LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics 'ਚ ਮੈਡਲ ਜਿੱਤਣ ਵਾਲੀ ਮੀਰਾਬਾਈ ਤੇ ਉਸਦੇ ਪੰਜਾਬੀ ਕੋਚ ਨੂੰ ਕੈਪਟਨ ਵੱਲੋਂ ਵਧਾਈ

olympicsa 1

ਚੰਡੀਗੜ੍ਹ: - ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women's weightlifting) ਵਿਚ ਇਹ ਤਮਗਾ ਦਿਵਾਇਆ।

meerabai

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਵੇਟਲਿਫਟਰ ਸੇਖੋਮ ਮੀਰਾਬਾਈ ਚਾਨੂ ਨੂੰ ਟੋਕਿਓ ਓਲੰਪਿਕਸ ਵਿੱਚ 49 ਕਿੱਲੋਗ੍ਰਾਮ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਲਈ ਵਧਾਈ ਦਿੱਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕੀਤਾ, "ਸਾਡਾ ਪਹਿਲਾ ਤਮਗਾ!

 

Read this: ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਸੇਖੋਮ ਮੀਰਾਬਾਈ ਚਾਨੂ ਨੂੰ ਔਰਤਾਂ ਦੇ 49 ਕਿੱਲੋ ਵਰਗ ਮੁਕਾਬਲੇ ਵਿੱਚ 202 ਕਿੱਲੋਗ੍ਰਾਮ ਦੀ ਸਾਂਝੇ ਲਿਫਟ ਨਾਲ ਟੋਕਿਓ ਓਲੰਪਿਕ ਵਿੱਚ ਚਾਂਦੀ ਦੀ ਜਿੱਤ ਲਈ ਵਧਾਈ। ਭਾਰਤ ਨੂੰ ਤੁਹਾਡੀ ਪ੍ਰਾਪਤੀ 'ਤੇ ਬਹੁਤ ਮਾਣ ਹੈ।" ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਦੇ ਸਹਾਇਕ ਕੋਚ ਸੰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਦੀ ਨਿਰੰਤਰ ਅਗਵਾਈ ਹੇਠ ਚਾਨੂ ਨੇ ਉਸ ਦੇ ਹੁਨਰ ਦਾ ਸਨਮਾਨ ਕੀਤਾ।

Tokyo Olympics 2020: World's greatest party comes to town, but the hosts  are not invited

ਦੱਸ ਦੇਈਏ ਕਿ ਕਲੀਨ ਐਂਡ ਜਰਕ  (Clean & Jerk) ਦੇ ਆਪਣੀ ਦੂਜੀ ਕੋਸ਼ਿਸ਼ ਵਿਚ ਮੀਰਾਬਾਈ ਨੇ ਕੁਲ 115 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਓਲੰਪਿਕ ਰਿਕਾਰਡ (Olympic record) ਬਣਾਇਆ। ਹਾਲਾਂਕਿ ਇਹ ਰਿਕਾਰਡ ਉਨ੍ਹਾਂ ਦਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਿਹਾ ਅਤੇ ਚੀਨ ਦੀ ਹੋਊ ਝੀਹੁਈ ਨੇ ਅਗਲੇ ਹੀ ਕੋਸ਼ਿਸ਼ ਵਿਚ 116 ਕਿਲੋਗ੍ਰਾਮ ਭਾਰ ਚੁੱਕ ਕੇ ਇਸ ਨੂੰ ਤੋੜ ਦਿੱਤਾ।

ਸਹਾਇਕ ਕੋਚ ਸੰਦੀਪ ਕੁਮਾਰ ਜਲੰਧਰ ਜ਼ਿਲ੍ਹੇ ਦੇ ਬਾੜਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ 1996 ਦੇ ਐਟਲਾਂਟਾ ਓਲੰਪਿਕਸ ਤੋਂ ਇਲਾਵਾ ਕੁਆਲਾਲੰਪੁਰ (ਮਲੇਸ਼ੀਆ) ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲਿਆ ਸੀ ਅਤੇ ਬਾਅਦ ਵਿੱਚ ਹੋਏ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ। 

In The Market