ਫਿਲਮੀ ਅੰਦਾਜ਼ ‘ਚ ਭਰੀ ਲੜਕੀ ਦੀ ਮਾਂਗ, ਪੱਤ ਰੋਲ ਮੁੱਕਰਿਆ ਪ੍ਰੇਮੀ

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪ੍ਰੇਮੀ ਨੇ ਵਿਆਹ ਦਾ ਝਾਂਸਾ ਦੇ ਕੇ ਪ੍ਰੇਮਿਕਾ ਨਾਲ ਸਰੀਰਕ ਸਬੰਧ…

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪ੍ਰੇਮੀ ਨੇ ਵਿਆਹ ਦਾ ਝਾਂਸਾ ਦੇ ਕੇ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾਏ ਫਿਰ ਉਸ ਨੂੰ ਛੱਡ ਕੇ ਫਰਾਰ ਹੋ ਗਿਆ। ਸ਼ਿਕਾਇਤ ਦਰਜ ਕਰਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਮੁਲਾਕਾਤ ਕਾਲਜ ਵਿਚ ਹੋਈ ਸੀ।

Also Read: ਬਲਾਚੌਰ ਪਹੁੰਚੇ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ, ਪ੍ਰਧਾਨ ਮੰਤਰੀ ਦੀਆਂ ਸਿਫਤਾਂ ਦੇ ਬੰਨ੍ਹੇ ਪੁਲ

ਦੱਸਿਆ ਜਾ ਰਿਹਾ ਹੈ ਲੜਕੇ ਨੇ ਪਹਿਲਾਂ ਲੜਕੀ ਨੂੰ ਪ੍ਰਪੋਜ਼ ਕੀਤਾ ਸੀ ਇਸ ਤੋਂ ਬਾਅਦ ਦੋਵਾਂ ਨੇ ਮਿਲਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਲੜਕੇ ਨੇ ਉਸ ਨੂੰ ਕਈ ਵਾਰ ਵਿਆਹ ਦਾ ਵਾਅਦਾ ਵੀ ਕੀਤਾ ਸੀ। ਪੀੜਤਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਲੜਕੇ ਨੇ ਮੰਦਰ ਵਿਚ ਬਿਨਾਂ ਪੰਡਿਤ ਤੇ ਪਰਿਵਾਰ ਵਾਲਿਆਂ ਦੇ ਉਸ ਦੀ ਮਾਂਗ ਵੀ ਸਿੰਦੂਰ ਨਾਲ ਭਰੀ ਸੀ। ਫਿਰ ਪਿਛਲੇ ਡੇਢ ਸਾਲ ਤੋਂ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।

Also Read: ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਅਲ-ਬਦਰ ਦੇ 3 ਖਤਰਨਾਕ ਅੱਤਵਾਦੀ ਗ੍ਰਿਫਤਾਰ

ਇਸ ਤੋਂ ਇਲਾਵਾ ਲੜਕੀ ਨੇ ਦੱਸਿਆ ਕਿ ਲੜਕੇ ਨੇ ਕਈ ਵਾਰ ਉਸ ਤੋਂ ਪੈਸੇ ਵੀ ਮੰਗੇ। ਪਹਿਲਾਂ 10 ਹਜ਼ਾਰ ਰੁਪਏ ਫਿਰ 30 ਹਜ਼ਾਰ ਰੁਪਏ ਮੰਗੇ। ਲੜਕੀ ਨੇ ਵਿਸ਼ਵਾਸ ਕਰਕੇ ਉਸ ਨੂੰ ਪੈਸੇ ਵੀ ਦੇ ਦਿੱਤੇ। ਇਸ ਤੋਂ ਬਾਅਦ ਪ੍ਰੇਮੀ ਨੇ ਉਸ ਤੋਂ ਦੂਰੀ ਬਣਾ ਲਈ ਕਿ ਉਹ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਵਿਆਹ ਨਹੀਂ ਕਰ ਸਕਦਾ। ਇਸ ਤੋਂ ਬਾਅਦ ਲੜਕੀ ਨੇ ਪੁਲਿਸ ਵਿਚ ਮਾਮਲਾ ਦਰਜ ਕਰਵਾ ਦਿੱਤਾ।

Also Read: ਦੇਸ਼ ‘ਚ ਲਗਾਤਾਰ ਘੱਟ ਰਹੇ ਕੋਰੋਨਾ ਕੇਸ, 24 ਘੰਟਿਆਂ ‘ਚ ਆਏ 50,407 ਮਾਮਲੇ ਤੇ 804 ਮੌਤਾਂ

ਡਿਪਟੀ ਐੱਸਪੀ ਨਬੇਲਾ ਸ਼ੁਕਲਾ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਮਿਲੀ ਹੈ। ਉਹ ਇਕ ਇੰਸਟੀਚਿਊਟ ਵਿਚ ਪੜਾਈ ਕਰਦੀ ਸੀ। ਜਿਥੇ ਉਸ ਦੀ ਮੁਲਾਕਾਤ ਇਕ ਲੜਕੇ ਨਾਲ ਹੋਈ। ਉਸ ਤੋਂ ਬਾਅਦ ਦੋਵਾਂ ਨੂੰ ਪਿਆਰ ਹੋ ਗਿਆ। ਲੜਕੀ ਦਾ ਦੋਸ਼ ਹੈ ਕਿ ਲੜਕੇ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਵਿਆਹ ਦਾ ਝੂਠਾ ਝਾਂਸਾ ਦਿੱਤਾ। ਪੀੜਤਾ ਦੇ ਬਿਆਨਾਂ ਉੱਤੇ ਆਈਪੀਸੀ ਦੀ ਧਾਰਾ 376 ਤੇ 406 ਤਹਿਤ ਮਾਮਲੇ ਦਰਜ ਕੀਤਾ ਗਿਆ ਹੈ। 

Leave a Reply

Your email address will not be published. Required fields are marked *