ਸਟਾਰ ਕ੍ਰਿਕਟਰ ਸ਼੍ਰੇਅਸ ਅਈਅਰ ਇਸ ਹਸੀਨਾ ਨਾਲ ਲੜਾ ਰਹੇ ਇਸ਼ਕ ! ਜਲਦ ਹੋਣ ਜਾ ਰਿਹੈ ਵਿਆਹ ? 

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਕ੍ਰਿਕਟਰ ਸ਼੍ਰੇਅਸ ਅਈਅਰ ਨੂੰ ਇਸ ਵਾਰ ਟੀ-20 ਵਿਸ਼ਵ ਕੱਪ ‘ਚ ਜਗ੍ਹਾ ਨਹੀਂ ਮਿਲੀ ਹੈ। ਫਿਲਹਾਲ ਉਹ ਟੀਮ ਇੰਡੀਆ ਤੋਂ ਦੂਰ…

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਕ੍ਰਿਕਟਰ ਸ਼੍ਰੇਅਸ ਅਈਅਰ ਨੂੰ ਇਸ ਵਾਰ ਟੀ-20 ਵਿਸ਼ਵ ਕੱਪ ‘ਚ ਜਗ੍ਹਾ ਨਹੀਂ ਮਿਲੀ ਹੈ। ਫਿਲਹਾਲ ਉਹ ਟੀਮ ਇੰਡੀਆ ਤੋਂ ਦੂਰ ਬ੍ਰਾਂਡਸ ਨੂੰ ਪ੍ਰਮੋਟ ਕਰਨ ‘ਚ ਰੁੱਝੇ ਹੋਏ ਹਨ ਪਰ ਇਸ ਦੌਰਾਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਵੀ ਕਾਫੀ ਚਰਚਾ ਹੋਈ। ਜਦੋਂ ਤੋਂ ਇਹ ਖਬਰ ਆਈ ਹੈ ਕਿ ਕ੍ਰਿਕਟਰ ਜਲਦ ਹੀ ਬਾਲੀਵੁੱਡ ਹਸੀਨਾ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹਾ ਹੈ, ਉਦੋਂ ਤੋਂ ਹੀ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਹੈ। 
ਸ਼੍ਰੇਅਸ ਕਿਸ ਨੂੰ ਕਰ ਰਹੇ ਡੇਟ?
ਅਕਸਰ ਹੀ ਕ੍ਰਿਕਟਰਾਂ ਦੇ ਨਾਂ ਬਾਲੀਵੁੱਡ ਸੈਲੇਬਸ ਨਾਲ ਜੁੜਦੇ ਹਨ। ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਵੈਸੇ ਵੀ ਕਾਫੀ ਪੁਰਾਣਾ ਹੈ। ਬਹੁਤ ਸਾਰੇ ਜੋੜੇ ਹਨ ਜੋ ਇਨ੍ਹਾਂ ਦੋਵਾਂ ਖੇਤਰਾਂ ਤੋਂ ਬਣੇ ਹਨ। ਪ੍ਰਸ਼ੰਸਕਾਂ ਦੇ ਚਹੇਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਸ ਦੀ ਇੱਕ ਵੱਡੀ ਉਦਾਹਰਣ ਹਨ। ਹੁਣ ਲੱਗਦਾ ਹੈ ਕਿ ਇੱਕ ਹੋਰ ਮਸ਼ਹੂਰ ਜੋੜਾ ਬਣਨ ਵਾਲਾ ਹੈ। ਇਹ ਜੋੜੀ ਸ਼ੇਅਰ ਅਈਅਰ ਅਤੇ ਬਾਲੀਵੁੱਡ ਦੀ ਹਸੀਨਾ ਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਹਸੀਨਾ ਕੌਣ ਹੈ।

ਕੀ ਇਸ ਹਸੀਨਾ ਨਾਲ ਕਰਨਗੇ ਵਿਆਹ?
ਦਰਅਸਲ, ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪੂਜਾ ਹੇਗੜੇ ਅਤੇ ਸ਼੍ਰੇਅਸ ਅਈਅਰ ਦੇ ਵਿਆਹ ਦੀਆਂ ਖਬਰਾਂ ਸੁਰਖੀਆਂ ‘ਚ ਹਨ। ਖਬਰਾਂ ਹਨ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ। ਫਿਲਹਾਲ ਇਨ੍ਹਾਂ ਖਬਰਾਂ ‘ਤੇ ਸ਼੍ਰੇਅਸ ਅਤੇ ਪੂਜਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਅਜਿਹੇ ‘ਚ ਇਸ ਖਬਰ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਹੋਣੀ ਬਾਕੀ ਹੈ।

ਜਦੋਂ ਸ਼੍ਰੇਅਸ ਨੂੰ ਵਿਆਹ ਦਾ ਪ੍ਰਸਤਾਵ ਮਿਲਿਆ
ਤੁਹਾਨੂੰ ਦੱਸ ਦੇਈਏ ਕਿ ਲੜਕੀਆਂ ਵਿੱਚ ਸ਼੍ਰੇਅਸ ਅਈਅਰ ਦਾ ਕ੍ਰੇਜ਼ ਵੀ ਘੱਟ ਨਹੀਂ ਹੈ। ਅਈਅਰ ਨੂੰ ਮਹਿਲਾ ਪ੍ਰਸ਼ੰਸਕਾਂ ਤੋਂ ਕਈ ਵਾਰ ਵਿਆਹ ਦੇ ਪ੍ਰਸਤਾਵ ਮਿਲੇ ਹਨ। ਹਾਲਾਂਕਿ ਪਿਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਹੋਏ ਆਈਪੀਐਲ ਮੈਚ ਵਿੱਚ ਕੇਕੇਆਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਟੀਮ ਦੇ ਕਪਤਾਨ ਸ਼੍ਰੇਅਸ ਨੂੰ ਵਿਆਹ ਦਾ ਪ੍ਰਸਤਾਵ ਮਿਲਿਆ।

Leave a Reply

Your email address will not be published. Required fields are marked *