LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਭਜਨ ਸਿੰਘ ਅੱਜ ਲੈ ਸਕਦੇ ਨੇ ਕ੍ਰਿਕਟ ਤੋਂ ਸੰਨਿਆਸ, ਕੀ ਹੋਵੇਗੀ ਅੱਗੇ ਦੀ ਰਣਨੀਤੀ?

23d har

ਨਵੀਂ ਦਿੱਲੀ : ਭਾਰਤੀ ਟੀਮ ਲਈ ਲੰਬੇ ਸਮੇਂ ਤਕ ਤਿੰਨੋਂ ਰੂਪਾਂ ਦੀ ਕ੍ਰਿਕਟ (Cricket) ਖੇਡਣ ਵਾਲੇ ਆਫ ਸਪਿੰਨਰ ਹਰਭਜਨ ਸਿੰਘ (Harbhajan Singh) ਅੱਜ ਆਪਣੇ ਕਰੀਅਰ ਨਾਲ ਜੁੜਿਆ ਵੱਡਾ ਅਤੇ ਅਹਿਮ ਫ਼ੈਸਲਾ ਲੈ ਸਕਦੇ ਹਨ। ਹਰਭਜਨ ਸਿੰਘ ਅੱਜ ਭਾਵ 23 ਦਸੰਬਰ ਨੂੰ ਕ੍ਰਿਕਟ ਦੀ ਦੁਨੀਆ ਨੂੰ ਅਲਵਿਦਾ ਕਹਿ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ 350 ਤੋਂ ਵੱਧ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਸਪਿੰਨਰ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਹਰਭਜਨ ਸਿੰਘ ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਸਿਆਸਤ ਵਿਚ ਵੀ ਜਾ ਸਕਦੇ ਹਨ।

Also Read: ਲੁਧਿਆਣਾ ਬਲਾਸਟ 'ਤੇ CM ਚੰਨੀ ਦਾ ਵੱਡਾ ਬਿਆਨ, ਕਿਹਾ- 'ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ'

ਕ੍ਰਿਕਟ ਜਗਤ 'ਚ ਭੱਜੀ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਆਪਣਾ ਆਖਰੀ ਪ੍ਰਤੀਯੋਗੀ ਮੈਚ ਇਸ ਸਾਲ ਅਪ੍ਰੈਲ 'ਚ ਖੇਡਿਆ ਸੀ, ਜਦੋਂ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਆਈ.ਪੀ.ਐੱਲ. ਇਸ ਦੇ ਨਾਲ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਖਰੀ ਮੈਚ ਮਾਰਚ 2016 'ਚ ਖੇਡਿਆ ਸੀ। ਟੀ-20 ਇੰਟਰਨੈਸ਼ਨਲ ਮੈਚ 'ਚ ਉਹ ਢਾਕਾ ਦੇ ਸ਼ੇਰ-ਏ-ਬੰਗਲਾ ਕ੍ਰਿਕਟ ਸਟੇਡੀਅਮ 'ਚ ਯੂ.ਏ.ਈ ਦੇ ਖਿਲਾਫ ਉਤਰੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮੌਕਾ ਨਹੀਂ ਮਿਲ ਸਕਿਆ।

Also Read: SBI ਨੇ ATM 'ਚੋਂ ਪੈਸੇ ਕਢਵਾਉਣ ਸਬੰਧੀ ਬਦਲਿਆ ਨਿਯਮ, ਜਾਨਣਾ ਹੈ ਜ਼ਰੂਰੀ 

ਕਿਉਂ ਰਿਟਾਇਰਮੈਂਟ ਲੈ ਰਹੇ ਹਨ ਹਰਭਜਨ ਸਿੰਘ ਭੱਜੀ ?
ਪੰਜਾਬ ਦੇ ਜਲੰਧਰ 'ਚ ਜਨਮੇ ਹਰਭਜਨ ਸਿੰਘ ਦੇ ਰਿਟਾਇਰਮੈਂਟ ਦੇ ਪਿੱਛੇ ਤਿੰਨ ਮੁੱਖ ਕਾਰਨ ਹਨ। ਪਹਿਲਾ ਕਾਰਨ ਉਸ ਦੀ ਉਮਰ ਹੈ, ਕਿਉਂਕਿ ਉਹ ਇਸ ਸਮੇਂ 41 ਸਾਲ ਦੇ ਹਨ ਅਤੇ ਕ੍ਰਿਕਟ ਦੀ ਖੇਡ ਵਿਚ ਇਹ ਉਮਰ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ। ਇੱਕ ਹੋਰ ਕਾਰਨ ਇਹ ਹੋ ਸਕਦਾ ਹੈ ਕਿ ਉਹ ਆਈਪੀਐਲ ਵਿੱਚ ਇੱਕ ਫਰੈਂਚਾਇਜ਼ੀ ਦੇ ਸਹਿਯੋਗੀ ਸਟਾਫ ਵਜੋਂ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਮੀਡੀਆ ਰਿਪੋਰਟਾਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਰਾਜਨੀਤੀ ਦੀ ਦੁਨੀਆ 'ਚ ਕਦਮ ਰੱਖ ਸਕਦੇ ਹਨ। ਹਰਭਜਨ ਸਿੰਘ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮਾਰਚ 1998 ਵਿੱਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਚੇਨਈ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਆਸਟ੍ਰੇਲੀਆ ਖਿਲਾਫ ਟੈਸਟ ਮੈਚ ਖੇਡਣ ਆਏ ਸਨ।

Also Read: ਪੰਜਾਬ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ! ਬੱਬੂ ਮਾਨ ਤੇ AAP ਆਗੂ ਰਾਘਵ ਚੱਢਾ ਵਿਚਾਲੇ ਹੋਈ ਮੁਲਾਕਾਤ

In The Market