LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Ind vs Pak : ਕੋਹਲੀ ਦੀ ਉਹ ਤਸਵੀਰ, ਜਿਸ ਨੂੰ PCB ਨੇ ਕੀਤਾ ਟਵੀਟ, ਪਾਕਿਸਤਾਨ 'ਚ ਵੀ ਹੋ ਰਹੀ ਤਾਰੀਫ

25 oct 6

ਨਵੀਂ ਦਿੱਲੀ  : ਭਾਰਤੀ ਟੀਮ ਨੂੰ ਟੀ -20 ਵਿਸ਼ਵ ਕੱਪ 2021 ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਟੀਮ ਇੰਡੀਆ ਨੂੰ ਐਤਵਾਰ ਨੂੰ ਦੁਬਈ ਵਿੱਚ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਦੇ ਖਿਲਾਫ ਪਾਕਿਸਤਾਨ ਦੀ ਇਹ ਪਹਿਲੀ ਜਿੱਤ ਹੈ।

ਮੈਚ ਖ਼ਤਮ ਹੋਣ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਖੇਡ ਪ੍ਰਤਿਭਾ ਦਿਖਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਵੀ ਇੱਕ ਫੋਟੋ ਸ਼ੇਅਰ ਕਰਕੇ ਕਪਤਾਨ ਵਿਰਾਟ ਕੋਹਲੀ ਦੀਆਂ ਤਾਰੀਫਾਂ ਦੇ ਬੰਨ੍ਹੇ ਹਨ।

ਪੀਸੀਬੀ ਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ, 'ਕ੍ਰਿਕਟ ਦੀ ਆਤਮਾ।'

ਇਸ ਦੇ ਨਾਲ ਹੀ ਮੈਚ ਖਤਮ ਹੋਣ ਤੋਂ ਬਾਅਦ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੋਹਲੀ ਵਿਰੋਧੀ ਕਪਤਾਨ ਬਾਬਰ ਆਜ਼ਮ ਅਤੇ ਰਿਜ਼ਵਾਨ ਨੂੰ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਨਾਲ ਹੀ, ਭਾਰਤੀ ਕਪਤਾਨ ਨੇ ਮੁਹੰਮਦ ਰਿਜ਼ਵਾਨ ਨੂੰ ਮੁਸਕਰਾਹਟ ਨਾਲ ਗਲੇ ਲਗਾਇਆ।

ਅਜਿਹਾ  ਹੋਇਆ ਮੁਕਾਬਲਾ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੱਤ ਵਿਕਟਾਂ 'ਤੇ 151 ਦੌੜਾਂ ਬਣਾਈਆਂ ਸਨ। ਕਪਤਾਨ ਵਿਰਾਟ ਕੋਹਲੀ ਨੇ 49 ਗੇਂਦਾਂ ਵਿੱਚ 57 ਦੌੜਾਂ ਦੀ ਚੰਗੀ ਪਾਰੀ ਖੇਡੀ। ਉਸ ਤੋਂ ਇਲਾਵਾ ਰਿਸ਼ਭ ਪੰਤ ਨੇ 39 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਪਾਕਿਸਤਾਨ ਵੱਲੋਂ ਸ਼ਾਹੀਨ ਅਫਰੀਦੀ ਨੇ ਤਿੰਨ ਵਿਕਟਾਂ ਲਈਆਂ। ਹਸਨ ਅਲੀ ਨੂੰ ਦੋ ਜਦਕਿ ਹਾਰਿਸ ਰਊਫ ਤੇ ਸ਼ਾਦਾਬ ਖ਼ਾਨ ਨੂੰ ਦੋ-ਦੋ ਸਫ਼ਲਤਾ ਮਿਲੀ।

ਜਵਾਬ 'ਚ ਪਾਕਿਸਤਾਨ ਨੇ 17.5 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ 152 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਵਿਕਟਕੀਪਰ ਮੁਹੰਮਦ ਰਿਜ਼ਵਾਨ ਨੇ 79 ਅਤੇ ਕਪਤਾਨ ਬਾਬਰ ਆਜ਼ਮ ਨੇ 68 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪੂਰੀ ਪਾਰੀ ਦੌਰਾਨ ਭਾਰਤੀ ਟੀਮ ਦੇ ਗੇਂਦਬਾਜ਼ ਵਿਕਟ ਲੈਣ ਲਈ ਤਰਸਦੇ ਰਹੇ। ਮੁਹੰਮਦ ਸ਼ਮੀ ਅਤੇ ਵਰੁਣ ਚੱਕਰਵਰਤੀ ਬਹੁਤ ਮਹਿੰਗੇ ਸਾਬਤ ਹੋਏ।

ਪਾਕਿਸਤਾਨ ਦਾ ਸੁਪਨਾ ਆਖ਼ਰ ਪੂਰਾ ਹੋਇਆ
ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਪਾਕਿਸਤਾਨੀ ਟੀਮ ਦੀ ਇਹ ਇਤਿਹਾਸਕ ਜਿੱਤ ਸੀ। ਇਸ ਮੈਚ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ 50 ਅਤੇ 20 ਓਵਰਾਂ ਦੇ ਵਿਸ਼ਵ ਕੱਪ ਸਮੇਤ ਕੁੱਲ 12 ਮੈਚ ਹੋਏ ਸਨ। ਟੀਮ ਇੰਡੀਆ ਨੇ ਇਨ੍ਹਾਂ ਸਾਰੇ ਮੈਚਾਂ ਵਿੱਚ ਜਿੱਤ ਦਾ ਝੰਡਾ ਲਹਿਰਾਇਆ ਸੀ। ਇਸ ਦੌਰਾਨ ਭਾਰਤੀ ਟੀਮ ਨੇ ਵਨਡੇ ਵਿਸ਼ਵ ਕੱਪ ਦੇ ਸਾਰੇ 7 ਮੈਚ ਅਤੇ ਟੀ ​​-20 ਵਿਸ਼ਵ ਕੱਪ ਦੇ ਸਾਰੇ ਪੰਜ ਮੈਚ ਜਿੱਤੇ ਸਨ।

In The Market