ਮਾਰਕਫੈੱਡ ਨੇੜੇ ਲਾਵਾਰਸ ਕੁੱਤੇ ਦਾ ਅੱਤਵਾਕ; 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਵੱਢ ਕੇ ਕੀਤਾ ਜ਼ਖ਼ਮੀ

ਕਪੂਰਥਲਾ : ਸ਼ਹਿਰ ਦੇ ਮਾਰਕਫੈੱਡ ਇਲਾਕੇ ਵਿੱਚ ਇੱਕ ਅਵਾਰਾ ਕੁੱਤੇ ਨੇ ਵੱਡਾ ਹੜਕੰਪ ਮਚਾ ਦਿੱਤਾ ਹੈ। ਇੱਕ ਕਾਲੇ ਰੰਗ ਦੇ ਖੂੰਖਾਰ ਲਾਵਾਰਸ ਕੁੱਤੇ ਨੇ 6…

ਸ਼ਹਿਰ ਦੇ ਮਾਰਕਫੈੱਡ ਇਲਾਕੇ ਵਿੱਚ ਇੱਕ ਅਵਾਰਾ ਕੁੱਤੇ ਨੇ ਵੱਡਾ ਹੜਕੰਪ ਮਚਾ ਦਿੱਤਾ ਹੈ। ਇੱਕ ਕਾਲੇ ਰੰਗ ਦੇ ਖੂੰਖਾਰ ਲਾਵਾਰਸ ਕੁੱਤੇ ਨੇ 6 ਮਾਸੂਮ ਬੱਚਿਆਂ

ਕਪੂਰਥਲਾ : ਸ਼ਹਿਰ ਦੇ ਮਾਰਕਫੈੱਡ ਇਲਾਕੇ ਵਿੱਚ ਇੱਕ ਅਵਾਰਾ ਕੁੱਤੇ ਨੇ ਵੱਡਾ ਹੜਕੰਪ ਮਚਾ ਦਿੱਤਾ ਹੈ। ਇੱਕ ਕਾਲੇ ਰੰਗ ਦੇ ਖੂੰਖਾਰ ਲਾਵਾਰਸ ਕੁੱਤੇ ਨੇ 6 ਮਾਸੂਮ ਬੱਚਿਆਂ ਸਮੇਤ ਕੁੱਲ 15 ਵਿਅਕਤੀਆਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਜ਼ਖ਼ਮੀਆਂ ਦੀ ਸੂਚੀ ਅਤੇ ਹਸਪਤਾਲ ਵਿੱਚ ਦਾਖਲਾ

ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾ. ਜਸ਼ਨ ਅਤੇ ਡਾ. ਯੁਕਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲੇ ਵਿੱਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਜ਼ਖ਼ਮੀਆਂ ਵਿੱਚ ਰੀਨਾ ਦੇਵੀ, ਬਜ਼ੁਰਗ ਰਜਿੰਦਰ ਕੌਰ, ਸੰਜੀਵ ਕੁਮਾਰ, ਧਰਮਿੰਦਰ ਕੁਮਾਰ, ਅਰਵਿੰਦਰ ਮਾਥੋ, ਰਾਜਵਿੰਦਰ ਕੌਰ, ਮੁੱਤੀ ਦੇਵੀ ਅਤੇ ਰਜਿੰਦਰ ਕੌਰ ਤੋਂ ਇਲਾਵਾ ਕਈ ਮਾਸੂਮ ਬੱਚੇ ਸ਼ਾਮਲ ਹਨ। ਜ਼ਖ਼ਮੀ ਬੱਚਿਆਂ ਵਿੱਚ 3 ਸਾਲਾ ਵਰੁਣਜੋਤ ਸਿੰਘ, 4 ਸਾਲਾ ਸੱਤਿਅਮ, 8 ਸਾਲਾ ਅਭੀਨੂਰ ਸਿੰਘ, ਸਾਢੇ 3 ਸਾਲ ਦੀ ਰੇਹੂ ਕੁਮਾਰੀ ਅਤੇ 9 ਸਾਲ ਦਾ ਮੋਨੂੰ ਕੁਮਾਰ ਆਦਿ ਨਾਂ ਸ਼ਾਮਲ ਹਨ।

ਸ਼ਹਿਰ ਵਾਸੀਆਂ ਵਿੱਚ ਭਾਰੀ ਰੋਹ ਅਤੇ ਪ੍ਰਸ਼ਾਸਨਿਕ ਕਾਰਵਾਈ

ਇਸ ਭਿਆਨਕ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਨੂੰ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਅਵਾਰਾ ਅਤੇ ਲਾਵਾਰਸ ਕੁੱਤਿਆਂ ‘ਤੇ ਨੱਥ ਪਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।

ਦੂਜੇ ਪਾਸੇ, ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨਗਰ ਨਿਗਮ ਦੇ ਐਸ.ਓ. ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਿਆ ਹੈ ਅਤੇ ਖੂੰਖਾਰ ਕੁੱਤੇ ਨੂੰ ਕਾਬੂ ਕਰਨ ਲਈ ਮੌਕੇ ‘ਤੇ ਟੀਮ ਭੇਜ ਦਿੱਤੀ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Sangrur Suicide : 23 ਸਾਲਾ ਨੌਜਵਾਨ ਨੇ ਸਲਫਾਸ ਖਾ ਕੇ ਦਿੱਤੀ ਜਾਨ; ਪਿੰਡ ਦੇ ਸਰਪੰਚ ਅਤੇ ਉਸਦੇ ਸਾਥੀਆਂ ‘ਤੇ ਤੰਗ-ਪਰੇਸ਼ਾਨ ਕਰਨ ਦੇ ਗੰਭੀਰ ਦੋਸ਼

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *