LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਹਿਲੇ ਵਨਡੇ 'ਚ ਬਣੇਗਾ ਇਤਿਹਾਸਿਕ ਰਿਕਾਰਡ, 1000 ਵਨਡੇ ਖੇਡਣ ਵਾਲੀ ਪਹਿਲੀ ਟੀਮ ਬਣੇਗੀ ਭਾਰਤ

31j india

ਨਵੀਂ ਦਿੱਲੀ  : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ (IND vs WI) 6 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਵਨਡੇ 'ਚ ਟੀਮ ਇੰਡੀਆ ਇਕ ਇਤਿਹਾਸਕ ਰਿਕਾਰਡ ਆਪਣੇ ਨਾਂ ਕਰਨ ਜਾ ਰਹੀ ਹੈ। ਦਰਅਸਲ, ਇਹ ਭਾਰਤੀ ਟੀਮ ਦਾ 1000ਵਾਂ ਵਨਡੇ ਮੈਚ ਹੋਵੇਗਾ। ਕ੍ਰਿਕਟ ਵਿੱਚ ਇਸ ਅੰਕੜੇ ਤੱਕ ਪਹੁੰਚਣ ਵਾਲੀ ਇਹ ਪਹਿਲੀ ਟੀਮ ਹੋਵੇਗੀ।

Also Read : ਯੂਪੀ 'ਚ ਵਾਪਰਿਆ ਵੱਡਾ ਸੜਕ ਹਾਦਸਾ, 3 ਦੀ ਮੌਤ, 40 ਤੋਂ ਵੱਧ ਲੋਕ ਜ਼ਖਮੀ

ਭਾਰਤੀ ਟੀਮ ਨੇ ਆਪਣਾ ਪਹਿਲਾ ਵਨਡੇ ਮੈਚ 13 ਜੁਲਾਈ 1974 ਨੂੰ ਲੀਡਜ਼ ਵਿੱਚ ਇੰਗਲੈਂਡ ਵਿਰੁੱਧ ਖੇਡਿਆ। ਹੁਣ ਤੱਕ ਉਹ 999 ਵਨਡੇ ਮੈਚ ਖੇਡ ਚੁੱਕੀ ਹੈ। ਕ੍ਰਿਕਟ 'ਚ ਸਭ ਤੋਂ ਵੱਧ ਵਨਡੇ ਮੈਚ ਖੇਡਣ ਦਾ ਰਿਕਾਰਡ ਸਿਰਫ ਟੀਮ ਇੰਡੀਆ ਦੇ ਨਾਂ ਦਰਜ ਹੈ। ਹੁਣ 1000 ਵਨਡੇ ਮੈਚ ਖੇਡਣ ਵਾਲੀ ਪਹਿਲੀ ਟੀਮ ਬਣਨ ਦਾ ਰਿਕਾਰਡ ਵੀ ਦਰਜ ਕਰਨ ਜਾ ਰਿਹਾ ਹੈ। ਅਹਿਮਦਾਬਾਦ ਦੇ ਮੋਟੇਰਾ ਦਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਇਸ ਇਤਿਹਾਸਕ ਪਲ ਦਾ ਗਵਾਹ ਹੋਵੇਗਾ।

Also Read : ਭੈਣ ਨੂੰ ਸਹੁਰੇ ਛੱਡਣ ਗਿਆ ਸੀ ਭਰਾ, ਜ਼ਬਰਦਸਤੀ ਕਰ 'ਤਾ ਵਿਆਹ

ਇੱਥੇ ਸਭ ਤੋਂ ਵੱਧ ਵਨਡੇ ਮੈਚ ਖੇਡਣ ਵਾਲੀਆਂ ਚੋਟੀ ਦੀਆਂ 10 ਟੀਮਾਂ ਹਨ:-

1. ਭਾਰਤ : ਟੀਮ ਇੰਡੀਆ ਨੇ 999 ਵਨਡੇ ਮੈਚ ਖੇਡੇ ਹਨ। ਇਨ੍ਹਾਂ 'ਚ ਟੀਮ ਨੇ 518 ਮੈਚ ਜਿੱਤੇ ਹਨ ਅਤੇ 431 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

2. ਆਸਟ੍ਰੇਲੀਆ : ਕੰਗਾਰੂਆਂ ਨੇ ਹੁਣ ਤੱਕ 958 ਵਨਡੇ ਮੈਚ ਖੇਡੇ ਹਨ। ਉਨ੍ਹਾਂ ਨੇ 581 ਮੈਚ ਜਿੱਤੇ ਹਨ ਅਤੇ 334 ਵਿੱਚ ਹਾਰੇ ਹਨ।

3. ਪਾਕਿਸਤਾਨ : ਸਾਡਾ ਗੁਆਂਢੀ ਦੇਸ਼ ਇਸ ਸੂਚੀ ਵਿੱਚ ਤੀਜੇ ਨੰਬਰ 'ਤੇ ਹੈ। ਪਾਕਿਸਤਾਨ ਦੀ ਟੀਮ ਨੇ 936 ਮੈਚ ਖੇਡੇ ਹਨ। ਇਸ ਟੀਮ ਨੇ 490 ਮੈਚ ਜਿੱਤੇ ਹਨ ਅਤੇ 417 ਮੈਚ ਹਾਰੇ ਹਨ।

4. ਸ਼੍ਰੀਲੰਕਾ : ਇੱਕ ਹੋਰ ਏਸ਼ੀਆਈ ਦੇਸ਼ ਟਾਪ-5 ਵਿੱਚ ਸ਼ਾਮਲ ਹੈ। ਸ਼੍ਰੀਲੰਕਾ ਨੇ 870 ਵਨਡੇ ਮੈਚ ਖੇਡੇ ਹਨ। ਲੰਕਾ ਟੀਮ ਨੇ 395 ਮੈਚ ਜਿੱਤੇ ਹਨ ਅਤੇ 432 ਮੈਚ ਹਾਰੇ ਹਨ।

5. ਵੈਸਟਇੰਡੀਜ਼ : ਵਿੰਡੀਜ਼ ਦੀ ਟੀਮ ਇਸ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ। ਵੈਸਟਇੰਡੀਜ਼ ਨੇ ਹੁਣ ਤੱਕ 834 ਵਨਡੇ ਖੇਡੇ ਹਨ। ਇਸ ਟੀਮ ਨੇ 406 ਮੈਚ ਜਿੱਤੇ ਹਨ ਅਤੇ 388 ਮੈਚ ਹਾਰੇ ਹਨ।

In The Market