LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਟੀਮ ਦੀ ਇਸ ਜਿੱਤ 'ਤੇ ਰਾਸ਼ਟਰਪਤੀ ਕੋਵਿਦ, ਪੀ.ਐੱਮ. ਮੋਦੀ ਤੇ ਕੈਪਟਨ ਵਲੋਂ ਦਿੱਤੀ ਗਈ ਵਧਾਈ

hockey jal

ਟੋਕੀਓ (ਇੰਟ.)- ਜਪਾਨ ਦੇ ਟੋਕੀਓ ਸ਼ਹਿਰ ਵਿਚ ਲੱਗਾ ਓਲੰਪਿਕ ਮੇਲਾ ਹੁਣ ਆਪਣੇ 14ਵੇਂ ਦਿਨ ਦੇ ਸਫਰ 'ਤੇ ਪਹੁੰਚ ਗਿਆ ਹੈ, ਜਿਸ ਵਿਚ ਅੱਜ ਭਾਰਤ ਅਤੇ ਜਰਮਨੀ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਭਾਰਤ ਨੇ ਜਰਮਨੀ ਨੂੰ 4-5 ਨਾਲ ਹਰਾ ਦਿੱਤਾ ਅਤੇ ਕਾਂਸੀ ਤਮਗਾ ਆਪਣੇ ਨਾਂ ਕਰ ਲਿਆ।

Olympics-Hockey-India and Belgium join Australia, Germany in semis | Reuters

read more- ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ, 41 ਸਾਲ ਬਾਅਦ ਓਲੰਪਿਕ ਵਿਚ ਜਿੱਤਿਆ ਤਮਗਾ

ਭਾਰਤ ਦੀ ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਨੂੰ ਵਧਾਈ ਦੇਣ ਲਈ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਟਵੀਟ ਕਰ ਕੇ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਟਵੀਟ ਕਰ ਕੇ ਵਧਾਈ ਦਿੱਤੀ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰਤੀ ਹਾਕੀ ਟੀਮ ਦੀ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਟਵੀਟ ਕਰ ਕੇ ਟੀਮ ਨੂੰ ਮੁਬਾਰਕਬਾਦ ਦਿੱਤੀ। 


ਤੁਹਾਨੂੰ ਦੱਸ ਦਈਏ ਕਿ ਓਲੰਪਿਕ ਇਤਿਹਾਸ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦਾ ਇਹ ਤੀਜਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ 1968 ਅਤੇ 1972 ਵਿਚ ਕਾਂਸੀ ਤਮਗਾ ਜਿੱਤਿਆ ਸੀ। ਭਾਰਤ ਇਸ ਤੋਂ ਪਹਿਲਾਂ 8 ਸੋਨ ਅਤੇ ਇਕ ਚਾਂਦੀ ਤਮਗਾ ਵੀ ਜਿੱਤ ਚੁੱਕਾ ਹੈ।
ਕਦੋਂ-ਕਦੋਂ ਜਿੱਤਿਆ ਭਾਰਤੀ ਟੀਮ ਨੇ ਸੋਨ, ਚਾਂਦੀ ਤੇ ਕਾਂਸੀ ਤਮਗਾ 
ਗੋਲਡ- (8) 1928, 1932, 1936, 1948, 1952, 1956, 1964, 1980 
ਚਾਂਦੀ-  (1) 1960
ਕਾਂਸੀ ਤਮਗਾ (3)
1968, 1972, ਟੋਕੀਓ 2020

In The Market