LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics: ਰਵੀ ਕੁਮਾਰ ਦਹੀਆ ਦੀ ਚੜ੍ਹਤ, ਫਾਈਨਲ 'ਚ ਗੋਲਡ ਲਈ ਭਿੜੇਗਾ ਭਾਰਤੀ ਸ਼ੇਰ

tokoyooo

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਦੇ 13ਵੇਂ ਦਿਨ ਭਾਰਤ ਦਾ ਇਕ ਹੋਰ ਤਮਗਾ ਪੱਕਾ ਹੋ ਗਿਆ ਹੈ। 57 ਕਿਲੋਗ੍ਰਾਮ ਭਾਰ ਵਰਗ ਵਿਚ ਰਵੀ ਕੁਮਾਰ ਦਹੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਐਂਟਰੀ ਕਰ ਲਈ ਹੈ। ਰਵੀ ਨੇ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਵਿਚ ਕਜ਼ਾਕਿਸਤਾਨ ਦੇ ਸਨਾਇਵ ਨੂਰਿਸਲਾਮ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਹੈ। ਰਵੀ ਨੇ ਇਸ ਦੇ ਨਾਲ ਸਿਲਵਰ ਮੈਡਲ ਪੱਕਾ ਕਰ ਲਿਆ ਹੈ। ਹਾਲਾਂਕਿ ਚਾਂਸ ਗੋਲਡ ਦੇ ਵੀ ਹਨ। ਰਵੀ ਕੁਮਾਰ ਸ਼ੁਰੂਆਤੀ ਮੁਕਾਬਲੇ ਵਿਚ ਪਿਛੜ ਗਏ ਸਨ, ਉਹ 5-9 ਨਾਲ ਪਿੱਛੇ ਚੱਲ ਰਹੇ ਸਨ। ਹਾਲਾਂਕਿ ਰਵੀ ਕੋਲ ਵਾਪਸੀ ਦਾ ਮੌਕਾ ਸੀ, ਕਿਉਂਕਿ ਰੈਸਲਿੰਗ ਵਿਡ ਇਹ ਲੀਡ ਬਹੁਤ ਜ਼ਿਆਦਾ ਨਹੀਂ ਹੁੰਦੀ ਹੈ, ਇਥੇ ਹਰ ਸੈਕਿੰਡ ਵਿਚ ਹਾਲਾਤ ਬਦਲਦੇ ਹਨ।

Tokyo Olympics 2020: रेसलर Ravi Kumar Dahiya का मेडल पक्का, अब 'गोल्ड' के लिए ठोकेंगे दावा

read more- ਸਰਕਾਰ ਦੀ ਚਿਤਾਵਨੀ, ਇਸ ਫੰਡ ਰਿਲੀਜ਼ ਆਰਡਰ ਤੋਂ ਸਾਵਧਾਨ, ਡੁੱਬ ਸਕਦੇ ਹਨ ਹਜ਼ਾਰਾਂ ਰੁਪਏ

ਰਵੀ ਕੁਮਾਰ ਦਹੀਆ ਦੇ ਫਾਈਨਲ ਵਿਚ ਪਹੁੰਚਦੇ ਹੀ ਟੀ.ਵੀ. ਨਾਲ ਚਿਪਕੇ ਉਨ੍ਹਾਂ ਦੇ ਪਰਿਵਾਰ ਦੇ ਸ਼ੁਭਚਿੰਤਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣ ਲੱਗੇ। ਇਸ ਤੋਂ ਪਹਿਲਾਂ ਅੱਜ ਮੁੱਕੇਬਾਜ਼ੀ ਦੀ ਗੱਲ ਕਰੀਏ ਤਾਂ ਲਵਲੀਨਾ ਬੋਰਗੋਹੇਨ (69 ਕਿ.ਗ੍ਰਾ) ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਦੇ ਖਿਲਾਫ ਸੈਮੀਫਾਈਨਲ ਮੁਕਾਬਲਾ ਹਾਰ ਗਈ ਹੈ। ਲਵਲੀਨਾ ਨੇ ਤਮਗਾ ਪਹਿਲਾਂ ਹੀ ਪੱਕਾ ਕਰ ਲਿਆ ਸੀ। ਸੈਮੀਫਾਈਨਲ ਵਿਚ ਹਾਰ ਦੇ ਨਾਲ ਉਨ੍ਹਾਂ ਨੂੰ ਕਾਂਸੀ ਤਮਗੇ ਤੋਂ ਸੰਤੋਸ਼ ਕਰਨਾ ਪਵੇਗਾ। ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ।

In The Market