ਜਲਾਲਾਬਾਦ ‘ਚ ਸੁਖਬੀਰ ਬਾਦਲ ਦੀ ਦਹਾੜ, ਕਿਹਾ- ‘ਅਸੀਂ ਕੀਤਾ ਬੀਮਾਰੀਆਂ ਦਾ ਇਲਾਜ’

ਜਲਾਲਾਬਾਦ- ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਣ ਦੇ ਨਾਲ-ਨਾਲ ਚੋਣ ਅਖਾੜਾ ਭਖਦਾ ਜਾ ਰਿਹਾ ਹੈ। ਇਸੇ ਲੜੀ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ…

ਜਲਾਲਾਬਾਦ- ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਣ ਦੇ ਨਾਲ-ਨਾਲ ਚੋਣ ਅਖਾੜਾ ਭਖਦਾ ਜਾ ਰਿਹਾ ਹੈ। ਇਸੇ ਲੜੀ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਚੋਣ ਪ੍ਰਚਾਰ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਜੰਮ ਕੇ ਵਿਰੋਧੀਆਂ ਉੱਤੇ ਨਿਸ਼ਾਨੇ ਵੀ ਵਿੰਨ੍ਹੇ।

Also Read: ਫਿਲਮੀ ਅੰਦਾਜ਼ ‘ਚ ਭਰੀ ਲੜਕੀ ਦੀ ਮਾਂਗ, ਪੱਤ ਰੋਲ ਮੁੱਕਰਿਆ ਪ੍ਰੇਮੀ

ਜਲਾਲਾਬਾਦ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਬਾਦਲ ਸਰਕਾਰ ਨੂੰ ਚੁਣਿਆ ਸੀ ਤਾਂ ਜਲਾਲਾਬਾਦ ਵਿਚ ਹਾਲਾਤ ਬਹੁਤ ਖਰਾਬ ਸਨ। ਇਥੇ ਗਲੀਆਂ ਟੁੱਟੀਆਂ, ਸੜਕਾਂ ਟੁੱਟੀਆਂ ਤੇ ਹਸਪਤਾਲ ਵੀ ਨਹੀਂ ਸਨ। ਗਰੀਬ ਬੰਦੇ ਨੂੰ ਕੋਈ ਸਹੂਲਤ ਨਹੀਂ ਮਿਲਦੀ ਸੀ। ਮੈਂ ਜਦੋਂ ਪਹਿਲਾਂ ਜਲਾਲਾਬਾਦ ਆਇਆ ਤਾਂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਕਿ ਲੋਕ ਇਥੇ ਕਿਵੇਂ ਰਹਿੰਦੇ ਹਨ। ਇਸ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਸਾਨੂੰ ਜਿਤਾਇਆ। ਮੈਂ ਡਿਪਟੀ ਸੀਐਮ ਬਣਿਆ। ਅਸੀਂ ਹੌਲੀ-ਹੌਲੀ ਬੀਮਾਰੀਆਂ ਦਾ ਇਲਾਜ ਕੀਤਾ।

Also Read: ਬਲਾਚੌਰ ਪਹੁੰਚੇ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ, ਪ੍ਰਧਾਨ ਮੰਤਰੀ ਦੀਆਂ ਸਿਫਤਾਂ ਦੇ ਬੰਨ੍ਹੇ ਪੁਲ

ਦੇਖੋ ਹੋਰ ਕੀ ਬੋਲੇ ਸੁਖਬੀਰ ਸਿੰਘ ਬਾਦਲ

Leave a Reply

Your email address will not be published. Required fields are marked *