AAP ਦੀ ਬਰਨਾਲਾ ਰੈਲੀ ਸੀ ਨਸ਼ਾ ਛੁਡਾਉ ਰੈਲੀ- ਸੁਖਪਾਲ ਖਹਿਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਬੀਤੇ ਦਿਨ ਆਪ ਪਾਰਟੀ ਵੱਲੋਂ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਬੀਤੇ ਦਿਨ ਆਪ ਪਾਰਟੀ ਵੱਲੋਂ ਕੀਤੀ ਗਈ ਬਰਨਾਲਾ ਰੈਲੀ ਨੂੰ ਆਪਣੇ ਨਿਸ਼ਾਨੇ ਤੇ ਲਿਆ। ਦੱਸ ਦਈਏ ਕਿ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਬਰਨਾਲ ਰੈਲੀ ਨੂੰ ਨਸ਼ਾ ਛੁਡਾਊ ਰੈਲੀ ਦਾ ਨਾਂ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਰੈਲੀ ਦੌਰਾਨ ਸ਼ਰਾਬ ਛੱਡਣ ਦਾ ਐਲਾਨ ਕਰਕੇ ਵੋਟਾਂ ਲਈ ਸੁਰਖੀਆਂ ਬਟੋਰੀਆਂ ਹਨ। ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਬਿਆਨ ਤੇ ਖਹਿਰਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸ਼ਰਾਬ ਛੱਡਣ ਹੀ ਚਾਹੁੰਦਾ ਸੀ ਤਾਂ ਉਹ ਇਹ ਵਾਅਦਾ ਖੁਦ ਨਾਲ ਕਰਦਾ ਇਸ ਤਰ੍ਹਾੰ ਰੈਲੀ ਵਿੱਚ ਨਾਂ ਬੋਲਦਾ।

https://www.facebook.com/LivingIndiaNewschannel/videos/354289015393975/

ਉੱਥੇ ਹੀ ਦੂਜੇ ਪਾਸੇ ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ  ਭਗਵੰਤ ਮਾਨ ਦੇ ਸ਼ਰਾਬ ਛੱਡਣ ਵਾਲੇ ਬਿਆਨ ਤੇ ਕੇਜਰੀਵਾਲ ਨੇ ਕਹਿ ਦਿੱਤਾ ਕਿ ਸ਼ਰਾਬ ਛੱਡਣ ਦਾ ਐਲਾਨ ਕਰ ਉਹਨਾਂ ਨੇ ਬਹੁਤ ਹੀ ਵੱਡਾ ਕੰਮ ਕੀਤਾ ਹੈ। ਪਰ ਪੰਜਾਬ ਦੇ ਅਹਿਮ ਮਸਲਿਆ ਤੇ ਕੋਈ ਚਰਚਾ ਨਹੀਂ ਕੀਤੀ। ਨਾਲ ਹੀ ਸੁਖਪਾਲ ਖਹਿਰਾ ਨੇ ਇਹ ਵੀ ਕਿਹਾ ਕਿ ਜਿਹਨਾਂ ਨੇ ਪਾਰਟੀ ਨੂੰ ਛੱਡ ਦਿੱਤੀ ਹੈ ਉਹ ਅਹੁਦੇ ਦੇ ਲਾਲਚੀ ਸੀ। ਜਿਸ ਤੇ ਖਹਿਰਾ ਨੇ ਕੇਜਰੀਵਾਲ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਕੇਜਰੀਵਾਲ ਖੁਦ ਤਿੰਨ ਤਿੰਨ ਅਹੁਦੇ ਨੂੰ ਸਾਂਭ ਕੇ ਬੈਠੇ ਹੋਏ ਹਨ ਜਿਸ ਕਾਰਨ ਉਹਨਾਂ ਤੋਂ ਵੱਡਾ ਲਾਲਚੀ ਵਿਅਕਤੀ ਕੋਈ ਨਹੀਂ ਹੈ।

Leave a Reply

Your email address will not be published. Required fields are marked *