LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਇੰਨੀ ਸਮਰੱਥਾ ਨਾਲ ਭਾਰਤ ਬਨਾਮ ਸ਼੍ਰੀਲੰਕਾ ਟੈਸਟ ਦਾ ਆਨੰਦ ਮਾਣ ਸਕਣਗੇ ਦਰਸ਼ਕ

ind sir lanka

ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ (India and Sri Lanka) ਵਿਚਾਲੇ ਦੋ ਟੈਸਟ ਮੈਚ (Test match) ਦੀ ਸੀਰੀਜ਼ ਦਾ ਦੂਜਾ ਅਤੇ ਆਖਰੀ ਮੁਕਾਬਲਾ (The second and final match of the series) 12 ਮਾਰਚ ਤੋਂ ਬੰਗਲੁਰੂ (Bangalore) ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਲਈ ਪਹਿਲਾਂ 50 ਫੀਸਦੀ ਦਰਸ਼ਕਾਂ ਨੂੰ ਮੈਦਾਨ 'ਤੇ ਜਾ ਕੇ ਮੈਚ ਦੇਖਣ ਦੀ ਇਜਾਜ਼ਤ ਸੀ, ਪਰ ਹੁਣ ਕਰਨਾਟਕਾ ਸਟੇਟ ਐਸੋਸੀਏਸ਼ਨ (Karnataka State Association) ਨੇ ਇਸ ਵਿਚ ਬਦਲਾਅ ਕੀਤਾ ਹਾ। ਹੁਣ ਐੱਮ. ਚਿੰਨਾਸਵਾਮੀ ਸਟੇਡੀਅਮ (M. Chinnaswamy Stadium) ਵਿਚ ਭਾਰਤ ਅਤੇ ਸ਼੍ਰੀਲੰਕਾ (India and Sri Lanka) ਵਿਚਾਲੇ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਡੇ-ਨਾਈਟ ਟੈਸਟ ਮੈਚ (Day-night test match) ਨੂੰ ਦੇਖਣ ਲਈ 100 ਫ਼ੀਸਦੀ ਦਰਸ਼ਕਾਂ ਨੂੰ ਮੈਦਾਨ 'ਤੇ ਆ ਕੇ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਜ ਸਰਕਾਰ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਕਰਨਾਟਕ ਰਾਜ ਕ੍ਰਿਕਟ ਸੰਘ (Karnataka State Cricket Association) (ਕੇ.ਐੱਸ.ਸੀ.ਏ.) ਨੇ ਇਹ ਫ਼ੈਸਲਾ ਲਿਆ ਹੈ। Also Read : CBSE 10ਵੀਂ ਤੇ 12ਵੀਂ ਜਮਾਤ ਦੇ ਟਰਮ-2 ਬੋਰਡ ਐਗਜ਼ਾਮ ਦੀ ਡੇਟਸ਼ੀਟ ਜਾਰੀ


ਕ੍ਰਿਕਇੰਫੋ ਨੂੰ ਪਤਾ ਲੱਗਾ ਹੈ ਕਿ ਟਿਕਟਾਂ ਦੀ ਮੰਗ ਵਧਣ ਤੋਂ ਬਾਅਦ ਐਸੋਸੀਏਸ਼ਨ ਨੇ ਸਰਕਾਰ ਤੋਂ ਮਨਜ਼ੂਰੀ ਮੰਗੀ ਸੀ। ਕੇ.ਐੱਸ.ਸੀ.ਏ. ਦੇ ਖਜ਼ਾਨਚੀ ਵਿਨੈ ਮ੍ਰਿਤੁੰਜੇ ਦੇ ਅਨੁਸਾਰ, ਪਹਿਲੇ ਦੋ ਦਿਨਾਂ ਲਈ ਜਨਤਾ ਲਈ ਉਪਲਬਧ 10,000 ਟਿਕਟਾਂ ਪਹਿਲਾਂ ਹੀ ਵੇਚੀਆਂ ਜਾ ਚੁੱਕੀਆਂ ਹਨ। ਪੂਰੇ ਸਟੇਡੀਅਮ ਨੂੰ ਦਰਸ਼ਕਾਂ ਲਈ ਖੋਲ੍ਹਣ ਦੇ ਫੈਸਲੇ ਤੋਂ ਬਾਅਦ, ਕੇ.ਐੱਸ.ਸੀ.ਏ. ਨੇ ਸ਼ੁੱਕਰਵਾਰ ਨੂੰ ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਵਾਧੂ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਕ ਅਧਿਕਾਰਤ ਬਿਆਨ ਵਿਚ ਐਸੋਸੀਏਸ਼ਨ ਨੇ ਕਿਹਾ, "ਦਰਸ਼ਕਾਂ ਦੀ ਮੌਜੂਦਗੀ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਅਤੇ ਵਧਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ, ਕੇ.ਐੱਸ.ਸੀ.ਏ. ਸਟੇਡੀਅਮ ਦੀ ਪੂਰੀ ਸਮਰੱਥਾ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦੇਵੇਗਾ।" ਜੂਨ 2018 ਤੋਂ ਬਾਅਦ ਬੈਂਗਲੁਰੂ ਪਹਿਲੀ ਵਾਰ ਕਿਸੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ।

In The Market