LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਫੇਲ ਨਡਾਲ ਹੋਏ ਕੋਰੋਨਾ ਪਾਜ਼ੇਟਿਵ, ਟਵਿੱਟਰ 'ਤੇ ਜਾਣਕਾਰੀ ਕੀਤੀ ਸਾਂਝੀ

nadal rafel

ਨਵੀਂ ਦਿੱਲੀ : ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ (Star tennis player Rafael Nadal) ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ। ਸੋਮਵਾਰ ਨੂੰ ਰਾਫੇਲ ਨਡਾਲ (Rafael Nadal) ਨੇ ਟਵਿੱਟਰ (Twitter) 'ਤੇ ਆਪਣੇ ਫੈਂਸ ਨੂੰ ਇਹ ਜਾਣਕਾਰੀ ਦਿੱਤੀ। ਆਬੂਧਾਬੀ ਵਿਚ ਟੂਰਨਾਮੈਂਟ ਖੇਡ (Tournament game in Abu Dhabi) ਵਾਪਸ ਆਪਣੇ ਘਰ ਪਰਤ ਰਹੇ ਰਾਫੇਲ ਨਡਾਲ (Rafael Nadal) ਨੇ ਜਦੋਂ ਕੋਰੋਨਾ ਟੈਸਟ (Corona Test) ਕਰਵਾਇਆ ਤਾਂ ਉਹ ਪਾਜ਼ੇਟਿਵ (Positive) ਪਾਏ ਗਏ। ਰਾਫੇਲ (Rafael) ਨੇ ਟਵੀਟ (Tweet) ਕਰਕੇ ਆਪਣੇ ਫੈਂਸ ਨੂੰ ਜਾਣਕਾਰੀ ਦਿੱਤੀ ਕਿ ਆਬੂਧਾਬੀ ਟੂਰਨਾਮੈਂਟ ਤੋਂ ਵਾਪਸ ਪਰਤਣ ਤੋਂ ਬਾਅਦ ਮੈਂ ਕੋਰੋਨਾ ਪਾਜ਼ੇਟਿਵ (Corona Positive) ਪਾਇਆ ਗਿਆ ਹਾਂ। ਜਦੋਂ ਮੈਂ ਸਪੇਨ ਵਿਚ ਆਇਆ ਸੀ, ਮੈਂ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆ ਸੀ। ਰਾਫੇਲ ਮੁਤਾਬਕ ਅਜੇ ਉਨ੍ਹਾਂ ਨੂੰ ਕੁਝ ਤਕਲੀਫ ਹੋ ਰਹੀ ਹੈ ਪਰ ਉਮੀਦ ਹੈ ਕਿ ਉਹ ਛੇਤੀ ਠੀਕ ਹੋ ਜਾਣਗੇ। Also Read : ਬੱਚੀ ਨੇ ਸੁਸਾਇਡ 'ਚ ਲਿਖਿਆ, 'ਸਿਰਫ ਮਾਂ ਦੀ ਕੁੱਖ ਤੇ ਕਬਰ ਹੀ ਸੁਰੱਖਿਅਤ ਰਹਿ ਗਈ' 


ਰਾਫੇਲ ਨਡਾਲ ਅਜੇ ਹੋਮ ਕੁਆਰਨਟੀਨ ਹਨ, ਨਾਲ ਹੀ ਉਨ੍ਹਾਂ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਰਾਫੇਲ ਨਡਾਲ ਨੇ ਆਪਣੇ ਫੈਂਸ ਨੂੰ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਆਪਣੀ ਸਿਹਤ ਦੇ ਹਿਸਾਬ ਨਾਲ ਟੂਰਨਾਮੈਂਟ ਅਤੇ ਸ਼ੈਡਿਊਲ ਬਾਰੇ ਫੈਸਲਾ ਕਰਨਗੇ।ਰਾਫੇਲ ਨਡਾਲ ਨੇ ਹਾਲ ਹੀ ਵਿਚ ਟੈਨਿਸ ਕੋਰਟ 'ਤੇ ਵਾਪਸੀ ਕੀਤੀ ਸੀ। ਆਬੂਧਾਬੀ ਵਿਚ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਐਗਜ਼ੀਬਿਸ਼ਨ ਮੈਚ ਵਿਚ ਉਨ੍ਹਾਂ ਨੂੰ ਨੰਬਰ 1 ਪਲੇਅਰ ਐਂਡੀ ਮਰੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਐਂਡੀ ਮਰੇ ਨੇ ਰਾਫੇਲ ਨਡਾਲ ਨੂੰ 6-3, 7-5 ਨਾਲ ਮਾਤ ਦਿੱਤੀ ਸੀ। Also Read : ਅਸਮ 'ਚ ਜੰਗਲੀ ਹਾਥੀ ਨੇ ਵਿਅਕਤੀ ਨੂੰ ਪੈਰਾਂ ਹੇਠ ਕੁਚਲਿਆ, ਲੋਕ ਬਣਾਉਂਦੇ ਰਹੇ ਵੀਡੀਓ


ਰਾਫੇਲ ਨਡਾਲ ਦੇ ਹੁਣ ਆਸਟ੍ਰੇਲੀਅਨ ਓਪਨ ਖੇਡਣ 'ਤੇ ਸ਼ੱਕ ਵੱਧ ਗਿਆ ਹੈ। 13 ਜਨਵਰੀ ਤੋਂ ਆਸਟ੍ਰੇਲੀਅਨ ਓਪਨ ਦੀ ਸ਼ੁਰੂਆਤ ਹੋਣੀ ਹੈ। ਪਹਿਲਾਂ ਹੀ ਰਾਫੇਲ ਨਡਾਲ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ ਕਿ ਉਹ ਕੋਰੋਨਾ ਗਾਈਡਲਾਈਨਜ਼ ਦੀ ਵਜ੍ਹਾ ਨਾਲ ਇਸ ਵਿਚ ਨਹੀਂ ਖੇਡਣਗੇ। ਪਰ ਹੁਣ ਜਦੋਂ ਉਹ ਖੁਦ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ, ਉਦੋਂ ਇਹ ਸ਼ੰਕਾ ਹੋਰ ਵੀ ਵੱਧ ਗਈ ਹੈ। Also Read : ਸ੍ਰੀ ਹਰਿਮੰਦਰ ਸਾਹਿਬ ਘਟਨਾ 'ਚ ਮਾਰੇ ਗਏ ਨੌਜਵਾਨ ਦੀ ਫਿੰਗਰ ਪ੍ਰਿੰਟਸ ਨਾਲ ਵੀ ਨਹੀਂ ਹੋਈ ਪਛਾਣ 

In The Market