ਚੰਡੀਗੜ੍ਹ : ਸੁਖਪਾਲ ਖਹਿਰਾ (Sukhpal Khaira) ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਈਡੀ (ED) ਦੀ 7 ਦਿਨਾਂ ਦੀ ਰਿਮਾਂਡ ਤੋਂ ਬਾਅਦ ਅੱਜ ਸੁਖਪਾਲ ਖਹਿਰਾ ਦੀ ਸੀਬੀਆਈ (CBI) ਦੀ ਸਪੈਸ਼ਲ ਕੋਰਟ (Special Court) ਵਿਚ ਅੱਜ ਪੇਸ਼ੀ ਸੀ। ਇਸ ਦੌਰਾਨ ਈਡੀ ਨੂੰ ਮੁੜ ਸੁਖਪਾਲ ਖਹਿਰਾ ਦੀ 14 ਦਿਨਾਂ ਦੀ ਰਿਮਾਂਡ ਮਿਲ ਗਈ ਹੈ।
Also Read : ਹੁਣ ਆਫਲਾਈਨ ਹੋਣਗੀਆਂ ਬੋਰਡ ਦੀਆਂ ਪ੍ਰੀਖਿਆਵਾਂ, SC ਨੇ ਰੱਦ ਕੀਤੀ ਪਟੀਸ਼ਨ
ਖਹਿਰਾ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ’ਚ ਉਨ੍ਹਾਂ ਦੀ ਗ੍ਰਿਫ਼ਤਾਰੀ (Arrest) ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ। ਖਹਿਰਾ ਨੂੰ ਈ. ਡੀ. ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਖਹਿਰਾ ਵੱਲੋਂ ਸਿਆਸੀ ਰੰਜਿਸ਼ ਦਾ ਨਤੀਜਾ ਦੱਸਦਿਆਂ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਹੈ। ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਸੀ ਕਿ ਚੰਡੀਗੜ੍ਹ ਪੁਲਿਸ ਵੱਲੋਂ ਉਨ੍ਹਾਂ ਦੇ ਪਿਤਾ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ ‘ਤੇ ਬੈਠ ਗਏ ਸਨ।
Also Read : Paytm ਦੇ ਸ਼ੇਅਰਾਂ ‘ਚ ਆਈ ਭਾਰੀ ਗਿਰਾਵਟ, ਨਿਵੇਸ਼ਕਾਂ ਨੂੰ ਹੋਇਆ ਵੱਡਾ ਨੁਕਸਾਨ
ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈ. ਡੀ. ਨੇ ਸੁਖਪਾਲ ਖਹਿਰਾ ਦੀ ਸੈਕਟਰ-5 ਸਥਿਤ ਕੋਠੀ ‘ਚ ਛਾਪੇਮਾਰੀ ਕਰਕੇ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ।



