ਨਵੀਂ ਦਿੱਲੀ : ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ (Allu Arjun) ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪੁਸ਼ਪਾ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ ਉਮੀਦ ਤੋਂ ਵੱਧ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ 'ਚ ਅੱਲੂ ਅਰਜੁਨ ਦੇ ਕਿਰਦਾਰ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਐਕਟਰ ਹੋਵੇ ਜਾਂ ਕ੍ਰਿਕਟਰ, ਹਰ ਕੋਈ ਅੱਲੂ ਅਰਜੁਨ ਦੇ ਕਿਰਦਾਰ ਦੀ ਨਕਲ ਕਰਦਾ ਨਜ਼ਰ ਆ ਰਿਹਾ ਹੈ। ਆਲਰਾਊਂਡਰ ਹਾਰਦਿਕ ਪੰਡਯਾ, ਰਵਿੰਦਰ ਜਡੇਜਾ ਅਤੇ ਆਸਟ੍ਰੇਲੀਆਈ ਓਪਨਰ ਡੇਵਿਡ ਵਾਰਨਰ ਦਾ ਅੱਲੂ ਅਰਜੁਨ ਦੇ ਕਿਰਦਾਰ ਦੀ ਨਕਲ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਫਿਲਮ ਦੇ ਡਾਇਲਾਗ, ਗੀਤ ਜਾਂ ਅੱਲੂ ਅਰਜੁਨ ਦੀ ਐਕਟਿੰਗ ਹੋਵੇ, ਹਰ ਚੀਜ਼ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਈ ਲੋਕ ਆਲੂ ਅਰਜੁਨ ਦੀ ਐਕਟਿੰਗ ਦੀ ਨਕਲ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਵੀਡੀਓਜ਼ ਪੋਸਟ ਕਰ ਰਹੇ ਹਨ।
Also Read : ਸ਼ਰਮਨਾਕ ! ਗੈਂਗਰੇਪ ਤੋਂ ਬਾਅਦ 'ਮੌਬ ਲਿੰਚਿੰਗ', ਭੀੜ ਦੀ ਕਰੂਰਤਾ ਅੱਗੇ ਬੇਵੱਸ ਹੋਈ ਮਹਿਲਾ
ਪੁਸ਼ਪਾ ਦਾ ਜੋਸ਼ ਬੰਗਲਾਦੇਸ਼ ਪ੍ਰੀਮੀਅਰ ਲੀਗ 'ਤੇ ਵੀ ਦਿਖਾਈ ਦਿੱਤਾ
ਪੁਸ਼ਪਾ ਦਾ ਜੋਸ਼ ਬੰਗਲਾਦੇਸ਼ ਪ੍ਰੀਮੀਅਰ ਲੀਗ (Bangladesh Premier League) 'ਤੇ ਵੀ ਦੇਖਣ ਨੂੰ ਮਿਲਿਆ। ਲੀਗ ਮੈਚ 'ਚ ਵਿਕਟ ਲੈਣ ਤੋਂ ਬਾਅਦ ਇਕ ਗੇਂਦਬਾਜ਼ ਨੇ ਅੱਲੂ ਅਰਜੁਨ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਇਕ ਮੈਚ 'ਚ ਇਕ ਗੇਂਦਬਾਜ਼ ਨੇ ਬੱਲੇਬਾਜ਼ ਨੂੰ ਬਾਊਂਡਰੀ 'ਤੇ ਕੈਚ ਆਊਟ ਕਰਵਾ ਦਿੱਤਾ। ਬੱਲੇਬਾਜ਼ ਨੇ ਸ਼ਾਨਦਾਰ ਸ਼ਾਟ ਮਾਰਿਆ ਪਰ ਸਹੀ ਸਮਾਂ ਨਾ ਮਿਲਣ ਕਾਰਨ ਉਹ ਫੀਲਡਰ ਦੇ ਹੱਥੋਂ ਕੈਚ ਹੋ ਗਿਆ। ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ ਗੇਂਦਬਾਜ਼ ਨਜਮੁਲ ਇਸਲਾਮ ਨੇ ਅੱਲੂ ਅਰਜੁਨ ਸਟਾਈਲ ਦੀ ਨਕਲ ਕਰਦੇ ਹੋਏ ਜਸ਼ਨ ਮਨਾਇਆ।
Also Read : ਨਵਜੋਤ ਸਿੱਧੂ ਦੇ ਪੋਤੜੇ ਫਰੋਲਣ ਅਮਰੀਕਾ ਤੋਂ ਆਈ ਵੱਡੀ ਭੈਣ! ਕਿਹਾ ਮਾਂ ਨੂੰ ਪੈਸੇ ਖਾਤਰ ਕੱਢਿਆ ਸੀ ਘਰੋਂ!
ਇਸ ਵੀਡੀਓ ਨੂੰ ਇੰਟਰਨੈੱਟ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਸੈਂਸਰ ਬਜ਼ ਨਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹਜ਼ਾਰਾਂ ਵਿਊਜ਼ ਆ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਪੁਸ਼ਪਾ ਦੇ ਹਿੰਦੀ ਡਬ ਵਰਜ਼ਨ ਨੇ ਹੁਣ ਤੱਕ ਬਾਕਸ ਆਫਿਸ 'ਤੇ ਕਰੀਬ 50 ਕਰੋੜ ਦੀ ਕਮਾਈ ਕਰ ਲਈ ਹੈ।
#ThaggedeLe #PushpaTheRule @alluarjun goes to Bangladesh Premiere League #BPL whenever a wicket falls it's #Pushpa celebration. @AlluArjunHCF @TeamAllu_Arjun @TeamAAArmy pic.twitter.com/K16kfhGUG8
— suresh kavirayani (@sureshkavirayan) January 22, 2022
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर