LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics:ਸੈਮੀਫਾਈਨਲ ਵਿਚ ਪਹਿਲਵਾਨ ਦੀਪਕ ਪੂਨੀਆ ਹਾਰੇ

poonia

ਟੋਕੀਓ (ਇੰਟ.)- ਰਵੀ ਦਹੀਆ (Ravi Dahiya) ਨੇ ਜੋ ਕਰਿਸ਼ਮਾ ਸੈਮੀਫਾਈਨਲ (semifinals) ਵਿਚ ਦੋਹਰਾਇਆ ਉਹ ਦੀਪਕ ਪੁਨੀਆ (Deepak Punia) ਦੋਹਰਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਫਿਰ ਵੀ ਕਾਂਸੀ ਤਮਗੇ (Bronze medal) ਦੀ ਆਸ ਅਜੇ ਬਾਕੀ ਹੈ। 86 ਕਿਲੋਗ੍ਰਾਮ ਵਰਗ ਵਿਚ ਉਨ੍ਹਾਂ ਨੂੰ ਅਮਰੀਕਾ ਦੇ ਡੇਵਿਡ ਟੇਲਰ (David Taylor) ਨੇ ਹਰਾਇਆ। ਦੀਪਕ ਪੂਨੀਆ ਨੇ ਆਪਣੇ ਓਲੰਪਿਕ ਮੁਹਿੰਮ (Olympic campaign) ਦੀ ਮਜ਼ਬੂਤ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ ਇਥੇ ਓਲੰਪਿਕ ਦੀ ਕੁਸ਼ਤੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਐਂਟਰੀ ਕਰ ਲਈ ਸੀ।

Tokyo Olympics: Indian wrestler Deepak Punia thrashes China's Lin Zushen to  move into semis, Sports News | wionews.com

read more- Tokyo Olympics: ਰਵੀ ਕੁਮਾਰ ਦਹੀਆ ਦੀ ਚੜ੍ਹਤ, ਫਾਈਨਲ 'ਚ ਗੋਲਡ ਲਈ ਭਿੜੇਗਾ ਭਾਰਤੀ ਸ਼ੇਰ

ਦੀਪਕ ਪੂਨੀਆ ਨੇ ਆਪਣੀ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ ਇਥੇ ਓਲੰਪਿਕ ਦੀ ਕੁਸ਼ਤੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਐਂਟਰੀ ਕਰ ਲਈ ਸੀ। 86 ਕਿਲੋ ਗ੍ਰਾਮ ਵਰਗ ਵਿਚ ਨਾਈਜੀਰੀਆਈ ਪਹਿਲਵਾਨ ਕੋਲ ਤਾਕਤ ਸੀ ਪਰ ਪੂਨੀਆ ਕੋਲ ਤਕਨੀਕ ਸੀ ਅਤੇ ਉਹ ਭਾਰੀ ਪਈ। ਲਿਨ ਦੇ ਖਿਲਾਫ ਹਾਲਾਂਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਪੇਸ਼ ਆਈ। ਉਨ੍ਹਾਂ ਨੇ 3.1 ਦੀ ਬੜ੍ਹਤ ਬਣਾ ਲਈ ਪਰ ਲਿਨ ਨੇ 3.3 ਨਾਲ ਵਾਪਸੀ ਕੀਤੀ। ਰੈਫਰੀ ਨੇ ਥ੍ਰਓ ਲਈ ਦੀਪਕ ਨੂੰ ਦੋ ਅੰਕ ਦਿੱਤੇ ਪਰ ਚੀਨੀ ਪਹਿਲਵਾਨ ਨੇ ਇਸ ਨੂੰ ਚੁਣੌਤੀ ਦਿੱਤੀ ਅਤੇ ਸਫਲ ਰਹੇ। 10 ਸੈਕਿੰਡ ਬਾਕੀ ਰਹਿੰਦਿਆਂ ਪੂਨੀਆ ਨੇ ਲਿਨ ਦੇ ਹੇਠਾਂ ਆ ਕੇ ਉਸ ਦੇ ਪੈਰ ਫੜ ਲਏ ਅਤੇ ਹਵਾ ਵਿਚ ਉਛਾਲ ਕੇ ਦੋ ਅੰਕ ਦੇ ਨਾਲ ਮੁਕਾਬਲਾ ਜਿੱਤ ਲਿਆ ਸੀ। 

In The Market