LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੀਰਾਬਾਈ ਚਾਨੂੰ ਨੂੰ Dominos ਦਾ ਖ਼ਾਸ ਤੋਹਫ਼ਾ

mira bhu

ਨਵੀਂ ਦਿੱਲੀ (ਇੰਟ.)- ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women's weightlifting) ਵਿਚ ਇਹ ਤਮਗਾ ਦਿਵਾਇਆ।

meerabai

ਕਲੀਨ ਐਂਡ ਜਰਕ  (Clean & Jerk) ਦੇ ਆਪਣੀ ਦੂਜੀ ਕੋਸ਼ਿਸ਼ ਵਿਚ ਮੀਰਾਬਾਈ ਨੇ ਕੁਲ 115 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਓਲੰਪਿਕ ਰਿਕਾਰਡ (Olympic record) ਬਣਾਇਆ। ਹਾਲਾਂਕਿ ਇਹ ਰਿਕਾਰਡ ਉਨ੍ਹਾਂ ਦਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਿਹਾ ਅਤੇ ਚੀਨ ਦੀ ਹੋਊ ਝੀਹੁਈ ਨੇ ਅਗਲੇ ਹੀ ਕੋਸ਼ਿਸ਼ ਵਿਚ 116 ਕਿਲੋਗ੍ਰਾਮ ਭਾਰ ਚੁੱਕ ਕੇ ਇਸ ਨੂੰ ਤੋੜ ਦਿੱਤਾ।

ਸੋਸ਼ਲ ਮੀਡੀਆ ‘ਤੇ ਵੀ ਲੋਕ ਮੀਰਬਾਈ ਚਾਨੂੰ ਨੂੰ ਵਧਾਈਆਂ ਦੇ ਰਹੇ ਹਨ। ਇਸ ਵੱਡੀ ਜਿੱਤ ਤੋਂ ਬਾਅਦ ਉਨ੍ਹਾਂ ਇਕ ਇੰਟਰਵਿਊ ‘ਚ ਪਿਜ਼ਾ ਖਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਡੌਮੀਨੋਜ਼ ਨੇ ਉਨ੍ਹਾਂ ਦੀ ਇੱਛਾ ਦਾ ਮਾਣ ਰੱਖਦਿਆਂ ਜ਼ਿੰਦਗੀ ਭਰ ਉਨ੍ਹਾਂ ਨੂੰ ਮੁਫ਼ਤ ਪਿਜ਼ਾ ਦੇਣ ਦਾ ਐਲਾਨ ਕੀਤਾ। ਡੌਮੀਨੋਜ਼ ਨੇ ਟਵੀਡ ਕਰਦਿਆਂ ਲਿਖਿਆ, ‘ਉਨ੍ਹਾਂ ਨੇ ਕਿਹਾ ਤੇ ਅਸੀਂ ਸੁਣ ਲਿਆ। ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਮੀਰਾਬਾਈ ਚਾਨੂੰ ਨੂੰ ਪਿਜ਼ਾ ਖਾਣ ਲਈ ਵੇਟ ਕਰਨਾ ਪਵੇ। ਇਸ ਲਈ ਅਸੀਂ ਉਨ੍ਹਾਂ ਨੂੰ ਜ਼ਿੰਦਗੀ ਭਰ ਲਈ ਮੁਫ਼ਤ ਡੌਮੀਨੋਜ਼ ਪਿਜ਼ਾ ਦੇ ਰਹੇ ਹਾਂ।’ ਕੰਪਨੀ ਦੇ ਇਸ ਫੈਸਲੇ ਦੀ ਸ਼ਲਾਘਾ ਹਰ ਪਾਸਿਓਂ ਕੀਤੀ ਜਾ ਰਹੀ ਹੈ।

 

In The Market