LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵੇਂ ਅਵਤਾਰ 'ਚ ਨਜ਼ਰ ਆਏ ਕੁਲਦੀਪ ਯਾਦਵ, ਸਚਿਨ ਤੇਂਦੁਲਕਰ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

29a kuldeep

ਨਵੀਂ ਦਿੱਲੀ- ਭਾਰਤੀ ਟੀਮ ਦੇ ਗੇਂਦਬਾਜ਼ ਕੁਲਦੀਪ ਯਾਦਵ ਇੰਡੀਅਨ ਪ੍ਰੀਮੀਅਰ ਲੀਗ (IPL) 2022 'ਚ ਆਪਣੇ ਪ੍ਰਦਰਸ਼ਨ ਨਾਲ ਕਾਫੀ ਸੁਰਖੀਆਂ ਬਟੋਰ ਰਹੇ ਹਨ। ਦਿੱਲੀ ਕੈਪੀਟਲਜ਼ (ਡੀਸੀ) ਦੇ ਗੇਂਦਬਾਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਰੁੱਧ ਤਿੰਨ ਓਵਰਾਂ ਵਿੱਚ 14 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ ਦੇ ਆਈਪੀਐਲ ਕਰੀਅਰ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ। ਉਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਨੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ।

Also Read: Lock Upp 'ਚ ਬੰਦ ਪਾਇਲ ਰੋਹਤਗੀ ਬਣਨਾ ਚਾਹੁੰਦੀ ਹੈ ਮਾਂ, ਸਰੋਗੇਸੀ 'ਤੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਸਭ ਤੋਂ ਪਹਿਲਾਂ ਪਾਰੀ ਦੇ ਅੱਠਵੇਂ ਓਵਰ ਵਿੱਚ ਕੁਲਦੀਪ ਯਾਦਵ ਨੇ ਬਾਬਾ ਇੰਦਰਜੀਤ (6) ਅਤੇ ਸੁਨੀਲ ਨਰਾਇਣ (0) ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕੀਤਾ। ਇੰਦਰਜੀਤ ਕੈਰੇਬੀਅਨ ਖਿਡਾਰੀ ਰੋਵਮੈਨ ਪਾਵੇਲ ਨੂੰ ਕੈਚ ਕਰਵਾ ਬੈਠੇ, ਜਦਕਿ ਨਰੇਨ ਨੂੰ ਕੁਲਦੀਪ ਯਾਦਵ ਨੇ ਐਲਬੀਡਬਲਿਊ ਆਊਟ ਕੀਤਾ। ਇਸ ਤੋਂ ਬਾਅਦ 14ਵੇਂ ਓਵਰ ਵਿੱਚ ਉਸ ਨੇ ਵਿਰੋਧੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਅਤੇ ਆਂਦਰੇ ਰਸੇਲ ਨੂੰ ਆਊਟ ਕਰਕੇ ਕੇਕੇਆਰ ਦੀ ਕਮਰ ਤੋੜ ਦਿੱਤੀ। ਸ਼੍ਰੇਅਸ 42 ਦੌੜਾਂ ਬਣਾ ਕੇ ਵਿਕਟ ਦੇ ਪਿੱਛੇ ਕੈਚ ਹੋ ਗਏ, ਜਦਕਿ ਰਸੇਲ ਬਿਨਾਂ ਖਾਤਾ ਖੋਲ੍ਹੇ ਸਟੰਪ ਆਊਟ ਹੋ ਗਏ।

Also Read: ਕੋਰੋਨਾ ਦੇ ਦੇਸ਼ 'ਚ ਲਗਾਤਾਰ ਵਧ ਰਹੇ ਮਾਮਲਾ, ਨਵੇਂ ਮਾਮਲੇ 3,337 ਤੇ 60 ਮਰੀਜ਼ਾਂ ਦੀ ਹੋਈ ਮੌਤ

ਸਚਿਨ ਦੇ ਰਿਕਾਰਡ ਦੀ ਬਰਾਬਰੀ ਕੀਤੀ
ਇਸ ਸ਼ਾਨਦਾਰ ਪ੍ਰਦਰਸ਼ਨ ਲਈ ਕੁਲਦੀਪ ਯਾਦਵ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਕੁਲਦੀਪ ਨੂੰ IPL 2022 'ਚ ਚੌਥੀ ਵਾਰ 'ਪਲੇਅਰ ਆਫ ਦਿ ਮੈਚ' ਐਲਾਨਿਆ ਗਿਆ ਹੈ। ਇਸ ਨਾਲ ਉਹ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਾਰ ਇਹ ਐਵਾਰਡ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ਵਿੱਚ ਸਾਂਝੇ ਤੌਰ ’ਤੇ ਦੂਜੇ ਨੰਬਰ ’ਤੇ ਆ ਗਿਆ ਹੈ। ਸਚਿਨ ਤੇਂਦੁਲਕਰ, ਰਿਤੁਰਾਜ ਗਾਇਕਵਾੜ ਅਤੇ ਰੋਹਿਤ ਸ਼ਰਮਾ ਨੇ ਵੀ ਇੱਕ ਸੀਜ਼ਨ ਵਿੱਚ ਚਾਰ ਵਾਰ ਪਲੇਅਰ ਆਫ ਦਿ ਮੈਚ ਦਾ ਖਿਤਾਬ ਜਿੱਤਿਆ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਭਾਰਤੀ ਸੂਚੀ 'ਚ 5 ਪੁਰਸਕਾਰਾਂ ਨਾਲ ਪਹਿਲੇ ਨੰਬਰ 'ਤੇ ਹਨ।

In The Market