ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫ਼ਿਰੋਜ਼ਪੁਰ ‘ਚ ਵਿਦਿਆਰਥੀ ਜਥੇਬੰਦੀ ਸੋਪੂ ਦੇ ਪ੍ਰਧਾਨ ਦਾ ਕਤਲ ਹੋਣ ਨਾਲ ਇਲਾਕੇ ਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਵਿਦਿਆਰਥੀ ਜਥੇਬੰਦੀ ਸੋਪੂ ਦੇ ਪ੍ਰਧਾਨ ਸ਼ਿਵ ਧਾਲੀਵਾਲ ਦਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਵਾਰਾਦਾਤ ਦੇ ਸਮੇਂ ਸ਼ਿਵ ਦੇ ਨਾਲ ਉਸਦਾ ਦੋਸਤ ਵੀ ਜੋ ਕਿ ਭੱਜਣ ਚ ਸਫਲ ਹੋ ਗਿਆ।
ਪਰ ਹਮਲਾਵਾਰਾਂ ਨੇ ਸ਼ਿਵ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਦਸ ਦਈਏ ਕਿ ਸ਼ਿਵਾ ਦੇ ਪਿਤਾ ਨਹੀਂ ਸਨ ਤੇ ਉਹ ਆਪਣੀ ਮਾਂ ਤੇ ਭੈਣ ਦੇ ਨਾਲ ਹਸਪਤਾਲ ਦੇ ਦਰਜਾ ਚਾਰ ਦੇ ਕੁਆਂਰਟਰ ‘ਚ ਰਹਿ ਰਿਹਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

