ਮੁਹਾਲੀ : ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ (Former India captain Virat Kohli) ਨੇ ਇਕ ਖਾਸ ਉਪਲਬਧੀ ਹਾਸਲ ਕੀਤੀ ਹੈ। ਅੱਜ ਮੁਹਾਲੀ ਵਿਚ ਭਾਰਤ-ਸ਼੍ਰੀਲੰਕਾ (India-Sri Lanka) ਵਿਚਾਲੇ ਟੈਸਟ ਸੀਰੀਜ਼ (Test series) ਦਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਉਤਰਣ ਤੋਂ ਪਹਿਲਾਂ ਟੀਮ ਇੰਡੀਆ (Team India) ਦੇ ਕੋਚ ਰਾਹੁਲ ਦ੍ਰਵਿਡ (Rahul Dravid) ਨੇ ਉਨ੍ਹਾਂ ਨੂੰ ਖਾਸ ਸਨਮਾਨ ਦਿੱਤਾ ਹੈ। ਸ਼੍ਰੀਲੰਕਾ ਖ਼ਿਲਾਫ਼ (Against Sri Lanka) ਆਪਣਾ 100ਵਾਂ ਟੈਸਟ ਮੈਚ (100th Test match) ਖੇਡ ਰਹੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ (Virat Kohli) ਨੂੰ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਟੈਸਟ ਕੈਪ (Test cap) ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਕੀਮਤੀ ਯਾਦਗਾਰੀ ਚਿੰਨ੍ਹ (Precious souvenirs) ਉਨ੍ਹਾਂ ਦੇ ਬਚਪਨ ਦੇ ਹੀਰੋ ਅਤੇ ਟੀਮ ਦੇ ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਦਿੱਤਾ।ਇਸ ਮੁਕਾਬਲੇ ਵਿਚ ਉਨ੍ਹਾਂ ਨੂੰ ਸਪੋਰਟ ਕਰਨ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਪਹੁੰਚੀ ਹੋਈ ਹੈ। ਇਹ ਮੁਕਾਬਲਾ ਵਿਰਾਟ ਕੋਹਲੀ ਦੇ ਨਾਲ ਹੀ ਟੀਮ ਇੰਡੀਆ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਫੈੰਸ ਲਈ ਬਹੁਤ ਹੀ ਖਾਸ ਹੈ। Also Read : ਇੰਤਜ਼ਾਰ ਦੀਆਂ ਘੜੀਆਂ ਖਤਮ, ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਕੇਜੀਐੱਫ-2
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਟੈਸਟ ਕ੍ਰਿਕਟ ਕਰੀਅਰ ਦੇ 100ਵੇਂ ਮੈਚ ਦੀ ਪਹਿਲੀ ਪਾਰੀ 'ਚ ਚੰਗੀ ਸ਼ੁਰੂਆਤ ਕੀਤੀ ਅਤੇ ਦੌੜਾਂ ਬਣਾਈਆਂ, ਪਰ ਉਹ ਇਸ ਨੂੰ ਵੱਡੀ ਪਾਰੀ 'ਚ ਬਦਲਣ ਤੋਂ ਖੁੰਝ ਗਏ ਹਾਲਾਂਕਿ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਹ ਇਸ ਪਾਰੀ 'ਚ ਕੁਝ ਖਾਸ ਕਰਨਗੇ ਅਤੇ ਵਿਰਾਟ ਵੀ ਚੰਗੀ ਲੈਅ 'ਚ ਨਜ਼ਰ ਆਏ ਪਰ ਉਹ ਆਊਟ ਹੋ ਗਏ। ਹਾਲਾਂਕਿ, ਆਪਣੀ ਪਾਰੀ ਦੇ ਦਮ 'ਤੇ, ਉਨ੍ਹਾਂ ਨੇ ਯਕੀਨੀ ਤੌਰ 'ਤੇ ਟੈਸਟ ਕ੍ਰਿਕਟ ਵਿੱਚ ਆਪਣੀਆਂ 8000 ਦੌੜਾਂ ਪੂਰੀਆਂ ਕੀਤੀਆਂ ਅਤੇ ਭਾਰਤ ਲਈ ਟੈਸਟ ਕ੍ਰਿਕਟ ਵਿੱਚ 8000 ਦੌੜਾਂ ਬਣਾਉਣ ਵਾਲੇ ਛੇਵੇਂ ਬੱਲੇਬਾਜ਼ ਹੋਣ ਦਾ ਮਾਣ ਵੀ ਹਾਸਲ ਕੀਤਾ। Also Read : ਪਾਕਿਸਤਾਨ : ਮਸਜਿਦ 'ਚ ਆਤਮਘਾਤੀ ਹਮਲਾ, 30 ਲੋਕਾਂ ਦੀ ਮੌਤ 50 ਜ਼ਖਮੀ
ਵਿਰਾਟ ਕੋਹਲੀ ਨੇ ਸਾਲ 2019 ਵਿੱਚ ਕੋਲਕਾਤਾ ਵਿੱਚ ਬੰਗਲਾਦੇਸ਼ ਦੇ ਖਿਲਾਫ ਖੇਡੇ ਗਏ ਡੇ-ਨਾਈਟ ਟੈਸਟ ਕ੍ਰਿਕਟ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਆਖਰੀ ਸੈਂਕੜਾ ਬਣਾਇਆ ਸੀ। ਉਦੋਂ ਤੋਂ ਉਹ ਟੈਸਟ ਤੋਂ ਇਲਾਵਾ ਵਨਡੇ ਜਾਂ ਟੀ-20 'ਚ ਕੋਈ ਸੈਂਕੜਾ ਨਹੀਂ ਲਗਾ ਸਕੇ। ਉਹ ਪਿਛਲੇ 833 ਦਿਨਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜਾ ਨਹੀਂ ਲਗਾ ਸਕੇ ਤੇ ਫਿਲਹਾਲ ਇੰਤਜ਼ਾਰ ਜਾਰੀ ਹੈ। ਮੋਹਾਲੀ ਟੈਸਟ ਦੀ ਪਹਿਲੀ ਪਾਰੀ 'ਚ ਉਨ੍ਹਾਂ ਨੇ 76 ਗੇਂਦਾਂ ਦਾ ਸਾਹਮਣਾ ਕੀਤਾ ਅਤੇ 5 ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 900 ਚੌਕੇ ਵੀ ਪੂਰੇ ਕੀਤੇ। Also Read : ਰੂਸ-ਯੁਕਰੇਨ ਜੰਗ : ਫਸੇ ਵਿਦਿਆਰਥੀਆਂ ਦੀ ਭਾਰਤ ਸਰਕਾਰ ਨੂੰ ਅਪੀਲ
ਵੈਸੇ, ਵਿਰਾਟ ਕੋਹਲੀ ਨੇ ਜਦੋਂ ਤੋਂ ਆਪਣਾ ਆਖਰੀ ਅੰਤਰਰਾਸ਼ਟਰੀ ਸੈਂਕੜਾ ਲਗਾਇਆ ਹੈ, ਹੁਣ ਤਕ, ਉਹ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦੇ ਨੰਬਰ ਇੱਕ ਬੱਲੇਬਾਜ਼ ਹਨ। ਆਪਣੇ ਪਿਛਲੇ ਸੈਂਕੜੇ ਤੋਂ ਲੈ ਕੇ, ਵਿਰਾਟ ਕੋਹਲੀ ਨੇ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਭਾਰਤ ਲਈ ਸਭ ਤੋਂ ਵੱਧ 2442 ਦੌੜਾਂ ਬਣਾਈਆਂ ਹਨ, ਬੇਸ਼ੱਕ ਇੱਕ ਵੀ ਸੈਂਕੜਾ ਸ਼ਾਮਲ ਨਹੀਂ ਹੈ। ਦੂਜੇ ਪਾਸੇ, ਵਿਰਾਟ ਕੋਹਲੀ ਦੇ ਪਿਛਲੇ ਸੈਂਕੜੇ ਤੋਂ ਬਾਅਦ, ਕੇਐਲ ਰਾਹੁਲ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ 2328 ਦੌੜਾਂ ਦੇ ਨਾਲ ਦੂਜੇ ਨੰਬਰ 'ਤੇ ਹਨ, ਜਦਕਿ 2306 ਦੌੜਾਂ ਦੇ ਨਾਲ ਰੋਹਿਤ ਸ਼ਰਮਾ ਤੀਜੇ ਸਥਾਨ ਤੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Donald Trump News: डोनलड ट्रंप का बदलता रुख; 18,000 अवैध प्रवासियों को वापस भेजने की तैयारी
Dry Day: चार दिनों तक बंद रहेंगी शराब की दुकानें
Delhi Crime News: लुटेरों ने तोड़ा कार का शीशा, 1 करोड़ रुपये के जेवर लूटकर हुए फरार