LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CBSE 10ਵੀਂ ਤੇ 12ਵੀਂ ਜਮਾਤ ਦੇ ਟਰਮ-2 ਬੋਰਡ ਐਗਜ਼ਾਮ ਦੀ ਡੇਟਸ਼ੀਟ ਜਾਰੀ

06

ਨਵੀਂ ਦਿੱਲੀ : ਸੀ.ਬੀ.ਐੱਸ.ਈ. (CBSE) ਨੇ ਅੱਜ ਯਾਨੀ ਸ਼ੁੱਕਰਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਟਰਮ-2 ਬੋਰਡ ਐਗਜ਼ਾਮ (Term-2 Board Exam) ਦੀਆਂ ਤਰੀਕਆਂ ਦਾ ਐਲਾਨ ਕਰ ਦਿੱਤਾ ਹੈ। ਸੀ.ਬੀ.ਐੱਸ.ਈ. (CBSE) ਨੇ 10ਵੀਂ ਅਤੇ 12ਵੀਂ ਦੇ ਟਰਮ-2 ਦੀ ਪ੍ਰੀਖਿਆ ਸ਼ੈਡਿਊਲ ਟਵੀਟ (Term-2 Exam Schedule Tweet) ਕੀਤਾ ਹੈ। ਸੀ.ਬੀ.ਐੱਸ.ਈ. ਵਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ 10ਵੀਂ ਅਤੇ 12ਵੀਂ ਜਮਾਤ ਲਈ ਟਰਮ-2 ਦੀਆਂ ਪ੍ਰੀਖਿਆਵਾਂ 26 ਅਪ੍ਰੈਲ (Exams April 26) ਨੂੰ ਹੋਣਗੀਆਂ। ਜਮਾਤ 10 ਦੀ ਪ੍ਰੀਖਿਆ 24 ਜੂਨ ਨੂੰ ਅਤੇ ਜਮਾਤ 12 ਦੀ ਪ੍ਰੀਖਿਆ 15 ਜੂਨ ਨੂੰ ਖਤਮ ਹੋਵੇਗੀ।ਬੋਰਡ ਵਲੋਂ ਦੱਸਿਆ ਗਿਆ ਹੈ ਕਿ ਇਸ ਵਾਰ ਪ੍ਰੀਖਿਆ ਦਾ ਸਮਾਂ ਸਵੇਰੇ 10-30 ਵਜੇ ਹੋਵੇਗਾ। Also Read : ਭਗਵੰਤ ਮਾਨ 16 ਮਾਰਚ ਨੂੰ ਚੁੱਕਣਗੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ 

ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ ਨੂੰ ਦੋ ਪਾਲੀਆਂ ਵਿਚ ਆਯੋਜਿਤ ਨਹੀਂ ਕੀਤਾ ਜਾਵੇਗਾ। ਸੀ.ਬੀ.ਐੱਸ.ਈ. ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੀ.ਬੀ.ਐੱਸ.ਈ. ਟਰਮ-2 ਡੇਟ ਸ਼ੀਟ ਤਿਆਰ ਕਰਦੇ ਸਮੇਂ ਜੇ.ਈ.ਈ. ਮੇਨ ਸਣੇ ਹੋਰ ਐਂਟਰੈਂਸ ਪ੍ਰੀਖਿਆਵਾਂ ਦਾ ਧਿਆਨ ਰੱਖਿਆ ਗਿਆ ਹੈ। ਟਰਮ-2 ਦੀ ਪ੍ਰੀਖਿਆ ਸਿਰਫ ਆਫਲਾਈਨ ਮੋਡ ਵਿਚ ਆਯੋਜਿਤ ਕੀਤੀ ਜਾਵੇਗੀ। ਸੀ.ਬੀ.ਐੱਸ.ਈ. ਦੇ ਪ੍ਰੀਖਿਆ ਕੰਟਰੋਲਰ ਸੰਜਮ ਭਾਰਦਵਾਜ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਸਾਲ ਸੀ.ਬੀ.ਐੱਸ.ਈ. ਨੇ ਐਲਾਨ ਕੀਤਾ ਸੀ ਕਿ 2022 ਲਈ ਬੋਰਡ ਪ੍ਰੀਖਿਆ 2 ਪੜਾਅ ਵਿਚ ਆਯੋਜਿਤ ਕੀਤੀ ਜਾਵੇਗੀ। ਇਸ ਦੇ ਤਹਿਤ ਪਹਿਲੇ ਪੜਾਅ ਦੀ ਪ੍ਰੀਖਿਆ ਵਿਚ ਪੂਰਬ ਵਿਚ ਹੀ ਆਯੋਜਿਤ ਕੀਤੀ ਜਾ ਚੁੱਕੀ ਹੈ ਅਤੇ ਦੋਹਾਂ ਜਮਾਤਾਂ ਲਈ ਦੂਜੇ ਪੜਾਅ ਦੀ ਪ੍ਰੀਖਿਆ 26 ਅਪ੍ਰੈਲ ਤੋਂ ਆਯੋਜਿਤ ਕੀਤੀ ਜਾਵੇਗੀ।

ਬੋਰਡ ਨੇ ਸ਼ੁੱਕਰਵਾਰ ਨੂੰ ਮਿਤੀ ਤਾਲਿਕਾ ਜਾਰੀ ਕਰਦੇ ਹੋਏ ਕਿਹਾ ਕਿ ਦੋਹਾਂ ਪ੍ਰੀਖਿਆਵਾਂ ਵਿਚਾਲੇ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਰਪੂਰ ਫਰਕ ਰੱਖਿਆ ਗਿਆ ਹੈ ਕਿ ਮਹਾਮਾਰੀ ਕਾਰਣ ਸਕੂਲ ਬੰਦ ਸਨ। ਇਸ ਵਿਚ ਕਿਹਾ ਗਿਆ ਹੈ ਕਿ ਮਹਾਮਾਰੀ ਕਾਰਣ ਸਕੂਲਾਂ ਦੇ ਬੰਦ ਰਹਿਣ ਨਾਲ ਵਿਦਿਆਰਥੀਆਂ ਦਾ ਨੁਕਸਾਨ ਹੋਇਆ, ਇਸ ਲਈ ਦੋਹਾਂ ਜਮਾਤਾਂ ਵਿਚ ਲਭਗ ਸਾਰੇ ਵਿਸ਼ਿਆਂ ਵਿਚ ਦੋਹਾਂ ਪ੍ਰੀਖਿਆਵਾਂ ਵਿਚਾਲੇ (ਸਮੇਂ ਦਾ) ਭਰਪੂਰ ਫਰਕ ਰੱਖਿਆ ਗਿਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਿਤੀ ਤਾਲਿਕਾ ਤਿਆਰ ਕਰਦੇ ਹੋਏ ਜੇ.ਈ.ਈ. ਮੇਨ ਸਣੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦਾ ਵੀ ਧਿਆਨ ਰੱਖਿਆ ਗਿਆ ਹੈ।

In The Market