ਚੰਡੀਗੜ੍ਹ : ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੁੰਦਾ ਹੈ ਕਿ ਜੇਕਰ ਉਹ ਕਦੇ-ਕਦਾਈਂ ਹੀ ਸ਼ਰਾਬ ਪੀਂਦੇ ਹਨ, ਤਾਂ ਇਸ ਨਾਲ ਸਰੀਰ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਪਰ ਡਾਕਟਰਾਂ ਮੁਤਾਬਕ, ਸ਼ਰਾਬ ਚਾਹੇ ਘੱਟ ਪੀਤੀ ਜਾਵੇ ਜਾਂ ਜ਼ਿਆਦਾ, ਇਸ ਨੂੰ ਛੱਡਣ ਤੋਂ ਬਾਅਦ ਸਰੀਰ ਅਤੇ ਦਿਮਾਗ ਦੋਵਾਂ ਵਿੱਚ ਕਈ ਚੰਗੇ ਬਦਲਾਅ ਦੇਖਣ ਨੂੰ ਮਿਲਦੇ ਹਨ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਸ਼ਰਾਬ ਤੋਂ ਤੌਬਾ ਕਰਦਿਆਂ ਹੀ ਸਰੀਰ ਆਪਣੇ ਆਪ ਨੂੰ ਅੰਦਰੋਂ ਠੀਕ (Repair) ਕਰਨਾ ਸ਼ੁਰੂ ਕਰ ਦਿੰਦਾ ਹੈ। ਆਓ ਜਾਣੀਏ ਸ਼ਰਾਬ ਛੱਡਣ ਨਾਲ ਸਿਹਤ ‘ਤੇ ਕੀ ਅਸਰ ਪੈਂਦਾ ਹੈ:
1. ਨੀਂਦ ਦੀ ਗੁਣਵੱਤਾ ਵਿੱਚ ਸੁਧਾਰ
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਰਾਬ ਪੀਣ ਨਾਲ ਜਲਦੀ ਨੀਂਦ ਆ ਜਾਂਦੀ ਹੈ, ਪਰ ਅਸਲ ਵਿੱਚ ਇਹ ਨੀਂਦ ਦੇ ਕੁਦਰਤੀ ਚੱਕਰ ਨੂੰ ਖਰਾਬ ਕਰਦੀ ਹੈ। ਸ਼ਰਾਬ ਛੱਡਣ ਤੋਂ ਬਾਅਦ ਨੀਂਦ ਡੂੰਘੀ ਅਤੇ ਬਿਹਤਰ ਹੋ ਜਾਂਦੀ ਹੈ, ਜਿਸ ਨਾਲ ਸਵੇਰੇ ਉੱਠਣ ‘ਤੇ ਸਰੀਰ ਪੂਰੀ ਤਰ੍ਹਾਂ ਤਰੋ-ਤਾਜ਼ਾ ਮਹਿਸੂਸ ਕਰਦਾ ਹੈ।
2. ਲਿਵਰ ਨੂੰ ਮਿਲਦੀ ਹੈ ਨਵੀਂ ਜ਼ਿੰਦਗੀ
ਸ਼ਰਾਬ ਦਾ ਸਭ ਤੋਂ ਖ਼ਤਰਨਾਕ ਅਸਰ ਲਿਵਰ ‘ਤੇ ਪੈਂਦਾ ਹੈ। ਲਗਾਤਾਰ ਸ਼ਰਾਬ ਪੀਣ ਨਾਲ ‘ਫੈਟੀ ਲਿਵਰ ਡੀਜ਼ੀਜ਼’ ਅਤੇ ਹੋਰ ਗੰਭੀਰ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ। ਜਦੋਂ ਕੋਈ ਵਿਅਕਤੀ ਸ਼ਰਾਬ ਛੱਡ ਦਿੰਦਾ ਹੈ, ਤਾਂ ਲਿਵਰ ਹੌਲੀ-ਹੌਲੀ ਖੁਦ ਨੂੰ ਰਿਪੇਅਰ ਕਰਨ ਲੱਗਦਾ ਹੈ ਅਤੇ ਇਸਦੀ ਕਾਰਜਕੁਸ਼ਲਤਾ ਵਿੱਚ ਵੱਡਾ ਸੁਧਾਰ ਹੁੰਦਾ ਹੈ।
3. ਤਣਾਅ ਘਟਦਾ ਹੈ ਅਤੇ ਮੂਡ ਰਹਿੰਦਾ ਹੈ ਸਹੀ
ਸ਼ਰਾਬ ਨਾਲ ਦੂਰੀ ਬਣਾਉਣ ‘ਤੇ ਚਿੰਤਾ ਅਤੇ ਮਾਨਸਿਕ ਤਣਾਅ ਘਟਣ ਲੱਗਦਾ ਹੈ। ਲੰਬੇ ਸਮੇਂ ਤੱਕ ਸ਼ਰਾਬ ਪੀਣਾ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਸ਼ਰਾਬ ਛੱਡਣ ਨਾਲ ਮਾਨਸਿਕ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਮੂਡ ਜ਼ਿਆਦਾ ਸਥਿਰ ਤੇ ਸਕਾਰਾਤਮਕ ਹੋ ਜਾਂਦਾ ਹੈ।
4. ਵਜ਼ਨ ਕੰਟਰੋਲ ਰਹਿੰਦਾ ਅਤੇ ਸਰੀਰ ਦੀ ਊਰਜਾ ਹੁੰਦੀ ਠੀਕ
ਸ਼ਰਾਬ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨੂੰ ਅਕਸਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਸ਼ਰਾਬ ਛੱਡਣ ਨਾਲ ਸਰੀਰ ਵਿੱਚ ਵਾਧੂ ਕੈਲੋਰੀ ਜਾਣੀ ਬੰਦ ਹੋ ਜਾਂਦੀ ਹੈ, ਜਿਸ ਨਾਲ ਵਜ਼ਨ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਆਸਾਨ ਹੋ ਜਾਂਦਾ ਹੈ। ਸ਼ਰਾਬ ਸਰੀਰ ਨੂੰ ਡੀਹਾਈਡ੍ਰੇਟ ਕਰਦੀ ਹੈ। ਇਸ ਨੂੰ ਛੱਡਣ ਤੋਂ ਬਾਅਦ ਚਮੜੀ ਜ਼ਿਆਦਾ ਸਿਹਤਮੰਦ ਅਤੇ ਚਮਕਦਾਰ ਦਿਖਾਈ ਦੇਣ ਲੱਗਦੀ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਊਰਜਾ ਦਾ ਪੱਧਰ ਵਧਦਾ ਹੈ ਅਤੇ ਮਾਸਪੇਸ਼ੀਆਂ ਵਿੱਚ ਥਕਾਵਟ ਘੱਟ ਮਹਿਸੂਸ ਹੁੰਦੀ ਹੈ।
6. ਯਾਦਸ਼ਤ ਅਤੇ ਦਿਲ ਦੀ ਸਿਹਤ ਹੁੰਦੀ ਹੈ ਮਜ਼ਬੂਤ
ਸ਼ਰਾਬ ਛੱਡਣ ਦੇ ਕੁਝ ਹਫ਼ਤਿਆਂ ਬਾਅਦ ਹੀ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਯਾਦਦਾਸ਼ਤ, ਇਕਾਗਰਤਾ (Focus) ਅਤੇ ਫ਼ੈਸਲੇ ਲੈਣ ਦੀ ਸਮਰੱਥਾ ਬਿਹਤਰ ਹੋ ਗਈ ਹੈ। ਇਸ ਤੋਂ ਇਲਾਵਾ, ਜ਼ਿਆਦਾ ਸ਼ਰਾਬ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਦੇ ਅਨਿਯਮਿਤ ਹੋਣ ਦਾ ਖ਼ਤਰਾ ਵਧਾਉਂਦੀ ਹੈ। ਸ਼ਰਾਬ ਬੰਦ ਕਰਨ ਨਾਲ ਦਿਲ ‘ਤੇ ਪੈਣ ਵਾਲਾ ਦਬਾਅ ਘਟਦਾ ਹੈ ਅਤੇ ਹਾਰਟ ਹੈਲਥ ਵਿੱਚ ਸੁਧਾਰ ਹੁੰਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



