LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ

priya mlik

ਨਵੀਂ ਦਿੱਲੀ - ਵਿਸ਼ਵ ਕੈਡੇਟ ਚੈਂਪੀਅਨਸ਼ਿਪ (World Wrestling Championship) ਵਿਚ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। ਭਾਰਤੀ ਮਹਿਲਾ ਪਹਿਲਵਾਨ  (Priya Malik) ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕੀਤਾ ਹੈ। ਪ੍ਰਿਆ ਮਲਿਕ  (Priya Malik) ਨੇ ਹੰਗਰੀ ਦੇ ਬੁਡਾਪੇਸਟ ਵਿੱਚ ਆਯੋਜਿਤ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਵਿੱਚ ਇਹ ਕਾਰਨਾਮਾ ਹਾਸਲ ਕੀਤਾ।

Read this: Mann Ki Baat 'ਚ PM ਮੋਦੀ ਬੋਲੇ-ਤਿਉਹਾਰਾਂ ਦੌਰਾਨ ਇਹ ਨਾ ਭੁੱਲੋ ਕਿ ਕੋਰੋਨਾ ਅਜੇ ਨਹੀਂ ਗਿਆ

24 ਜੁਲਾਈ ਨੂੰ ਹੋਏ ਇਸ ਮੈਚ ਵਿੱਚ,  (Priya Malik)ਪ੍ਰਿਆ ਨੇ ਬੇਲਾਰੂਸ ਦੇ ਪਹਿਲਵਾਨ ਨੂੰ 5-0 ਨਾਲ ਹਰਾ ਕੇ ਤਮਗਾ ਜਿੱਤਿਆ। ਪ੍ਰਿਆ ਦਾ ਅਗਲਾ ਟੀਚਾ ਓਲੰਪਿਕ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨਾ ਹੈ। ਪ੍ਰਿਆ ਮਲਿਕ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਵਸਨੀਕ ਹੈ। ਉਹ ਚੌਧਰੀ ਭਰਤ ਸਿੰਘ ਮੈਮੋਰੀਅਲ ਸਪੋਰਟਸ ਸਕੂਲ ਨਿਦਾਨ (ਸੀਬੀਐਸਐਮ ਸਪੋਰਟਸ ਸਕੂਲ ਨਿਦਾਨੀ) ਦੀ ਵਿਦਿਆਰਥੀ ਹੈ। ਪ੍ਰਿਆ ਦੇ ਪਿਤਾ ਜੈ ਭਗਵਾਨ ਨਿਦਾਨੀ ਭਾਰਤੀ ਸੈਨਾ ਤੋਂ ਸੇਵਾਮੁਕਤ ਹੋ ਗਏ ਹਨ। ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਪ੍ਰਿਆ ਨੂੰ ਉਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

 

Read this : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਬੈਠੇ ਬਾਬਾ ਲਾਭ ਸਿੰਘ ਨੂੰ ਮਿਲੇ ਪੁਹੁੰਚੇ ਸੁਖਬੀਰ ਬਾਦਲ

In The Market