LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Virat Kohli: ਵਿਰਾਟ ਕੋਹਲੀ ਨੇ ਸਪੈਸ਼ਲ ਮਾਸਕ 'ਚ ਕੀਤੀ ਟ੍ਰੇਨਿੰਗ, ਜਾਣੋ ਇਸ ਦੀ ਖਾਸੀਅਤ

3 sep virat

ਦੁਬਈ- ਏਸ਼ੀਆ ਕੱਪ 2022 ਵਿਚ ਭਾਰਤ ਤੇ ਪਾਕਿਸਤਾਨ ਇਕ ਵਾਰ ਫਿਰ ਭਿੜਨ ਜਾ ਰਹੇ ਹਨ। ਦੋਵਾਂ ਟੀਮਾਂ ਦੇ ਵਿਚਾਲੇ ਇਹ ਬਲਾਕਬਸਟਰ ਮੁਕਾਬਲਾ ਐਤਵਾਰ 4 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤ ਨੇ ਗਰੁੱਪ ਸਟੇਜ ਦੇ ਮੁਕਾਬਲੇ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਮਾਤ ਦੇ ਦਿੱਤੀ ਸੀ। ਅਜਿਹੇ ਵਿਚ ਸੁਭਾਵਿਕ ਤੌਰ ਉੱਤੇ ਭਾਰਤੀ ਟੀਮ ਦੇ ਹੌਸਲੇ ਕਾਫੀ ਬੁਲੰਦ ਹੋਣਗੇ।

ਪਾਕਿਸਤਾਨ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਟਾਰ ਪਲੇਅਰਸ ਜੰਮਕੇ ਪ੍ਰੈਕਟਿਸ ਕਰ ਰਹੇ ਹਨ। ਪ੍ਰੈਕਟਿਸ ਦੌਰਾਨ ਵਿਰਾਟ ਕੋਹਲੀ ਨੂੰ ਹਾਈ-ਐਲਟੀਟਿਊਡ ਮਾਸਕ ਪਾਏ ਪ੍ਰੈਕਟਿਸ ਕਰਦੇ ਦੇਖਿਆ ਗਿਆ ਹੈ। ਇਹ ਇਕ ਤਕਨੀਕ ਹੈ ਜਿਸ ਦੀ ਵਰਤੋਂ ਐਥਲੀਟ ਆਪਣੀ ਸਾਹ ਲੈਣ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਤੇ ਫੇਫਲਿਆਂ ਦੀ ਸਮਰਥਾ ਵਧਾਉਣ ਲਈ ਕਰਦੇ ਹਨ।

Also Read: ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਖਤਮ ਹੋ ਜਾਵੇਗਾ ਸਪੋਰਟ, ਜਾਣੋ ਕਾਰਨ

ਪਾਕਿਸਤਾਨ ਦੇ ਖਿਲਾਫ ਮੁਕਾਬਲੇ ਤੋਂ ਪਗਿਲਾਂ ਹੀ ਭਾਰਤੀ ਟੀਮ ਨੂੰ ਤਗੜਾ ਝਟਕਾ ਲੱਗ ਚੁੱਕਿਆ ਹੈ। ਸਟਾਰ ਆਲਰਾਊਂਡਰ ਰਵਿੰਦਰ ਜੜੇਜਾ ਸੱਟ ਲੱਗਣ ਕਾਰਨ ਬਾਕੀ ਬਚੇ ਮੈਚਾਂ ਵਿਚੋਂ ਬਾਹਰ ਹੋ ਗਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜੜੇਜਾ ਨੇ ਪਾਕਿਸਤਾਨ ਦੇ ਖਿਲਾਫ ਗਰੁੱਪ ਮੈਚ ਵਿਚ ਬੱਲੇ ਨਾਲ ਸ਼ਾਨਦਾਰ ਖੇਡ ਦਿਖਾਉਂਦੇ ਹੋਏ 35 ਦੌੜਾਂ ਦੀ ਪਾਰੀ ਖੇਡੀ ਸੀ। ਜੜੇਜਾ ਦੀ ਥਾਂ ਅਕਸ਼ਰ ਪਟੇਲ ਨੂੰ ਭਾਰਤੀ ਦਲ ਵਿਚ ਸ਼ਾਮਲ ਕੀਤਾ ਗਿਆ ਹੈ।

ਫਾਰਮ ਵਿਚ ਪਰਤੇ ਵਿਰਾਟ ਕੋਹਲੀ


ਏਸ਼ੀਆ ਕੱਪ ਵਿਚ ਵਿਰਾਟ ਕੋਹਲੀ ਨੇ ਹੁਣ ਤੱਕ ਬੱਲੇ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਪਾਕਿਸਤਾਨ ਦੇ ਖਿਲਾਫ ਪਹਿਲੇ ਮੁਕਾਬਲੇ ਵਿਚ ਕੋਹਲੀ ਨੇ 35 ਦੌੜਾਂ ਦੀ ਪਾਰੀ ਖੇਡੀ ਸੀ। ਉਥੇ ਹੀ ਹਾਂਗ ਕਾਂਗ ਦੇ ਖਿਲਾਫ ਉਨ੍ਹਾਂ ਦੇ ਬੱਲੇ ਤੋਂ ਅਜੇਤੂ 59 ਦੌੜਾਂ ਨਿਕਲੀਆਂ। ਹੁਣ ਪਾਕਿਸਤਾਨ ਦੇ ਖਿਲਾਫ ਸੁਪਰ-4 ਮੁਕਾਬਲੇ ਵਿਚ ਵੀ ਕੋਹਲੀ ਤੋਂ ਧਮਾਕੇਦਾਰ ਪਾਰੀ ਦੀ ਆਸ ਕੀਤੀ ਜਾ ਰਹੀ ਹੈ।

ਵੈਸੇ ਵੀ ਵਿਰਾਟ ਕੋਹਲੀ ਦਾ ਪਾਕਿਸਤਾਨ ਦੇ ਖਿਲਾਫ ਰਿਕਾਰਡ ਕਾਫੀ ਸ਼ਾਨਦਾਰ ਰਿਹਾ ਹੈ। ਅਜਿਹੇ ਵਿਚ ਪਾਕਿਸਤਾਨੀ ਟੀਮ ਦੇ ਖਿਲਾਫ ਉਨ੍ਹਾਂ ਤੋਂ ਵੱਡੀ ਪਾਰੀ ਦੀ ਆਸ ਕੀਤੀ ਜਾ ਰਹੀ ਹੈ। ਕੋਹਲੀ ਨੇ ਸਾਲ 2016 ਤੇ 2021 ਵਿਚ ਟੀ20 ਵਿਚ ਵਿਸ਼ਵ ਕੱਪ ਵਿਚ ਅਰਧ-ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ। ਵਨਡੇਅ ਕ੍ਰਿਕਟ ਵਿਚ ਵਿਰਾਟ ਕੋਹਲੀ ਦਾ ਬੈਸਟ ਸਕੋਰ 183 ਦੌੜਾਂ ਹਨ ਜੋ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ ਏਸ਼ੀਆ ਕੱਪ ਵਿਚ ਬਣਾਇਆ ਸੀ।

Also Read: ਚੰਡੀਗੜ੍ਹ ਦੀ ਅਦਾਲਤ 'ਚ ਪੇਸ਼ ਹੋਵੇਗਾ ਲਾਰੈਂਸ ਬਿਸ਼ਨੋਈ, ਸੋਨੂੰ ਸ਼ਾਹ ਕੇਸ 'ਚ 29 ਸਤੰਬਰ ਨੂੰ ਹੋਵੇਗੀ ਸੁਣਵਾਈ

ਕੋਹਲੀ ਤੋਂ ਜਲਦੀ ਸੈਂਕੜੇ ਵਾਲੀ ਪਾਰੀ ਦੀ ਆਸ


ਵਿਰਾਟ ਕੋਹਲੀ ਦਾ ਆਖਰੀ ਇੰਟਰਨੈਸ਼ਨਲ ਸੈਂਕੜਾ 23 ਨਵੰਬਰ 2019 ਨੂੰ ਆਇਆ ਸੀ। ਉਦੋਂ ਉਨ੍ਹਾਂ ਨੇ ਬੰਦਲਾਦੇਸ਼ ਦੇ ਖਿਲਾਫ ਕੋਲਕਾਤਾ ਟੈਸਟ ਮੈਚ ਦੇ ਦੂਜੇ ਦਿਨ 136 ਦੌੜਾਂ ਬਣਾਈਆਂ ਸਨ। ਇਹ ਇੰਟਰਨੈਸ਼ਨ ਲੈਵਲ ਉੱਤੇ ਕੋਹਲੀ ਦਾ 70ਵਾਂ ਸੈਂਕੜਾ ਰਿਹਾ। ਬੰਗਲਾਦੇਸ਼ ਦੇ ਖਿਲਾਫ ਉਸ ਸੈਂਕੜੇ ਤੋਂ ਬਾਅਦ ਕੋਹਲੀ ਨੇ ਤਿੰਨਾਂ ਫਾਰਮੈਟਾਂ ਦੀਆਂ ਕੁੱਲ 81 ਪਾਰੀਆਂ ਵਿਚ 2648 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 25 ਅਰਧ-ਸੈਂਕੜੇ ਸ਼ਾਮਲ ਹਨ।

In The Market