LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੋਹਿਤ ਸ਼ਰਮਾ ਨੇ ਟੀਮ ਦੇ 3 ਖਿਡਾਰੀਆਂ ਦਾ ਲਿਆ ਨਾਂ, ਕਿਹਾ-ਇਨ੍ਹਾਂ 'ਚ ਹੈ ਪੂਰੀ ਕਾਬਲੀਅਤ

23febrohit

ਨਵੀਂ ਦਿੱਲੀ : ਰੋਹਿਤ ਸ਼ਰਮਾ (Rohit Sharma) ਨੂੰ ਹਾਲ ਹੀ ਵਿਚ ਟੈਸਟ ਟੀਮ ਦਾ ਕਪਤਾਨ (Test team captain) ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਹਿੱਟ ਮੈਨ ਨੂੰ ਵਨਡੇ ਅਤੇ ਟੀ-20 (ODIs and T20s) ਦਾ ਕਪਤਾਨ (T20 captain) ਬਣਾਇਆ ਗਿਆ ਸੀ। ਸਾਊਥ ਅਫਰੀਕਾ ਵਿਰੁੱਧ ਖੇਡੀ ਗਈ ਟੈਸਟ ਸੀਰੀਜ਼  (Test series) ਵਿਚ ਭਾਰਤ ਦੀ ਹਾਰ ਤੋਂ ਬਾਅਦ ਵਿਰਾਟ ਕੋਹਲੀ (Virat Kohli) ਨੇ ਕਪਤਾਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਬੀ.ਸੀ.ਸੀ.ਆਈ. (BCCI) ਨੇ ਰੋਹਿਤ ਨੂੰ ਟੈਸਟ ਟੀਮ (Test team to Rohit) ਦਾ ਕਪਤਾਨ ਬਣਾ ਦਿੱਤਾ। ਰੋਹਿਤ ਦੀ ਕਪਤਾਨੀ (Rohit's captaincy) ਵਿਚ ਭਾਰਤੀ ਟੀਮ ਸ਼੍ਰੀਲੰਕਾ (Indian team Sri Lanka) ਖਿਲਾਫ ਟੈਸਟ ਸੀਰੀਜ਼ (Test series) ਖੇਡੇਗੀ, ਜੋ 4 ਮਾਰਚ ਤੋਂ ਸ਼ੁਰੂ ਹੋਵੇਗਾ। ਸ਼੍ਰੀਲੰਕਾ ਵਿਰੁੱਧ ਭਾਰਤ ਨੇ 2 ਟੈਸਟ ਮੈਚ ਖੇਡਣੇ ਹਨ। ਉਸ ਤੋਂ ਪਹਿਲਾਂ ਭਾਰਤੀ ਟੀਮ ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਜਿਸ ਦਾ ਪਹਿਲਾ ਟੀ-20 ਮੈਚ 24 ਫਰਵਰੀ ਨੂੰ ਖੇਡਿਆ ਜਾਵੇਗਾ। ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਰੋਹਿਤ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨਾਲ ਗੱਲ ਕੀਤੀ। Also Read : ਸੰਸਦ ਮੈਂਬਰ ਗੁਰਜੀਤ ਔਜਲਾ ਨੇ DGP ਨੂੰ ਚਿੱਠੀ ਲਿਖ ਚੁੱਕਿਆ ਇਹ ਮੁੱਦਾ 

Rohit Sharma at 100: The Hitman's top records
ਗੱਲਬਾਤ ਦੌਰਾਨ ਰੋਹਿਤ ਨੇ ਉਨ੍ਹਾਂ ਤਿੰਨ ਖਿਡਾਰੀਆਂ ਦੇ ਨਾਂ ਲਏ, ਜੋ ਭਵਿੱਖ ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਸਕਦੇ ਹਨ। ਰੋਹਿਤ ਨੇ ਸਿੱਧੇ ਤੌਰ 'ਤੇ ਕਿਹਾ ਕਿ ਰਿਸ਼ਭ ਪੰਤ, ਕੇ.ਐੱਲ. ਰਾਹੁਲ ਅਤੇ ਬੁੰਮਰਾਹ ਅਜਿਹੇ ਖਿਡਾਰੀ ਹਨ, ਜੋ ਭਾਰ ਚੁੱਕਣ ਦੇ ਲਾਇਕ ਹਨ। ਉਨ੍ਹਾਂ ਅੰਦਰ ਲੀਡਰਸ਼ਿਪ ਕੁਆਲਿਟੀ ਹੈ। ਰੋਹਿਤ ਨੇ ਅੱਗੇ ਕਿਹਾ ਕਿ ਉਹ ਸਮਝਦੇ ਹਨ ਕਿ ਉਨ੍ਹਾਂ ਦੇ ਮੋਢਿਆਂ 'ਤੇ ਇਕ ਜ਼ਿੰਮੇਵਾਰੀ ਹੈ, ਪਰ ਅਸੀਂ ਉਨ੍ਹਾਂ 'ਤੇ ਕੋਈ ਦਬਾਅ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਉਹ ਸਾਡੇ ਲਈ ਮਹੱਤਵਪੂਰਨ ਹਨ, ਅਸੀਂ ਬੱਸ ਇਹੀ ਚਾਹੁੰਦੇ ਹਾਂ ਕਿ ਉਹ ਖੇਡ ਦਾ ਆਨੰਦ ਮਾਨਣ ਅਤੇ ਆਪਣੀ ਪਰਫਾਰਮੈਂਸ ਨਾਲ ਟੀਮ ਨੂੰ ਜਿਤਾਉਣ, ਰੋਹਿਤ ਨੇ ਪ੍ਰੈੱਸ ਨਾਲ ਗੱਲ ਕਰਦੇ ਹੋਏ ਖਿਡਾਰੀਆਂ ਦੇ ਵਰਕਲੋਡ 'ਤੇ ਵੀ ਗੱਲ ਕੀਤੀ ਅਤੇ ਕਿਹਾ ਕਿ ਮੈਂ ਆਪਣੇ ਦਿਮਾਗ ਵਿਚ ਬਹੁਤ ਸਪੱਸ਼ਟ ਹਾਂ ਕਿ ਅਸੀਂ ਇਸ ਨੂੰ ਕਿਵੇਂ ਅੱਗੇ ਲਿਜਾਣਾ ਹੈ, ਜ਼ਾਹਿਰ ਹੈ, ਕਾਰਜਭਾਰ ਦਾ ਪ੍ਰਬੰਧ ਕਰਨਾ, ਨਾ ਸਿਰਫ ਮੈਨੂੰ, ਸਗੋਂ ਸਾਰਿਆਂ ਲਈ ਮਹੱਤਵਪੂਰਨ ਹੋਵੇਗਾ। Also Read : ਚੰਡੀਗੜ੍ਹ ਵਿਚ ਬਿਜਲੀ ਸੰਕਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਹ ਮੀਮਸ 

Rohit Sharma Eyes Place In Captains' Elite List With Win vs West Indies In  3rd ODI | Cricket News

ਅਸੀਂ ਆਪਣੇ ਸਾਥੀ ਖਿਡਾਰੀਆਂ ਨੂੰ ਸੱਟਾਂ ਲੱਗਦੀਆਂ ਦੇਖੀਆਂ ਹਨ। ਅਸੀਂ ਉਨ੍ਹਾਂ ਨੂੰ ਕਿਵੇਂ ਬ੍ਰੇਕ ਦਿੰਦੇ ਹਾਂ, ਇਸ ਬਾਰੇ ਅਸੀਂ ਜ਼ਿਆਦਾ ਸਾਵਧਾਨ ਹਾਂ। ਅਸੀਂ ਇਸ ਨੂੰ ਪਾਬੰਦਤ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਅੱਗੇ ਵੱਧਣ ਲਈ ਇਕ ਰੋਡਮੈਪ ਬਣਾਉਣ ਦੀ ਕੋਸ਼ਿਸ਼ ਵਿਚ ਹਾਂ।  ਰੋਹਿਤ ਸ਼ਰਮਾ ਨੇ ਖੁਦ ਦੇ ਵਰਕਲੋਡ ਨੂੰ ਲੈ ਕੇ ਵੀ ਗੱਲ ਕੀਤੀ ਅਤੇ ਕਿਹਾ ਕਿ ਜਿੱਥੋਂ ਤੱਕ ਮੇਰਾ ਸਵਾਲ ਹੈ, ਕੋਈ ਸਮੱਸਿਆ ਨਹੀਂ ਹੈ, ਮੈਂ ਸਾਰੇ ਮੈਚ ਖੇਡਣ ਲਈ ਉਤਸ਼ਾਹਿਤ ਹਾਂ, ਕੰਮ ਦਾ ਬੋਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸ ਤੋਂ ਬਾਅਦ ਕੀ ਹੁੰਦਾ ਹੈ, ਤੁਸੀਂ ਇਸ ਨੂੰ ਦਿਨ-ਬ-ਦਿਨ ਲੈਂਦੇ ਹੋ, ਜੇਕਰ ਤੁਹਾਡੇ ਕੋਲ ਬ੍ਰੇਕ ਲੈਣ ਦਾ ਮੌਕਾ ਹੈ ਤਾਂ ਤੁਸੀਂ ਬ੍ਰੇਕ ਲਓ ਫਿਲਹਾਲ ਤਾਂ ਇਹ ਠੀਕ ਲੱਗ ਰਿਹਾ ਹੈ। ਦੱਸ ਦਈਏ ਕਿ ਰੋਹਿਤ ਜਦੋਂ ਤੋਂ ਪੂਰਨ ਤੌਰ 'ਤੇ ਕਪਤਾਨ ਬਣੇ ਹਨ ਭਾਰਤੀ ਟੀਮ ਟੀ-20 ਸੀਰੀਜ਼ ਨਹੀਂ ਹਾਰੀ। ਹੁਣ ਸ਼੍ਰੀਲੰਕਾ ਦੇ ਖਿਡਾਰੀ ਟੀ-20 ਸੀਰੀਜ਼ ਨੂੰ ਜਿੱਤ ਕੇ ਰੋਹਿਤ ਆਪਣੀ ਇਸ ਉਪਲਬਧੀ ਨੂੰ ਅੱਗੇ ਵਧਾਉਣਾ ਚਾਹੁਣਗੇ।

In The Market