ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ‘ਤੇ ਬੋਲੇ ਰਾਕੇਸ਼ ਟਿਕੈਤ,ਕਿਹਾ- ‘ਇਹ ਗੁਲਦਸਤਿਆਂ ਵਾਲਾ ਰਿਮਾਂਡ ਹੈ’

ਲਖੀਮਪੁਰ : ਲਖੀਮਪੁਰ  ਖੀਰੀ  ਹਿੰਸਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਨੂੰ ਸ਼ਰਧਾਂਜਲੀ ਦੇਣ ਲਈ, ਕਿਸਾਨ ਸੰਗਠਨਾਂ ਨੇ ਤਿਕੋਨੀਆ ਪਿੰਡ…

ਲਖੀਮਪੁਰ : ਲਖੀਮਪੁਰ  ਖੀਰੀ  ਹਿੰਸਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਨੂੰ ਸ਼ਰਧਾਂਜਲੀ ਦੇਣ ਲਈ, ਕਿਸਾਨ ਸੰਗਠਨਾਂ ਨੇ ਤਿਕੋਨੀਆ ਪਿੰਡ ਵਿੱਚ ਅਰਦਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ‘ਤੇ ਤੰਜ ਕਸਿਆ ਅਤੇ ਪੁਲਿਸ ‘ਤੇ ਵੀ ਸਵਾਲ ਉਠਾਏ।

Also Read : ਹੁਣ 100 ਫੀਸਦੀ ਸਮਰਥਾ ਨਾਲ ਉਡਣਗੀਆਂ ਘਰੇਲੂ ਉਡਾਣਾਂ, ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਦਿੱਤੀ ਮਨਜ਼ੂਰੀ

ਰਾਕੇਸ਼ ਟਿਕੈਤ ਨੇ ਕਿਹਾ, “ਫਿਲਹਾਲ ਰੈੱਡ ਕਾਰਪੇਟ ਗ੍ਰਿਫਤਾਰੀਆਂ ਹੋਈਆਂ ਹਨ। ਗੁਲਦਸਤਿਆਂ ਦੇ ਰਿਮਾਂਡ ‘ਤੇ ਹਨ। ਕੋਈ ਵੀ ਪੁਲਿਸ ਅਧਿਕਾਰੀ ਪੁੱਛਗਿੱਛ ਕਰਨ ਦੀ ਹਿੰਮਤ ਨਹੀਂ ਕਰਦਾ।” ਟਿਕੈਤ ਨੇ ਕਿਹਾ ਕਿ ਜਦੋਂ ਤੱਕ ਅਜੈ ਮਿਸ਼ਰਾ (ਗ੍ਰਹਿ ਰਾਜ ਮੰਤਰੀ) ਨੂੰ ਗ੍ਰਿਫਤਾਰ ਕਰਕੇ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ, ਸਾਡਾ ਅੰਦੋਲਨ ਜਾਰੀ ਰਹੇਗਾ। ਪਿਉ-ਪੁੱਤਰ ਤੋਂ ਪੁੱਛਗਿੱਛ ਕੀਤੀ ਜਾਵੇਗੀ, ਤਦ ਹੀ ਲਖੀਮਪੁਰ ਦੀ ਸਾਜ਼ਿਸ਼ ਦਾ ਖੁਲਾਸਾ ਹੋਵੇਗਾ।

ਲਖੀਮਪੁਰ ਖੀਰੀ ਮਾਮਲੇ ‘ਚ ਪ੍ਰਸ਼ਾਸਨ ਨਾਲ ਗੱਲਬਾਤ ਲਈ ਰਾਕੇਸ਼ ਟਿਕੈਤ’ ਤੇ ਸਵਾਲ ਉਠਾਏ ਗਏ ਸਨ। ਉਨ੍ਹਾਂ ਇਸ ਬਾਰੇ ਸਪਸ਼ਟੀਕਰਨ ਵੀ ਦਿੱਤਾ। ਰਾਕੇਸ਼ ਟਿਕੈਤ ਨੇ ਕਿਹਾ, “ਕਿਹਾ ਜਾ ਰਿਹਾ ਹੈ ਕਿ  ਸਮਝੋਤਾ  ਛੇਤੀ ਹੋ ਗਿਆ। ਸਾਰਿਆਂ ਨੇ ਮਿਲ ਕੇ  ਸਮਝੋਤਾ ਕੀਤਾ। ਦੂਜੇ ਪਾਸੇ, ਘਰਾਂ ਵਿੱਚ ਲਾਸ਼ਾਂ ਰੱਖੀਆਂ ਗਈਆਂ ਸਨ। ਅੰਦੋਲਨ ਨੂੰ ਖਰਾਬ ਕਰਨ ਵਾਲੇ ਲੋਕ ਅਜਿਹੇ ਦੋਸ਼ ਲਗਾਉਂਦੇ ਹਨ।”

Also Read : ਪਿੰਡ ਸੇਖਵਾਂ ਪਹੁੰਚੇ ਕੇਜਰੀਵਾਲ, ਸੇਖਵਾਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

 ਤਿਕੋਨਿਆ ਪਿੰਡ ਵਿੱਚ ਮਰੇ ਕਿਸਾਨਾਂ ਦੀ ਯਾਦ ਵਿੱਚ ਸਮਾਰਕ ਬਣਾਇਆ ਜਾਵੇਗਾ

ਲਖੀਮਪੁਰ  ਖੀਰੀ ਦੇ ਪਿੰਡ  ਤਿਕੋਨਿਆ  ਵਿੱਚ ਮ੍ਰਿਤਕ ਕਿਸਾਨਾਂ ਦੀ ਯਾਦ ਵਿੱਚ ਇੱਕ ਯਾਦਗਾਰ ਸਮਾਰਕ ਬਣਾਈ ਜਾਵੇਗੀ। ਅਰਦਾਸ ਪ੍ਰੋਗਰਾਮ ਵਿੱਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ, ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਪਿੰਡ ਵਿੱਚ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਈ ਜਾਵੇਗੀ।

Also Read : ਰਣਜੀਤ ਕਤਲ ਕਾਂਡ ਮਾਮਲੇ ‘ਚ ਹੁਣ 18 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ

ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਅਸਤੀਫੇ ਦੀ ਮੰਗ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ, “ਜੇ (ਕੇਂਦਰੀ ਮੰਤਰੀ ਦਾ) ਅਸਤੀਫਾ ਨਹੀਂ ਹੁੰਦਾ, ਤਾਂ ਅਸੀਂ ਇੱਥੋਂ ਅੰਦੋਲਨ ਦਾ ਐਲਾਨ ਕਰਾਂਗੇ। ਲਖਨਊ ਵਿੱਚ ਇੱਕ ਵੱਡੀ ਪੰਚਾਇਤ ਹੋਵੇਗੀ। ਅਸਥੀਆਂ ਹਰ ਜ਼ਿਲ੍ਹੇ ਵਿਚ ਜਾਣਗੀਆਂ, ਲੋਕ ਸ਼ਰਧਾਂਜਲੀ ਦੇਣਗੇ।” ਲੋਕ ਉਨ੍ਹਾਂ ਅਸਥੀਆਂ ਨੂੰ 24 ਅਕਤੂਬਰ ਨੂੰ ਵਹਾਉਣਗੇ, 26 ਤਰੀਕ ਨੂੰ ਲੋਕ ਲਖਨਊ ਆਉਣਗੇ।”

Leave a Reply

Your email address will not be published. Required fields are marked *