ਸੋਹਣੀ ਸੂਰਤ, ਸ਼ਾਤਿਰ ਪਤਨੀ; 10 ਲੱਖ ਦੇ ਪਤੀ ਦਾ ਕਰਵਾਇਆ ਐਕਸੀਡੈਂਟ, ਬਚ ਗਿਆ ਤਾਂ ਮਰਵਾ ਦਿੱਤੀਆਂ ਗੋਲ਼ੀਆਂ, ਇੰਝ ਹੋਇਆ ਖੁਲਾਸਾ

ਪਾਣੀਪਤ ਦੇ ਮਸ਼ਹੂਰ ਵਿਨੋਦ ਬਰਾੜਾ ਕਤਲ ਕਾਂਡ ਵਿੱਚ ਕਰੀਬ ਢਾਈ ਸਾਲਾਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਵਿਨੋਦ ਦਾ ਕਤਲ ਕਿਸੇ ਝਗੜੇ ਨੂੰ ਲੈ ਕੇ ਨਹੀਂ,…

ਪਾਣੀਪਤ ਦੇ ਮਸ਼ਹੂਰ ਵਿਨੋਦ ਬਰਾੜਾ ਕਤਲ ਕਾਂਡ ਵਿੱਚ ਕਰੀਬ ਢਾਈ ਸਾਲਾਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਵਿਨੋਦ ਦਾ ਕਤਲ ਕਿਸੇ ਝਗੜੇ ਨੂੰ ਲੈ ਕੇ ਨਹੀਂ, ਸਗੋਂ ਸੁਪਾਰੀ ਦੇ ਕੇ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਸਾਰੀ ਸਾਜ਼ਿਸ਼ ਵਿਨੋਦ ਦੀ ਪਤਨੀ ਨਿਧੀ ਨੇ ਘੜੀ ਸੀ। 
ਜਾਣਕਾਰੀ ਅਨੁਸਾਰ ਮ੍ਰਿਤਕ ਵਿਨੋਦ ਦੀ ਪਤਨੀ ਨਿਧੀ ਨੇ 10 ਲੱਖ ਦੇ ਕੇ ਸੁਪਾਰੀ ਕਿਲਰ ਦੇਵ ਸੁਨਾਰ ਨੂੰ ਹਾਇਰ ਕੀਤਾ। ਪਹਿਲਾਂ ਪਤੀ ਵਿਨੋਦ ਦਾ ਐਕਸੀਡੈਂਟ ਕਰਵਾਇਆ ਪਰ ਉਹ ਬੱਚ ਨਿਕਲਿਆ। ਐਕਸੀਡੈਂਟ ਮਾਮਲੇ ਵਿਚ ਸੁਪਾਰੀ ਕਿਲਰ ਦੇਵ ਫੜਿਆ ਗਿਆ ਤੇ ਉਸ ਨੂੰ ਜੇਲ੍ਹ ਹੋ ਗਈ। ਫਿਰ ਦੇਵ ਸੁਨਾਰ ਨੂੰ ਜ਼ਮਾਨਤ ਉਤੇ ਜੇਲ੍ਹ ਵਿਚੋਂ ਕਢਵਾਇਆ ਗਿਆ। ਜੇਲ੍ਹ ਵਿਚੋਂ ਪਰਤ ਕੇ ਦੇਵ ਸੁਨਾਰ ਰਾਜ਼ੀਨਾਮਾ ਕਰਨ ਬਾਹਨੇ ਵਿਨੋਦ ਕੋਲ ਆਇਆ ਤੇ ਧਮਕੀ ਦਿੱਤੀ। ਕੁਝ ਦਿਨਾਂ ਬਾਅਦ ਦੇਵ ਸੁਨਾਰ ਨੇ ਵਿਨੋਦ ਦੇ ਘਰ ਵਿਚ ਦਾਖਲ ਹੋ ਕੇ ਗੋਲ਼ੀਆਂ ਮਾਰ ਕੇ ਵਿਨੋਦ ਦੀ ਹੱਤਿਆ ਕਰ ਦਿੱਤੀ। 
ਵ੍ਹਟਸਐਪ ਮੈਸੇਜ ਭੇਜ ਵਿਨੋਦ ਦੇ ਭਰਾ ਨੇ ਪ੍ਰਗਟਾਇਆ ਸ਼ੱਕ
ਪੁਲਿਸ ਕਪਤਾਨ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਮੁਲਜ਼ਮ ਦੇਵ ਸੁਨਾਰ ਪਾਣੀਪਤ ਜੇਲ੍ਹ ਵਿੱਚ ਬੰਦ ਸੀ। ਪੁਲਿਸ ਵੱਲੋਂ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਕੇਸ ਦੀ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਹਾਲ ਹੀ ‘ਚ ਮ੍ਰਿਤਕ ਵਿਨੋਦ ਬਰਾੜਾ ਦੇ ਭਰਾ ਦਾ ਵ੍ਹਟਸਐਪ ‘ਤੇ ਮੈਸੇਜ ਆਇਆ। ਆਸਟ੍ਰੇਲੀਆ ਰਹਿੰਦੇ ਭਰਾ ਨੇ ਮਾਮਲੇ ‘ਚ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਦਾ ਸ਼ੱਕ ਪ੍ਰਗਟਾਇਆ ਹੈ। ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਮੁਲਜ਼ਮ ਦੇਵ ਸੁਨਾਰ ਜਿੰਮ ਟਰੇਨਰ ਸੁਮਿਤ ਨਾਲ ਗੱਲਬਾਤ ਕਰਦਾ ਸੀ। ਉਸ ਨਾਲ ਫੋਨ ਉਤੇ ਗੱਲਬਾਤ ਕਈ ਵਾਰ ਹੋਈ। ਇਸ ਆਧਾਰ ਉਤੇ ਪੁਲਿਸ ਨੇ ਜਿੰਮ ਟਰੇਨਰ ਸੁਮਿਤ ਨੂੰ ਚੱਕ ਲਿਆ।
ਕਿਉਂ ਕਰਵਾਈ ਹੱਤਿਆ, ਜਿੰਮ ਟਰੇਨਰ ਨੇ ਉਗਲ ਦਿੱਤੀ ਇਕ-ਇਕ ਗੱਲ
7 ਜੂਨ ਨੂੰ ਪੁਲਿਸ ਟੀਮ ਨੇ ਮੁਲਜ਼ਮ ਸੁਮਿਤ ਉਰਫ਼ ਬੰਟੂ ਵਾਸੀ ਗੋਹਾਣਾ ਨੂੰ ਸੈਕਟਰ 11/12 ਦੀ ਮਾਰਕੀਟ ਵਿੱਚੋਂ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਇਕੱਲੀ ਇਕੱਲੀ ਗੱਲ ਉਗਲ ਦਿੱਤੀ। ਰਿਮਾਂਡ ਦੌਰਾਨ ਸੁਮਿਤ ਉਰਫ ਬੰਟੂ ਨੇ ਪੁਲਿਸ ਨੂੰ ਦੱਸਿਆ ਕਿ ਜਿੰਮ ਵਿਚ ਕਸਰਤ ਕਰਨ ਆਉਂਦੀ ਵਿਨੋਦ ਦੀ ਪਤਨੀ ਨਾਲ ਉਸ ਦੇ ਪ੍ਰੇਮ ਸਬੰਧ ਬਣ ਗਏ ਸਨ। ਇਸ ਬਾਰੇ ਪਤਾ ਚੱਲਣ ਉਤੇ ਪਤੀ ਵਿਨੋਦ ਪਤਨੀ ਨਿਧੀ ਨਾਲ ਕਲੇਸ਼ ਕਰਨ ਲੱਗਾ। ਬਾਅਦ ਵਿੱਚ ਉਸ ਨੇ ਅਤੇ ਨਿਧੀ ਨੇ ਵਿਨੋਦ ਨੂੰ ਇੱਕ ਹਾਦਸੇ ਵਿੱਚ ਕਤਲ ਕਰਾਉਣ ਦੀ ਸਾਜ਼ਿਸ਼ ਰਚੀ। ਇਸ ਕੰਮ ਲਈ ਡਰਾਈਵਰ ਦੇਵ ਸੁਨਾਰ ਉਰਫ਼ ਦੀਪਕ ਵਾਸੀ ਬਠਿੰਡਾ ਨੂੰ 10 ਲੱਖ ਰੁਪਏ ਦੀ ਨਕਦੀ ਅਤੇ ਘਰ ਦਾ ਸਾਰਾ ਖਰਚਾ ਦਿੱਤਾ ਗਿਆ। ਹਾਦਸੇ ਵਿਚ ਨਾਕਾਮ ਰਹਿਣ ਮਗਰੋਂ ਦੇਵ ਸੁਨਾਰ ਨੇ ਪਲਾਨ ਬੀ ਤਹਿਤ ਗੋਲ਼ੀ ਮਾਰ ਕੇ ਵਿਨੋਦ ਦਾ ਕਤਲ ਕੀਤਾ। ਪੁਲਿਸ ਕਪਤਾਨ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮੁਲਜ਼ਮ ਪਤਨੀ ਨਿਧੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸੁਮਿਤ ਉਰਫ਼ ਬੰਟੂ ਨਾਲ ਮਿਲ ਕੇ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ। 

 

Leave a Reply

Your email address will not be published. Required fields are marked *