Stress and inflammation: ਲੰਬੇ ਸਮੇਂ ਦਾ ਤਣਾਅ ਅਤੇ ਸੋਜ ਬਣਾ ਸਕਦੇ ਹਨ ਦਿਲ ਨੂੰ ਕਮਜ਼ੋਰ, ਵਧ ਜਾਂਦਾ ਹੈ ਹਾਰਟ ਅਟੈਕ ਦਾ ਖ਼ਤਰਾ

ਚੰਡੀਗੜ੍ਹ : ਇੱਕ ਤਾਜ਼ਾ ਅਧਿਐਨ ਵਿੱਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਸਮਾਜਿਕ- ਆਰਥਿਕ ਸਥਿਤੀ ਅਤੇ ਜੀਵਨ ਸ਼ੈਲੀ ਨਾਲ ਜੁੜੇ ਲੰਬੇ ਸਮੇਂ ਦੇ…

ਇੱਕ ਤਾਜ਼ਾ ਅਧਿਐਨ ਵਿੱਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਸਮਾਜਿਕ- ਆਰਥਿਕ ਸਥਿਤੀ ਅਤੇ ਜੀਵਨ ਸ਼ੈਲੀ ਨਾਲ ਜੁੜੇ ਲੰਬੇ ਸਮੇਂ ਦੇ ਤਣਾਅ

ਚੰਡੀਗੜ੍ਹ : ਇੱਕ ਤਾਜ਼ਾ ਅਧਿਐਨ ਵਿੱਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਸਮਾਜਿਕ- ਆਰਥਿਕ ਸਥਿਤੀ ਅਤੇ ਜੀਵਨ ਸ਼ੈਲੀ ਨਾਲ ਜੁੜੇ ਲੰਬੇ ਸਮੇਂ ਦੇ ਤਣਾਅ ਕਾਰਨ ਸਰੀਰ ਵਿੱਚ ਲਗਾਤਾਰ ਸੋਜ (Inflammation) ਬਣੀ ਰਹਿੰਦੀ ਹੈ। ਇਸ ਲੁਕਵੀਂ ਸੋਜ ਕਾਰਨ ਦਿਲ ਦੀ ਬਣਤਰ ਵਿੱਚ ਨੁਕਸਾਨਦੇਹ ਬਦਲਾਅ ਆ ਸਕਦੇ ਹਨ, ਜਿਸ ਨਾਲ ਦਿਲ ਦੀ ਸਿਹਤ ਨੂੰ ਗੰਭੀਰ ਖ਼ਤਰਾ ਪੈਦਾ ਹੋ ਜਾਂਦਾ ਹੈ।

4.88 ਲੱਖ ਲੋਕਾਂ ਦੇ ਡਾਟਾ ‘ਤੇ ਕੀਤੀ ਗਈ ਖੋਜ

ਯੂ.ਕੇ. (UK) ਦੇ ਇੰਪੀਰੀਅਲ ਕਾਲਜ ਲੰਡਨ ਦੇ ਰਿਸਰਚਰਾਂ ਦੀ ਅਗਵਾਈ ਹੇਠ ਇੱਕ ਟੀਮ ਨੇ ਯੂ.ਕੇ. ਬਾਇਓਬੈਂਕ ਦੇ 4,88,000 ਤੋਂ ਵੱਧ ਬਾਲਗਾਂ ਦੇ ਡਾਟਾ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦੌਰਾਨ ਦਿਲ ਦੀ ਇਮੇਜਿੰਗ, ਜੈਨੇਟਿਕ ਡਾਟਾ ਦੇ ਨਾਲ-ਨਾਲ ਸੋਜ ਨੂੰ ਮਾਪਣ ਵਾਲੇ ਬਲੱਡ ਮਾਰਕਰ ‘ ਗਲਾਈਕੋਪ੍ਰੋਟੀਨ ਐਸੀਟਾਈਲਜ਼’ (GlycA) ਦੀ ਵੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੀ ਗਈ।

‘ਯੂਰਪੀਅਨ ਜਰਨਲ ਆਫ਼ ਪ੍ਰੀਵੈਂਟਿਵ ਕਾਰਡੀਓਲੌਜੀ’ ਵਿੱਚ ਪ੍ਰਕਾਸ਼ਿਤ ਇਸ ਸਟੱਡੀ ਦੇ ਨਤੀਜੇ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਵਿੱਚ GlycA ਦਾ ਪੱਧਰ ਜ਼ਿਆਦਾ ਸੀ, ਉਨ੍ਹਾਂ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਦੇ ਵਧੇ ਹੋਏ ਖ਼ਤਰੇ ਦੇ ਨਾਲ-ਨਾਲ ਦਿਲ ਦੀ ਬਣਤਰ ਵਿੱਚ ਵੀ ਵੱਡੇ ਬਦਲਾਅ ਦੇਖੇ ਗਏ। ਇਸ ਵਿੱਚ ਦਿਲ ਦੀਆਂ ਦੀਵਾਰਾਂ ਦਾ ਮੋਟਾ ਹੋਣਾ, ਦਿਲ ਦੇ ਚੈਂਬਰ ਦਾ ਛੋਟਾ ਹੋਣਾ ਅਤੇ ਖ਼ੂਨ ਭਰਨ ਦੀ ਸਮਰੱਥਾ ਘਟਣਾ ਸ਼ਾਮਲ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦਿਲ ਫੇਲ੍ਹ ਹੋਣ ਦੀ ਸਥਿਤੀ ਤੱਕ ਪਹੁੰਚਣ ਤੋਂ ਪਹਿਲਾਂ ਇਹ ਬਦਲਾਅ ਸਾਲਾਂ ਤੱਕ ਚੁੱਪਚਾਪ ਸਰੀਰ ਵਿੱਚ ਵਿਕਸਿਤ ਹੁੰਦੇ ਰਹਿੰਦੇ ਹਨ।

ਗ਼ਰੀਬੀ, ਮਾਨਸਿਕ ਤਣਾਅ ਅਤੇ ਸੋਜ ਦਾ ਸਬੰਧ

ਅਧਿਐਨ ਮੁਤਾਬਕ ਲੰਬੇ ਸਮੇਂ ਤੱਕ ਰਹਿਣ ਵਾਲੀ ਕ੍ਰੋਨਿਕ ਇਨਫਲਾਮੇਸ਼ਨ, ਜੋ ਕਿ ਇਮਿਊਨ ਸਿਸਟਮ ਦਾ ਲੰਬੇ ਸਮੇਂ ਤੱਕ ਹੇਠਲੇ ਪੱਧਰ ‘ਤੇ ਸਰਗਰਮ ਰਹਿਣਾ ਹੈ, ਕੈਂਸਰ ਅਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਨਾਲ ਵੀ ਜੁੜੀ ਹੋਈ ਹੈ। ਹੁਣ ਇਸ ਨੂੰ ਦਿਲ ਦੀ ਬਿਮਾਰੀ ਦੇ ਇੱਕ ਲੁਕਵੇਂ ਕਾਰਨ ਵਜੋਂ ਵੀ ਤੇਜ਼ੀ ਨਾਲ ਪਛਾਣਿਆ ਜਾ ਰਿਹਾ ਹੈ।

ਅਧਿਐਨ ਵਿੱਚ ਪਾਇਆ ਗਿਆ ਕਿ ਸਭ ਤੋਂ ਵੱਧ ਸੋਜ ਵਾਲੇ 20 ਫੀਸਦੀ ਲੋਕਾਂ ਵਿੱਚ, ਸਭ ਤੋਂ ਘੱਟ ਪੱਧਰ ਵਾਲਿਆਂ ਦੀ ਤੁਲਨਾ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ 43 ਫੀਸਦੀ ਵੱਧ ਸੀ। ਇਹ ਸੋਜ ਸਮਾਜਿਕ-ਆਰਥਿਕ ਪਛੜੇਵੇਂ, ਮਾਨਸਿਕ ਤਣਾਅ, ਸਿਗਰਟਨੋਸ਼ੀ ਅਤੇ ਸਰੀਰ ਵਿੱਚ ਵਾਧੂ ਚਰਬੀ ਵਰਗੇ ਕਾਰਕਾਂ ਨਾਲ ਮਜ਼ਬੂਤੀ ਨਾਲ ਜੁੜੀ ਹੋਈ ਹੈ।

ਬਚਾਅ ਲਈ ਕਿਹੜੇ ਕਦਮ ਜ਼ਰੂਰੀ ਹਨ?

ਖੋਜਕਾਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਜ਼ਿੰਦਗੀ ਦਾ ਤਣਾਅ ਸਰੀਰ ‘ਤੇ ਅਜਿਹੇ ਜੈਵਿਕ ਪ੍ਰਭਾਵ ਪਾਉਂਦਾ ਹੈ ਜੋ ਦਿਲ ਦੇ ਰੋਗਾਂ ਨੂੰ ਸੱਦਾ ਦਿੰਦੇ ਹਨ। ਹਾਲਾਂਕਿ ਸਿਹਤ ਨਾਲ ਜੁੜੀਆਂ ਅਸਮਾਨਤਾਵਾਂ ਨਾਲ ਨਜਿੱਠਣਾ ਇੱਕ ਚੁਣੌਤੀ ਹੈ, ਪਰ ਅਸੀਂ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਇਸ ਖ਼ਤਰੇ ਨੂੰ ਘਟਾ ਸਕਦੇ ਹਾਂ। ਸੋਜ ਨੂੰ ਕਾਬੂ ਵਿੱਚ ਰੱਖਣ ਲਈ ਸਿਗਰਟਨੋਸ਼ੀ ਤੋਂ ਪਰਹੇਜ਼ ਕਰਨਾ ਅਤੇ ਮੋਟਾਪੇ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Tragic accident in Jalandhar: ਘਰ ਬਾਹਰ ਖੇਡ ਰਹੀ ਡੇਢ ਸਾਲ ਦੀ ਮਾਸੂਮ ਨੂੰ ਕਾਰ ਨੇ ਦਰੜਿਆ, ਹੋਈ ਮੌਤ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *