ ਹਾਦਸਾ ਹੋਇਆ ਜਿਸ ਕਾਰਨ ਕਰੀਬ 60 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕਈ ਘਰ ਤਬਾਅ ਹੋ ਗਏ ਜਦਕਿ ਕਈ ਬੱਚੇ ਬੇਸਹਾਰਾ ਹੋ ਗਏ।

Leave a Reply

Your email address will not be published. Required fields are marked *