ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 10 ਨਵੰਬਰ ਨੂੰ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਦਾ ਸ਼ੁੱਭ ਆਨੰਦ ਕਾਰਜ ਹੋਇਆ। ਸੁਖਪਾਲ ਖਹਿਰਾ ਨੇ ਆਪਣੇ ਪੁੱਤਰ ਦੇ ਵਿਆਹ ਚ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ।
https://www.facebook.com/LivingIndiaNewschannel/videos/2338402522949603/
ਦਸ ਦਈਏ ਕਿ ਸੁਖਪਾਲ ਖਹਿਰਾ ਨੇ ਵਿਆਹ ’ਚ ਆਏ ਸਾਰੇ ਮਹਿਮਾਨਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਬੇਟੇ ਨੂੰ ਸ਼ਗਨ ’ਚ ਪੈਸਿਆਂ ਦੀ ਥਾਂ ਤੇ ਆਸ਼ੀਰਵਾਦ ਦੇਣ। ਨਾਲ ਹੀ ਸੁਖਪਾਲ ਖਹਿਰਾ ਨੇ ਸ਼ਗਨ ਨੂੰ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।
https://www.facebook.com/SukhpalKhairaPEP/posts/3732633486762569
ਜਿਸ ਤੇ ਸੁਖਪਾਲ ਖਹਿਰਾ ਨੇ ਪਿੰਡ ਦੇ ਲੋਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਆਪਣੇ ਸਵ. ਮਾਤਾ ਪਿਤਾ ਦੀਆਂ ਯਾਦਾਂ ਤੇ ਗੱਲਾਂ ਨੂੰ ਲੋਕਾਂ ਦੇ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਨੇ ਕਿਹਾ ਕਿ ਉਹਨਾਂ ਪਰਮਾਤਮਾ ਦਿੱਤਾ ਹੋਇਆ ਸਭ ਕੁਝ ਹੈ ਬਸ ਉਹ ਉਹਨਾਂ ਦੇ ਪੁੱਤਰ ਨੂੰ ਆਪਣਾ ਆਸ਼ੀਰਵਾਦ ਦੇਣ ਜੋ ਕਰੋੜਾਂ ਅਰਬਾਂ ਦੇ ਬਰਾਬਰ ਹੈ।
