ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਤੋਂ ਇਕ ਹੋਰ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਵਿਦਿਆਰਥੀ ਘਰ ਤੋਂ ਸਕੂਲ ਜਾਣ ਲਈ ਨਿਕਲਿਆ ਸੀ ਪਰ ਉਹ ਸਕੂਲ ਨਹੀਂ ਪਹੁੰਚਿਆ। ਦਸ ਦਈਏ ਕਿ ਇਸ ਬਾਰੇ ਜਾਣਕਾਰੀ ਪਰਿਵਾਰ ਨੂੰ ਛੁੱਟੀ ਹੋਣ ਦੇ ਸਮੇਂ ਪਤਾ ਲੱਗਾ।
ਕਿਉਂਕਿ ਵਿਦਿਆਰਥੀ ਛੁੱਟੀ ਹੋਣ ਤੋਂ ਬਾਅਦ ਹਸਪਤਾਲ ਵਾਪਿਸ ਘਰ ਨਹੀਂ ਆਇਆ। ਉੱਥੇ ਹੀ ਲਾਪਤਾ ਵਿਦਿਆਰਥੀ ਦੀ ਪਹਿਚਾਣ ਹੈਪੀ ਸਿੰਘ ਵੱਜੋਂ ਹੋਈ ਹੈ। ਜੋ ਕਿ ਹਲਕਾ ਘਨੌਰ ਦੇ ਪਿੰਡ ਸਰਕਪੱੜੇ ਦਾ ਰਹਿਣ ਵਾਲਾ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

