ਜ਼ੀਰਕਪੁਰ: ਰੱਖੜੀ ਦੇ ਪਵਿੱਤਰ ਤਿਓਹਾਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਾਸ ਤੌਰ ਉੱਤੇ ਜ਼ੀਰਕਪੁਰ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਵਾਰਡ ਨੰਬਰ 19 ਦੇ ਵਿਧਾਇਕ ਐੱਨ.ਕੇ. ਸ਼ਰਮਾ ਤੇ ਕੌਂਸਲਰ ਪਰਵਿੰਦਰ ਕੌਰ ਦੀਆਂ ਭੈਣਾਂ ਤੋਂ ਰੱਖੜੀ ਬਨਵਾ ਕੇ ਆਸ਼ਿਰਵਾਦ ਲਿਆ।
ਪੜੋ ਹੋਰ ਖਬਰਾਂ: ਕਰਤਾਰਪੁਰ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨਾਂ ਲਈ ਖੁਸ਼ਖਬਰੀ!
ਇਸ ਮੌਕੇ ਵਾਰਡ ਨੰਬਰ 19 ਦੀ ਕੌਂਸਲਰ ਪਰਵਿੰਦਰ ਕੌਰ ਨੇ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਉੱਤੇ ਸੁਖਬੀਰ ਬਾਦਲ ਨੂੰ ਨਹਿਰ ਦੇ ਪਾਣੀ ਤੇ ਕਾਜੋਲੀ ਵਾਟਰ ਵਰਕਸ ਰਾਹੀਂ ਜ਼ੀਰਕਪੁਰ ਸ਼ਹਿਰ ਦੇ ਲਈ 200 ਫੁੱਟ ਏਅਰਪੋਰਟ ਰਿੰਗ ਰੋਡ ਦਾ ਕੰਮ ਪੂਰਾ ਕਰਨ ਦੇ ਲਈ ਗਿਫਟ ਦੀ ਮੰਗ ਕੀਤੀ। ਵਿਧਾਇਕ ਐੱਨ.ਕੇ. ਸ਼ਰਮਾ ਦੀ ਅਗਵਾਈ ਵਿਚ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਦੇ ਮੈਂਬਰਾਂ ਵਾਂਗ ਕਲੋਨੀ ਵਾਸੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੱਖੜੀ ਦਾ ਤਿਓਹਾਰ ਭਾਵਨਾ ਤੇ ਜੋਸ਼ ਨਾਲ ਭਰਿਆ ਹੁੰਦਾ ਹੈ। ਭੈਣ ਵਲੋਂ ਗੁੱਟ ਉੱਤੇ ਬੰਨਿਆ ਕੱਚਾ ਧਾਗਾ ਸਭ ਤੋਂ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਹੁੰਦਾ ਹੈ।
ਪੜੋ ਹੋਰ ਖਬਰਾਂ: ਤੁਹਾਡਾ ਵੀ ਹੈ ਇਨ੍ਹਾਂ ਬੈਂਕਾਂ ਵਿਚ ਖਾਤਾ ਤਾਂ ਜਾਣ ਲਓ ਨਿਕਾਸੀ ਹੱਦ
ਉਨ੍ਹਾਂ ਨੇ ਭਰਾਵਾਂ ਤੇ ਭੈਣਾਂ ਦੇ ਬਿਨਾਂ ਸਵਾਰਥ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਮੌਕੇ ਸਾਰੇ ਭਰਾ-ਭੈਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਐੱਨ.ਕੇ. ਸ਼ਰਮਾ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਪ੍ਰੋਗਰਾਮ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੇ ਗਏ ‘ਗੱਲ ਪੰਜਾਬ ਦੀ’ ਦੇ ਤਹਿਤ 100 ਦਿਨ 100 ਹਲਕਾ ਪ੍ਰੋਗਰਾਮ ਦਾ ਹਿੱਸਾ ਮੰਨਿਆ ਜਾ ਰਿਹਾ ਹੈ।



