LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੇਡ ਜਗਤ ਨੂੰ ਵੱਡਾ ਝਟਕਾ, ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਦਿਹਾਂਤ

nandu

ਪੁਣੇ- ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ (Nandu Natekar) ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ  88 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ। ਨੰਦੂ (Former Indian Batminton) ਭਾਰਤ ਦਾ ਪਹਿਲਾ ਬੈਡਮਿੰਟਨ ਖਿਡਾਰੀ ਸੀ ਜਿਸਨੇ ਦੇਸ਼ ਲਈ ਅੰਤਰ ਰਾਸ਼ਟਰੀ ਪੱਧਰ 'ਤੇ ਤਗਮਾ ਜਿੱਤਿਆ ਸੀ। ਉਸਨੇ ਇਹ ਪ੍ਰਾਪਤੀ ਸਾਲ 1956 ਵਿੱਚ ਪ੍ਰਾਪਤ ਕੀਤੀ। ਉਸ ਦੀ ਮੌਤ ਤੋਂ ਬਾਅਦ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। 

Read this- ਬਜ਼ੁਰਗ ਕਾਰ ਚਾਲਕ ਨੇ ਵਿਅਕਤੀ 'ਤੇ ਚੜ੍ਹਾਈ ਕਾਰ, ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ

1956 ਵਿਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਸਨ ਆਪਣੇ ਕਰੀਅਰ ਵਿਚ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਿਤਾਬ ਜਿੱਤਣ ਵਾਲੇ 88 ਸਾਲਾ ਨੰਦੂ ਨਾਟੇਕਰ ਉਮਰ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਸਨ।

 ਨੰਦੂ ਨਾਟੇਕਰ ਪਹਿਲੇ ਕ੍ਰਿਕਟਰ ਬਣਨਾ ਚਾਹੁੰਦੇ ਸਨ ਅਤੇ ਉਹ ਕ੍ਰਿਕਟ ਵੀ ਖੇਡਦੇ ਸਨ ਪਰ ਉਸਦਾ ਮਨ ਕ੍ਰਿਕਟ ਵਿੱਚ ਨਹੀਂ ਸੀ। ਇਸ ਤੋਂ ਬਾਅਦ ਨੰਦੂ ਨੇ ਬੈਡਮਿੰਟਨ ਵੱਲ ਆਪਣਾ ਧਿਆਨ ਮੋੜ ਲਿਆ। ਇਸਦੇ ਬਾਅਦ ਉਸਨੇ ਬੈਡਮਿੰਟਨ ਵਿੱਚ ਇੱਕ ਨਵਾਂ ਸਥਾਨ ਹਾਸਲ ਕੀਤਾ।

Read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ 

In The Market